ਮਹਿਤਪੁਰ (ਸਮਾਜ ਵੀਕਲੀ) (ਹਰਜਿੰਦਰ ਸਿੰਘ ਚੰਦੀ)– ਬੀਕੇਯੂ ਦੁਆਬਾ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਤੰਦਾਉਰਾ ਨੂੰ ਉਸ ਵਕਤ ਗਹਿਰਾ ਸਦਮਾ ਲੱਗਿਆ ਜਦੋਂ ਉਨ੍ਹਾਂ ਦੀ ਹੋਣਹਾਰ ਬੇਟੀ ਰਾਜਵਿੰਦਰ ਕੌਰ ਜੋਂ ਕਿ ਪੁਰੇਵਾਲ ਪੱਤੀ ਵਿਖੇ ਵਿਹਾਏ ਹੋਏ ਸਨ ਪਿਛਲੇ ਕੁਝ ਸਮੇਂ ਤੋਂ ਬਿਮਾਰ ਚਲ ਰਹੇ ਸਨ ਅਚਾਨਕ ਪਰਿਵਾਰ ਨੂੰ ਸਦੀਵੀ ਵਿਛੋੜਾ ਦੇ ਗਏ। ਉਹ ਆਪਣੇ ਪਿਛੇ ਆਪਣੇ ਪਤੀ ਸੋਨੂੰ ਪੁਰੇਵਾਲ ਅਤੇ ਇਕ ਬੇਟੀ ਨੂੰ ਛੱਡ ਕੇ ਫ਼ਾਨੀ ਸੰਸਾਰ ਨੂੰ ਅਲਵਿਦਾ ਕਹਿ ਗਏ। ਇਸ ਦੁਖ ਦੀ ਖਬਰ ਨੂੰ ਸੁਣਦਿਆਂ ਕਿਸਾਨ, ਮਜ਼ਦੂਰ, ਮੁਲਾਜ਼ਮ ਜਥੇਬੰਦੀਆਂ ਵਿਚ ਸੋਗ ਦੀ ਲਹਿਰ ਦੌੜ ਗਈ। ਇਸ ਦੁਖ ਦੀ ਘੜੀ ਵਿੱਚ ਅਲੱਗ – ਅਲੱਗ ਜਥੇਬੰਦੀਆਂ ਦੇ ਆਗੂਆਂ, ਰਾਜਨੀਤਕ ਨੇਤਾਵਾਂ, ਸਮੂਹ ਪੱਤਰਕਾਰ ਭਾਈਚਾਰੇ ਅਤੇ ਰਿਸ਼ਤੇਦਾਰਾਂ ਵੱਲੋਂ ਬੀਕੇਯੂ ਦੁਆਬਾ ਦੇ ਪ੍ਰਧਾਨ ਕਸ਼ਮੀਰ ਸਿੰਘ ਪੰਨੂ ਨਾਲ ਗਹਿਰੇ ਦੁਖ ਦਾ ਪ੍ਰਗਟਾਵਾ ਕੀਤਾ। ਇਸ ਮੌਕੇ ਗੱਲਬਾਤ ਕਰਦਿਆਂ ਪੀੜਤ ਪਰਿਵਾਰ ਨੇ ਦੱਸਿਆ ਰਾਜਵਿੰਦਰ ਕੌਰ ਦਾ ਸੰਸਕਾਰ ਅੱਜ 6 ਜੂਨ ਨੂੰ ਦੁਪਹਿਰ 12 ਵਜੇ ਪੁਰੇਵਾਲ ਪੱਤੀ ਵਿਖੇ ਕੀਤਾ ਜਾਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



