ਗੁਰੂ ਨਾਨਕ ਫਕੀਰ______

Guru Nanak Dev Ji

(ਸਮਾਜ ਵੀਕਲੀ)

ਕਲਯੁਗ ਐਸਾ ਆ ਗਿਆ, ਭਗਤਾਂ ਦੀ ਸੁਣੇ ਨਾ ਕੋਈ,
ਚਕਾ-ਚੌਂਧ ਵਾਲੀ ਦੁਨੀਆ ਵਿੱਚ, ਲੋਕਾਈ ਰਹਿੰਦੀ ਖੋਈ।
ਅਜੇ ਵੀ ਸਭ ਸਮੱਸਿਆਵਾਂ ਦੇ ਹੱਲ, ਬਾਣੀ ਵਿੱਚੋਂ ਲੱਭਦੇ,
ਅਖੀਰ ਨੂੰ, ਔਝੜਾਂ ਵਿੱਚੋਂ ਨਿਕਲ ਕੇ, ਦਰਸ਼ਨ ਹੁੰਦੇ ਰੱਬ ਦੇ
ਗੁਰੂ ਨਾਨਕ ਵਰਗਾ, ਨਾ ਹੋਇਆ ਕੋਈ ਫਕੀਰ,
ਚਾਰੇ-ਕੁੰਟਾਂ ਘੁੰਮ ਕੇ, ਸੋਧੇ ਕਈ ਆਲਮਗੀਰ।
ਸਾਰੇ ਗੁਰੂ ਹੋਏ ਦਰਵੇਸ਼, ਦਿੱਤੇ ਨਵੇਂ ਵਿਚਾਰ,
ਧੱਕਾ ਕਿਸੇ ਨਾਲ ਨ੍ਹੀਂ ਕਰਨਾ, ਕਲਮ ਰੋਂਦੀ ਜਾ਼ਰੋ-ਜਾ਼ਰ।
ਮਲਿਕ ਭਾਗੋ ਦੀ ਰੋਟੀ ਨ੍ਹੀਂ, ਹੱਕ ਦੀ ਕਮਾਈ ਵਾਲੀ ,
ਕੋਧਰੇ ਦੇ ਪੂੜੇ, ਛਕੇ ਸੀ ਨਾਲ ਪਿਆਰ।
ਬਲੀ ਕੰਧਾਰੀ ਵੱਲੋਂ ਭਾਰਾ ਪੱਥਰ ਸੁੱਟ ਕੇ ਡਰਾਉਣ ਦਾ, ਟੁੱਟਿਆ ਹੰਕਾਰ,
ਪੈਰਾਂ ‘ਚ ਬਾਬੇ ਦੇ ਡਿਗਿਆ, ਹੋਇਆ ਨਿਹਾਲ।
ਦਸਾਂ ਗੁਰੂਆਂ ਦੀ ਜੋਤ, ਵਿਚਾਰਧਾਰਾ ਸੀ ਵਿਸ਼ਾਲ।
ਕੁਦਰਤ ਦੇ ਬਣਾਏ ਬੰਦਿਆਂ ‘ਚ, ਊਚ-ਨੀਚ ਨਾ ਕੋਈ।
ਭਾਈ ਬਾਲਾ ਤੇ ਭਾਈ ਮਰਦਾਨਾ, ਇੱਕ ਹਿੰਦੂ ਇੱਕ ਮੁਸਲਮਾਨ,
ਵਿਤਕਰੇ ਦੀ ਗੁੰਜਾਇਸ਼, ਕਦੀ ਨਾ ਹੋਈ ਵਿਦਮਾਨ।
ਬਾਬਾ ਨਾਨਕ ਨੇ ਕਦੀ ਵੀ, ਕਿਸੇ ਨੂੰ ਨਹੀਂ ਸਮਝਿਆ ਬੇਗਾਨਾ,
ਅੱਜ ਵੀ ਹਰ ਧਰਮ, ਹਰ ਫਿਰਕਾ, ਉਹਨਾਂ ਦਾ ਦੀਵਾਨਾ।
ਉਹ ਨ੍ਹੀਂ ਚਾਹੁੰਦੇ ਸੀ, ਕੁਦਰਤ ਨਾਲ ਹੋਵੇ ਕੋਈ ਛੇੜ-ਛਾੜ,
ਹਰ ਇੱਕ ਨੂੰ ਕੁਦਰਤ ਨੇ ਕਿਸੇ ਨਾ ਕਿਸੇ ਗੁਣ ਨਾਲ ਸਿਰਜਿਆ।
ਲੋਭ,ਮੋਹ, ਹੰਕਾਰ ਵਿਕਾਰਾਂ ਤੋਂ ਬਚਣ ਲਈ ਵਰਜਿਆ,
ਇੱਕ ਜੋਤ ਨਾਲ ਜੁੜਨ ਦਾ ਦਿੰਦੇ ਸੀ ਹੋਕਾ,
ਖੁਸ਼ੀਆਂ ਤੇ ਸਾਂਝੀਵਾਲਤਾ ਦਾ ਜੀਵਨ ਹੀ ਅਨੋਖਾ।

ਅਮਰਜੀਤ ਸਿੰਘ ਤੂਰ

ਪਿੰਡ ਕੁਲਬੁਰਛਾਂ ਜਿਲਾ ਪਟਿਆਲਾ ਹਾਲ ਆਬਾਦ # 639/40 ਏ ਚੰਡੀਗੜ੍ਹ।

ਫੋਨ ਨੰਬਰ  : 9878469639

Previous articleਸ਼ੀ ਗੂਰੁ ਸਿੰਘ ਸਭਾ ਗੁਰਦੂਆਰਾ ਸਾਹਿਬ ਬੈਂਕਾਕ ਥਾਈਲੈਂਡ ਵਿਚ ਪ੍ਰਕਾਸ਼ ਪੁਰਬ ਨੂੰ ਸਮਰਪਿਤ ਨਗਰ ਕੀਰਤਨ ਸਜਾਇਆ
Next articleਗਾਇਕ ਦਵਿੰਦਰ ਬੀਸਲਾ ਜੀ ਦੇ ਨਵੇਂ ਗੀਤ “ਯੂਅਰ ਟਾਕਸ” (YOUR TALKS) ਨੂੰ ਮਿਲ ਰਿਹਾ ਦਰਸ਼ਕਾਂ ਵੱਲੋਂ ਕਾਫੀ ਪਿਆਰ