ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ।

 ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ ) ਪਿੰਡ ਸੱਲ੍ਹ ਕਲਾਂ ਵਿਖੇ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆਂ ਖੁਸ਼ੀਆਂ ਵਿੱਚ ਪ੍ਰਭਾਤ ਫੇਰੀਆਂ ਕੱਢੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਰੋਜ਼ਾਨਾ ਸਭ ਬੱਚੇ ਤੋਂ ਲੈਕੇ ਬਜ਼ੁਰਗ ਤੱਕ ਸਾਰੀਆਂ ਸੰਗਤਾਂ ਤੜਕੇ ਉੱਠ ਕੇ ਪਿੰਡ ਦੇ ਚਾਰੇ ਪਾਸੇ ਜਾਂਦੀਆਂ ਹਨ ਜਿਨ੍ਹਾਂ ਦਾ ਅੱਜ ਸਵਾਗਤ ਸ੍ਰੀ ਗੁਰੂ ਰਵਿਦਾਸ ਮਹਾਰਾਜ ਗੁਰਦੁਆਰਾ ਸੱਲ੍ਹ ਕਲਾਂ ਵੱਲੋਂ ਕੀਤਾਂ ਗਿਆ, ਸਾਰੀਆਂ ਸੰਗਤਾਂ ਨੂੰ ਚਾਹ ਦਾ ਲੰਗਰ ਛਕਾਇਆ ਗਿਆ ਅਤੇ ਗੁਰਦੁਆਰਾ ਸਾਹਿਬ ਵਿਖੇ ਬੈਠ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਸ਼ਬਦ ਪੜ੍ਹੇ ਗਏ ਜਿਸ ਨਾਲ ਸਾਰੀਆਂ ਸੰਗਤਾਂ ਨੂੰ ਬਹੁਤ ਆਨੰਦ ਆਇਆ। ਕੱਲ੍ਹ ਨੂੰ ਗੁਰੂ ਨਾਨਕ ਦੇਵ ਜੀ ਦੇ ਗੁਰਪੁਰਬ ਨੂੰ ਸਮਰਪਿਤ ਨਗਰ ਕੀਰਤਨ ਵੀ ਸਜਾਇਆ ਜਾਵੇਗਾ।ਪ੍ਰਭਾਵ ਫੇਰੀ ਵਿੱਚ ਜੋਬਨਪ੍ਰੀਤ ਕੌਰ, ਹਰਲੀਨ ਕੌਰ, ਅਰਸ਼ਦੀਪ ਕੌਰ, ਬਲਵਿੰਦਰ ਕੌਰ, ਅਮਨਦੀਪ ਕੌਰ ਪੰਚ,ਤਲਵੀਰ ਕੌਰ ਮੱਟੂ, ਧਰਮਿੰਦਰ ਸਿੰਘ ਗਰਚਾ ਪੰਚ, ਬਾਬਾ ਬੁੱਢਾ ਜੀ ਗੁਰਦੁਆਰਾ ਸਾਹਿਬ ਜੀ ਦੇ ਹੈਂਡ ਗ੍ਰੰਥੀ ਯੋਗਰਾਜ ਸਿੰਘ, ਪਰਮਜੀਤ ਸਿੰਘ, ਲੱਛਮਣ ਬੰਗਾ, ਚਰਨਜੀਤ ਸੱਲ੍ਹਾ ਨੰਬਰਦਾਰ, ਗੁਰਿੰਦਰ ਸਿੰਘ, ਨਿਰੰਜਣ ਬੰਗਾ, ਆਸ਼ਾ ਰਾਣੀ, ਕੁਲਵਿੰਦਰ ਕੌਰ,ਕਮਲਾ ਰਾਣੀ, ਸੰਤੋਸ਼ ਰਾਣੀ ਅਤੇ ਵੱਡੀ ਗਿਣਤੀ ਵਿੱਚ ਪ੍ਰਭਾਤ ਫੇਰੀ ਵਿੱਚ ਸੰਗਤਾਂ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਪਿੰਡ ਮੋਰਾਂਵਾਲੀ ਵਿਖ਼ੇ ਹੋਏ ਤਿੰਨ ਕਤਲਾ ਦੇ ਦੋਸ਼ੀਆਂ ਨੂੰ ਪੁਲਿਸ ਨੇ ਕੀਤਾ ਕਾਬੂ , ਕਥਿਤ ਦੋਸ਼ੀਆਂ ਦੀ ਭਾਲ ਜਾਰੀ
Next articleਏਕਮ ਪਬਲਿਕ ਸਕੂਲ ਮਹਿਤਪੁਰ ਵਿੱਚ ਕਰਵਾਇਆ ਗਿਆ ‘ਏਕਮ’ਜ਼ ਐਵਾਰਡ ਸ਼ੋਅ ‘