(ਸਮਾਜ ਵੀਕਲੀ)
ਗੁਰੂ ਨਾਨਕ ਵਰਗਾ ਕੋਈ ਨਾ ਹੋਇਆ ਫਕੀਰ,
ਚਾਰੇ ਕੁੰਟਾ ਘੁੰਮ ਕੇ ਸੋਧੇ ਕਈ ਆਲਮਗੀਰ।
ਸਾਰੇ ਗੁਰੂ ਹੋਏ ਦਰਵੇਸ਼, ਦਿੱਤੇ ਨਵੇਂ ਵਿਚਾਰ,
ਧੱਕਾ ਕਿਸੇ ਨਾਲ ਨਹੀਂ ਕਰਨਾ, ਹੋਣਾ ਪਵੇ ਸ਼ਰਮਸ਼ਾਰ।
ਮਲਿਕ ਭਾਗੋ ਦੀ ਰੋਟੀ ਕਮਾਈ ਵਾਲੀ ਨਹੀਂ,
ਕੋਧਰੇ ਦੇ ਪੂੜੇ ਛਕੇ ਪਿਆਰ ਨਾਲ।
ਬਲੀ ਕੰਧਾਰੀ ਦਾ ਭਾਰਾ ਪੱਥਰ ਸੁੱਟ ਕੇ ਡਰਾਉਣ ਦਾ, ਹੰਕਾਰ ਟੁੱਟਿਆ, ਪੈਰਾਂ ਚ ਬਾਬੇ ਦੇ ਪੈ ਗਿਆ ਹੋਇਆ ਨਿਹਾਲ।
ਦਸਾਂ ਗੁਰੂਆਂ ਦੀ ਜੋਤ, ਇਸੇ ਵਿਚਾਰਧਾਰਾ ਤੇ ਚੱਲੀ,
ਕੁਦਰਤ ਦੇ ਬਣਾਏ ਬੰਦਿਆਂ ‘ਚ, ਊਚ ਨੀਚ ਨਾ ਕੋਈ।
ਭਾਈ ਬਾਲਾ ਤੇ ਭਾਈ ਮਰਦਾਨਾ, ਇੱਕ ਹਿੰਦੂ ਇੱਕ ਮੁਸਲਮਾਨ,
ਕਦੀ ਵੀ ਵਿਤਕਰੇ ਦੀ ਗੁੰਜਾਇਸ਼, ਨਾ ਹੋਈ ਵਿਦਮਾਨ।
ਬਾਬਾ ਨਾਨਕ ਨੇ ਕਦੀ ਵੀ, ਕਿਸੇ ਨੂੰ ਨਹੀਂ ਸਮਝਿਆ ਬੇਗਾਨਾ,
ਅੱਜ ਵੀ ਹਰ ਧਰਮ, ਹਰ ਫਿਰਕਾ, ਉਹਨਾਂ ਦਾ ਦੀਵਾਨਾ।
ਉਹ ਨਹੀਂ ਚਾਹੁੰਦੇ ਸੀ, ਕੁਦਰਤ ਨਾਲ ਕੋਈ ਛੇੜ ਛਾੜ,
ਹਰ ਇੱਕ ਨੂੰ ਕੁਦਰਤ ਨੇ ਕਿਸੇ ਨਾ ਕਿਸੇ ਗੁਣ ਨਾਲ ਕੀਤਾ ਹੈ ਪਰਵਾਨਾ।
ਕਾਮ, ਕ੍ਰੋਧ ਲੋਭ,ਮੋਹ , ਹੰਕਾਰ ਤੋਂ ਬਚਣ ਦਾ ਕੀਤਾ ਵਚਨ,
ਦੂਰੋਂ ਦੂਰੋਂ ਲੋਕੀ ਸੁਣਨ ਆਉਂਦੇ ਸੀ, ਉਹਨਾਂ ਦਾ ਪ੍ਰਵਚਨ।
ਇੱਕ ਜੋਤ ਨਾਲ ਜੁੜਨ ਦਾ ਦਿੰਦੇ ਸੀ ਹੋਕਾ,
ਖੁਸ਼ੀਆਂ ਤੇ ਸਾਂਝੀਵਾਲਤਾ ਦਾ ਜੀਵਨ ਹੀ ਅਨੋਖਾ।
ਅਮਰਜੀਤ ਸਿੰਘ ਤੂਰ
ਪਿੰਡ ਕੁਲਬੁਰਛਾਂ ਜਿਲਾ ਪਟਿਆਲਾ
ਫੋਨ ਨੰਬਰ : 9878469639
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly