ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ‘ਚ ਦੋ ਲੱਖ ਦੀ ਸਕਾਲਰਸ਼ਿਪ ਵੰਡੀ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਨਿਭਾਈ ਰਸਮ

ਵਿਦਿਆਰਥਣਾਂ ਨੂੰ ਸਕਾਲਰਸ਼ਿਪ ਦੀ ਰਾਸ਼ੀ ਵੰਡਦੇ ਹੋਏ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ, ਵਾਇਸ ਪ੍ਰਿੰਸੀਪਲ ਰਮਨਦੀਪ ਕੌਰ ਤੇ ਹੋਰ।

ਬੰਗਾ (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ), ਢਾਹਾਂ ਕਲੇਰਾਂ ਦੀ ਸਾਂਝੀ ਜੂਹ ‘ਚ ਸਥਾਪਿਤ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਵਿਖੇ ਅੱਜ ਵਿਦਿਆਰਥਣਾਂ ਨੂੰ ਦੋ ਲੱਖ ਦੀ ਸਕਾਲਰਸ਼ਿਪ ਦੀ ਰਕਮ ਵੰਡੀ ਗਈ। ਇਹ ਉੱਦਮ ਕੈਨੇਡਾ-ਇੰਡੀਆ ਐਜ਼ੂਕੇਸ਼ਨ ਸੁਸਾਇਟੀ ਵੱਲੋਂ ਕਾਲਜ ਸੰਸਥਾਪਕ ਬਾਬਾ ਬੁੱਧ ਸਿੰਘ ਢਾਹਾਂ ਦੇ ਫਰਜ਼ੰਦ ਬਰਜਿੰਦਰ ਸਿੰਘ ਢਾਹਾਂ ਦੀ ਅਗਵਾਈ ਵਿੱੱਚ ਹਰ ਸਾਲ ਕੀਤਾ ਜਾਂਦਾ ਹੈ।
ਸਕਾਲਰਸ਼ਿਪ ਹਾਸਲ ਕਰਨ ਵਾਲੀਆਂ ਵਿਦਿਆਰਥਣਾਂ ਵਿੱਚ ਬੀ ਐਸ ਸੀ ਨਰਸਿੰਗ ਦੀਆਂ ਅਨੂਦੀਪ ਕੌਰ ਪੁੱਤਰੀ ਅਮਰਜੀਤ ਸਿੰਘ, ਹਰਦੀਪ ਕੌਰ ਪੁੱਤਰੀ ਰਾਜਵਿੰਦਰ ਸਿੰਘ ਅਤੇ ਜਸਮੀਨ ਕੌਰ ਪੁੱਤਰੀ ਮੱਖਣ ਸਿੰਘ ਨੂੰ ਕ੍ਰਮਵਾਰ ਵੀਹ-ਵੀਹ ਹਜ਼ਾਰ ਅਤੇ ਚਾਲੀ ਹਜ਼ਾਰ ਦੀ ਰਾਸ਼ੀ ਪ੍ਰਦਾਨ ਕੀਤੀ… ਇਵੇਂ ਜੀ ਐਨ ਐਮ ਹਰਲੀਨ ਕੌਰ ਪੁੱਤਰੀ ਜਤਿੰਦਰ ਸਿੰਘ, ਅਮਰਦੀਪ ਕੌਰ ਪੁੱਤਰੀ ਸੁਖਦੇਵ ਸਿੰਘ, ਅਤੇ ਜਸਲੀਨ ਕੌਰ ਪੁੱਤਰੀ ਨਛੱਤਰ ਸਿੰਘ ਨੂੰ ਚਾਲੀ- ਚਾਲੀ ਹਜ਼ਾਰ ਦਿੱਤਾ ਗਿਆ। ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜੂਕੇਸ਼ਨਲ ਟਰੱਸਟ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਦੇ ਕਰ ਕਮਲਾਂ ਨਾਲ ਇਹ ਰਸਮ ਨਿਭਾਈ ਗਈ… ਉਹਨੀਂ ਕਿਹਾ ਕਿ ਪਹਿਲੀ ਪਾਤਿਸ਼ਾਹੀ ਦੇ ਹੋਕੇ ‘ਸੋ ਕਿਉ ਮੰਦਾ ਆਖਿਐ ..’ ਉੱਤੇ ਇਹ ਆਦਾਰਾ ਲਗਾਤਾਰ ਪਹਿਰਾ ਦੇ ਰਿਹਾ ਹੈ। ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੇ ਵਾਇਸ ਪ੍ਰਿੰਸੀਪਲ ਮੈਡਮ ਰਮਨਦੀਪ ਕੌਰ ਨੇ ਮਾਣਮੱਤੇ ਮਾਹੌਲ ਵਿੱਚ ਕਾਲਜ ਦੀਆਂ ਬਹੁਪੱਖੀ ਪ੍ਰਾਪਤੀਆਂ ਦੀ ਸਾਂਝ ਪਾਈ। ਬੁਲਾਰਿਆਂ ਨੇ ਵਿਦਿਆਰਥਣਾਂ ਨੂੰ ਸਮਾਜ ਦਾ ਨਜ਼ਰੀਆ ਬਦਲਣ ਦੀ ਲਹਿਰ ਵਿੱਚ ਵਲੰਟੀਅਰ ਬਣੇ ਰਹਿਣ ਲਈ ਪ੍ਰੇਰਿਆ। ਇਸ ਮੌਕੇ ਟਰੱਸਟ ਦੇ ਸਕੱਤਰ ਅਮਰਜੀਤ ਸਿੰਘ ਕਲੇਰਾਂ, ਮੀਤ ਸਕੱਤਰ ਜਗਜੀਤ ਸਿੰਘ ਸੋਢੀ, ਖ਼ਜ਼ਾਨਚੀ ਬਲਵਿੰਦਰ ਕੌਰ, ਦਫ਼ਤਰ ਸੁਪਰਡੈਂਟ ਮਹਿੰਦਰਪਾਲ ਸਿੰਘ, ਕਾਲਜ ਸਟਾਫ ‘ਚ ਪ੍ਰੋ. ਸੁਖਵਿੰਦਰ ਕੌਰ, ਸ਼ਿਵਾਨੀ ਭਾਰਦਵਾਜ ਆਦਿ ਸ਼ਾਮਲ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਿੰਡ ਭਰੋ ਮਜਾਰਾ ਵਿਖੇ ਡਾ ਅੰਬੇਡਕਰ ਜੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਥੋੜ੍ਹੀ ਹੈ -ਸੰਤ ਕੁਲਵੰਤ ਰਾਮ ਭਰੋ ਮਜਾਰਾ
Next articleਤਰਕਸ਼ੀਲ ਸੁਸਾਇਟੀ ਪੰਜਾਬ ਦੀ ਇਕਾਈ ਬੰਗਾ ਦੀ ਮੀਟਿੰਗ ਬਾਬਾ ਗੋਲਾ ਪਾਰਕ ਬੰਗਾ ਵਿਖੇ ਹੋਈ