HOME ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ

ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਦੀ ਇੱਕ ਵਿਸ਼ੇਸ਼ ਮੀਟਿੰਗ ਹੋਈ

4

ਕਪੂਰਥਲਾ    (ਸਮਾਜ ਵੀਕਲੀ)   ( ਕੌੜਾ )- ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ ਦੀ ਇੱਕ ਵਿਸ਼ੇਸ਼ ਮੀਟਿੰਗ ਲਾਈਬ੍ਰੇਰੀਅਨ ਮੈਂਬਰ ਐਸੋਸੀਏਸ਼ਨ ਕਪੂਰਥਲਾ ਦੇ ਪ੍ਰਧਾਨ ਪ੍ਰਿੰਸੀਪਲ ਕੇਵਲ ਸਿੰਘ ਦੀ ਪ੍ਰਧਾਨਗੀ ਹੇਠ ਲਾਇਬ੍ਰੇਰੀ ਕੰਪਲੈਕਸ ਕਪੂਰਥਲਾ ਵਿਖੇ ਹੋਈ। ਜਿਸ ਵਿੱਚ ਨਵਾਬ ਜੱਸਾ ਸਿੰਘ ਆਲੂਵਾਲੀਆ ਕਾਲਜ ਕਪੂਰਥਲਾ ਦੇ ਪ੍ਰਿੰਸੀਪਲ ਸ੍ਰੀਮਤੀ ਮੋਨਿਕਾ ਖੰਨਾ ਨੂੰ ਲਾਇਬ੍ਰੇਰੀ ਕਪੂਰਥਲਾ ਦੇ ਡਰਾਇੰਗ ਅਤੇ ਡਿਸਾਰਮਰਸਿੰਗ ਦੇ  ਤੌਰ ਤੇ ਚਾਰਜ ਸੰਭਾਲਣ ਦੇ ਮੌਕੇ ਸਮੂਹ ਮੈਂਬਰਾਂ ਨੇ ਨਿੱਘਾ ਸ਼ਾਨਦਾਰ ਸਵਾਗਤ ਕੀਤਾ। ਇਸ ਮੌਕੇ ਤੇ ਜਸਪ੍ਰੀਤ ਕੌਰ ਜ਼ਿਲ੍ਹਾ ਭਾਸ਼ਾ ਅਧਿਕਾਰੀ ਕਪੂਰਥਲਾ ਵੱਲੋਂ ਲੰਬਾ ਸਮਾਂ ਕਰੀਬ ਸਾਢੇ ਤਿੰਨ ਸਾਲ ਬਤੌਰ ਇੰਚਾਰਜ ਸ਼ਾਨਦਾਰ ਸੇਵਾਵਾਂ ਨਿਭਾਈਆਂ। ਸਾਰੇ ਮੈਂਬਰਾਂ ਨੇ ਧੰਨਵਾਦ ਕਰਦੇ ਹੋਏ ਅੱਗੇ ਤੋਂ ਪੂਰਨ ਸਹਿਯੋਗ ਦੀ ਆਸ ਪ੍ਰਗਟ ਕੀਤੀ ਤੇ ਇਹ  ਸਮਾਗਮ ਵਿੱਚ ਜਿਲ੍ਹਾ ਲਾਇਬ੍ਰੇਰੀ ਕਪੂਰਥਲਾ ਦੇ ਨਵੇਂ ਆਏ ਲਾਇਬ੍ਰੇਰੀਅਨ ਰਵੇਲ ਸਿੰਘ ਦਾ ਵੀ ਸਵਾਗਤ ਕੀਤਾ । ਜੋ ਆਪਣੀ ਜਿੰਮੇਵਾਰੀ ਪੂਰੀ ਤਨਦੇਹੀ ਨਾਲ ਨਿਭਾਉਣਗੇ।  ਕਾਲਜ ਦੇ ਪ੍ਰਿੰਸੀਪਲ ਤੇ ਲਾਇਬ੍ਰੇਰੀ ਇੰਚਾਰਜ ਮੋਨਿਕਾ ਖੰਨਾ ਨੇ ਵਾਅਦਾ ਕੀਤਾ ਕਿ ਪੰਜਾਬ ਦੀ ਨੰਬਰ ਇੱਕ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਨੂੰ ਹੋਰ ਬੁਲੰਦੀਆਂ ਤੱਕ ਲੈ ਕੇ ਜਾਣ ਤੇ ਪੰਜਾਬ ਹੀ ਨਹੀਂ ਭਾਰਤ ਵੀ ਨੰਬਰ ਇੱਕ ਲਾਇਬ੍ਰੇਰੀ ਬਣਾਉਣ ਲਈ ਤੁਹਾਡੇ ਸਹਿਯੋਗ ਨਾਲ ਹਰ ਸੰਭਵ ਯਤਨ ਕਰਾਂਗੀ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਪ੍ਰਧਾਨ ਕੇਵਲ ਸਿੰਘ ਮੋਮੀ ਸੇਵਾ ਮੁਕਤ ਪ੍ਰਿੰਸੀਪਲ ਨੇ ਲਾਇਬ੍ਰੇਰੀ ਸਬੰਧੀ ਵਿਸਥਾਰ ਪੂਰਵਕ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਾਠਕਾਂ ਲਈ ਜਿੱਥੇ ਵਧੀਆ ਫਰਨੀਚਰ ਸ਼ੁੱਧ ਵਾਤਾਵਰਨ ਤੇ ਸ਼ਾਨਦਾਰ ਫੁਲਵਾੜੀ ਦੇ ਨਾਲ ਨਾਲ 50,000 ਤੋਂ ਵੱਧ ਕੀਮਤੀ ਕਿਤਾਬਾਂ ਦਾ ਖਜ਼ਾਨਾ ਮੌਜੂਦ ਹੈ। ਮੀਟਿੰਗ ਵਿੱਚ ਹੋਰਨਾ ਤੋਂ ਇਲਾਵਾ ਲੇਖਕ ਚੰਨ ਮੋਮੀ, ਗੁਰਦੀਪ ਸਿੰਘ, ਰੋਸ਼ਨ ਸਭਰਵਾਲ, ਡਾਕਟਰ ਅਨੁਰਾਗ ਵਰਮਾ, ਡਾਕਟਰ ਹਰਭਜਨ ਸਿੰਘ, ਪ੍ਰੋਫੈਸਰ ਕੁਲਵੰਤ ਔਜਲਾ, ਪ੍ਰੋ ਸਰਦੂਲ ਸਿੰਘ ਔਜਲਾ, ਸੁੱਚਾ ਸਿੰਘ, ਪ੍ਰਿੰਸੀਪਲ ਪ੍ਰੋਮਿਲਾ ਅਰੋੜਾ, ਸਵਰਾਜ ਕੌਰ ਨਿਰਮਲ ਸਿੰਘ ਖਾਲੂ ਆਦਿ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਕਿਸਾਨ ਆਗੂ ਕਸ਼ਮੀਰ ਸਿੰਘ ਪੰਨੂ ਨੂੰ ਸਦਮਾ ਬੇਟੀ ਦਾ ਦਿਹਾਂਤ
Next articleਚਿਹਰਿਆਂ ਦੇ ਬਦਲਦੇ ਰੰਗ