ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪੰਜਾਬ ਦੇ ਪ੍ਰਸਿੱਧ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਵਿਖੇ ਨਰਸਿੰਗ ਫਾਊਂਡੇਸ਼ਨ ਵਿਭਾਗ ਵੱਲੋਂ ਅੱਜ ਵਿਸ਼ਵ ਸਿਹਤ ਦਿਵਸ (ਵਰਲਡ ਹੈਲਥ ਡੇਅ) ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਡਾ. ਰਾਕੇਸ਼ ਗੌਰੀਆ ਰਜਿਸਟਰਾਰ ਬਾਬਾ ਫਰੀਦ ਮੈਡੀਕਲ ਸਾਇੰਸਸ ਯੂਨੀਵਰਸਿਟੀ ਸਨ । ਉਹਨਾਂ ਨੇ ਸਮਾਗਮ ਦੇ ਉਦਘਾਟਨ ਉਪਰੰਤ ਆਪਣੇ ਵਿਚਾਰਾਂ ਦੀ ਸਾਂਝ ਪਾਉਂਦੇ ਹੋਏ ਦੱਸਿਆ ਕਿ ਵਿਸ਼ਵ ਸਿਹਤ ਦਿਵਸ ਹਰ ਸਾਲ 07 ਅਪ੍ਰੈਲ ਨੂੰ ਪੂਰੀ ਦੁਨੀਆ ਵਿਚ ਮਨਾਇਆ ਜਾਂਦਾ ਹੈ ਅਤੇ ਸਾਲ 2025 ਵਿਚ ਇਸ ਦਾ ਮੁੱਖ ਵਿਸ਼ਾ ‘ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ’ ਹੈ । ਇਸ ਵਾਰ ਜੋ ਮੁੱਖ ਤੌਰ ‘ਤੇ ਮਾਵਾਂ ਅਤੇ ਨਵਜੰਮੇ ਬੱਚਿਆਂ ਦੀ ਸਿਹਤ ਅਤੇ ਸੁਰੱਖਿਆ ‘ਤੇ ਕੇਂਦ੍ਰਿਤ ਹੈ ਤਾਂ ਜੋ ਔਰਤਾਂ ਦੀ ਗਰਭ ਅਵਸਥਾ, ਜਣੇਪੇ ਅਤੇ ਬੱਚੇ ਦੀ ਜਨਮ ਤੋਂ ਪਹਿਲਾਂ ਅਤੇ ਬਾਅਦ ਵਿਚ ਸਹੀ ਦੇਖਭਾਲ ਹੋ ਸਕੇ, ਇਸ ਨਾਲ ਮਾਵਾਂ ਅਤੇ ਨਵਜੰਮੇ ਬੱਚਿਆਂ ਦੀਆਂ ਮੌਤਾਂ ਦੀ ਗਿਣਤੀ ਨੂੰ ਘਟਾਇਆ ਜਾ ਸਕੇ । ਸਮਾਗਮ ਵਿੱਚ ਨਰਸਿੰਗ ਕਾਲਜ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਕੁਲਵਿੰਦਰ ਸਿੰਘ ਢਾਹਾਂ ਨੇ ਕਿਹਾ ਕਿ ਵਿਸ਼ਵ ਸਿਹਤ ਦਿਵਸ ਮਨਾਉਣ ਨਾਲ ਦੁਨੀਆ ਭਰ ਦੇ ਲੋਕਾਂ ਨੂੰ ਮੈਡੀਕਲ ਸਿਹਤ ਸਹੂਲਤਾਂ ਸਬੰਧੀ ਜਾਗਰੂਕ ਕਰਨਾ ਬਹੁਤ ਅਹਿਮ ਕਾਰਜ ਹੁੰਦਾ ਹੈ । ਸਾਲ 2025 ਦੇ ਮੁੱਖ ਥੀਮ ਨਾਲ ਜੱਚਾ-ਬੱਚਾ ਪ੍ਰਤੀ ਆਮ ਲੋਕਾਈ ਨੂੰ ਜਾਗਰੁਕ ਕਰਨ ਸਮੇਂ ਦੀ ਪ੍ਰਮੁੱਖ ਲੋਣ ਹੈ। ਇਸ ਦੇ ਨਾਲ-ਨਾਲ ਮੌਜੂਦਾ ਸਮੇਂ ਦਿਨੋ ਖਾਣ-ਪੀਣ ਦੀਆਂ ਪੈ ਰਹੀਆਂ ਗਲਤ ਆਦਤਾਂ ਦੇ ਕਾਰਨ ਲੋਕ ਛੋਟੀ ਉਮਰ ਵਿੱਚ ਹੀ ਕਈ ਬਿਮਾਰੀਆਂ ਦਾ ਸ਼ਿਕਾਰ ਹੋ ਰਹੇ ਹਨ, ਅਜਿਹੀ ਸਥਿਤੀ ਵਿੱਚ, ਇਸ ਦਿਨ ‘ਤੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਸ਼ਲਾਘਾਯੋਗ ਕਾਰਜ ਹੈ। ਇਸ ਮੌਕੇ ਡਾ. ਰਾਮ ਅਨੰਦ ਸਵਿਟਜ਼ਰਲੈਂਡ ਨੇ ਵੀ ਆਪਣੇ ਵਿਚਾਰ ਨਰਸਿੰਗ ਵਿਦਿਆਰਥੀਆਂ ਨਾਲ ਸਾਂਝੇ ਕੀਤੇ। ਇਸ ਮੌਕੇ ਰਮਨਦੀਪ ਕੌਰ ਕੰਗ ਵਾਈਸ ਪ੍ਰਿੰਸੀਪਲ ਨੇ ਵਿਸ਼ਵ ਸਿਹਤ ਦਿਵਸ ਦੀ ਮਹਾਨਤਾ ਅਤੇ ਸਾਲ 2025 ਦੇ ਥੀਮ “ਸਿਹਤਮੰਦ ਸ਼ੁਰੂਆਤ, ਆਸ਼ਾਵਾਦੀ ਭਵਿੱਖ” ਬਾਰੇ ਵਿਸਥਾਰ ਸਹਿਤ ਜਾਣਕਾਰੀ ਦਿੱਤੀ । ਸਮਾਗਮ ਵਿਚ ਵਿਸ਼ਵ ਸਿਹਤ ਦਿਵਸ ਨੂੰ ਸਮਰਪਿਤ ਪੋਸਟਰ ਪ੍ਰਦਰਸ਼ਨੀ ਵੀ ਵਿਦਿਆਰਥੀਆਂ ਵੱਲੋਂ ਲਗਾਈ ਗਈ । ਸਮਾਗਮ ਵਿਚ ਜੀ.ਐਨ.ਐਮ. ਪਹਿਲਾ ਸਾਲ, ਬੀ.ਐਸ.ਸੀ. ਪਹਿਲਾ ਅਤੇ ਜੀ.ਐਨ. ਐਮ. ਤੀਜਾ ਸਾਲ ਦੇ ਵਿਦਿਆਰਥੀਆਂ ਵੱਲੋਂ ਪੇਸ਼ ਸਕਿਟ ਨੇ ਸਮੂਹ ਸਰੋਤਿਆ ਦਾ ਮਨ ਮੋਹ ਲਿਆ ।
ਵਿਸ਼ਵ ਸਿਹਤ ਦਿਵਸ (ਵਰਲਡ ਹੈਲਥ ਡੇਅ) ਨੂੰ ਸਮਰਪਿਤ ਸਮਾਗਮ ਵਿਚ ਜਗਜੀਤ ਸਿੰਘ ਸੋਢੀ ਮੀਤ ਸਕੱਤਰ, ਡਾ. ਜਸਦੀਪ ਸਿੰਘ ਸੈਣੀ ਮੈਡੀਕਲ ਸੁਪਰਡੈਂਟ ਗੁਰੂ ਨਾਨਕ ਮਿਸ਼ਨ ਹਸਪਤਾਲ ਢਾਹਾਂ ਕਲੇਰਾਂ, ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਮੈਡਮ ਵਨੀਤਾ ਚੋਟ ਪ੍ਰਿੰਸੀਪਲੱ ਗੁਰੂ ਨਾਨਕ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਢਾਹਾਂ ਕਲੇਰਾਂ, ਰਾਜਦੀਪ ਥਿਥਵਾੜ ਗੁਰੂ ਨਾਨਕ ਪੈਰਾ ਮੈਡੀਕਲ ਕਾਲਜ ਢਾਹਾਂ ਕਲੇਰਾਂ, ਮੈਡਮ ਦਵਿੰਦਰ ਕੌਰ ਨਰਸਿੰਗ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਮੈਡਮ ਸੁਖਮਿੰਦਰ ਕੌਰ ਉੱਭੀ, ਮੈਡਮ ਵੰਦਨਾ ਬਸਰਾ, ਮੈਡਮ ਰੀਤੂ, ਮੁਹੰਮਦ ਯੂਨਸ ਵਾਨੀ, ਮੈਡਮ ਮਨਪ੍ਰੀਤ ਕੌਰ, ਮੈਡਮ ਸ਼ਿਵਾਨੀ ਭਾਰਦਵਾਜ, ਮੈਡਮ ਰਾਬੀਆ ਹਾਟਾ, ਮੈਡਮ ਰੁਪਿੰਦਰ ਸ਼ਰਮਾ, ਮੈਡਮ ਕਿਰਨ ਬੇਦੀ, ਗੁਰਮੀਤ ਸਿੰਘ ਤੋਂ ਇਲਾਵਾ ਟਰੱਸਟ ਅਧੀਨ ਚੱਲਦੇ ਅਦਾਰਿਆਂ ਦੇ ਮੁੱਖੀ, ਨਰਸਿੰਗ ਅਧਿਆਪਕਾਂ ਅਤੇ ਨਰਸਿੰਗ ਵਿਦਿਆਰਥੀ ਵੀ ਹਾਜ਼ਰ ਸਨ। ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਮਨਰੀਤ ਕੌਰ ਢਿੱਲੋਂ ਜੀ ਐਨ ਐਮ ਪਹਿਲਾ ਸਾਲ ਅਤੇ ਜੈਸਮੀਨ ਕੌਰ ਬੀ ਐਸ ਸੀ ਪਹਿਲਾ ਸਾਲ ਨੇ ਬਾਖੂਬੀ ਨਿਭਾਈ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj