ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ ਦੀ ਕਲਾਸ ਬੀ.ਐਸ.ਸੀ. ਨਰਸਿੰਗ ਦੇ ਪਹਿਲੇ ਸਮੈਸਟਰ ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ

ਬੀ.ਐਸ.ਸੀ. ਨਰਸਿੰਗ (ਪਹਿਲਾ ਸਮੈਸਟਰ) ਦੇ ਟੌਪਰ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਡਾ.ਕੁਲਵਿੰਦਰ ਸਿੰਘ ਢਾਹਾਂ, ਸ.ਜਗਜੀਤ ਸਿੰਘ ਸੋਢੀ ਅਤੇ ਅਧਿਆਪਕ ਸਾਹਿਬਾਨ

ਦੀਪਿੰਦਰ ਕੌਰ ਅਤੇ ਪਰਮੀਤ ਸਿੰਘ ਨੇ ਇੱਕੋ ਜਿਹੇ ਗਰੇਡ (ਅੰਕਾਂ) ਨਾਲ ਪਹਿਲਾ ਸਥਾਨ ਪ੍ਰਾਪਤ ਕੀਤਾ

ਬੰਗਾ : (ਸਮਾਜ ਵੀਕਲੀ) (ਚਰਨਜੀਤ ਸੱਲ੍ਹਾ) ਪੰਜਾਬ ਦੇ ਪ੍ਰਮੁੱਖ ਨਰਸਿੰਗ ਵਿਦਿਅਕ ਅਦਾਰੇ ਗੁਰੂ ਨਾਨਕ ਕਾਲਜ ਆਫ਼ ਨਰਸਿੰਗ ਢਾਹਾਂ ਕਲੇਰਾਂ, ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੀ ਕਲਾਸ ਬੀ.ਐਸ. ਸੀ. ਨਰਸਿੰਗ ਸ਼ੈਸ਼ਨ 2023-2027 ਦੇ ਪਹਿਲੇ ਸਮੈਸਟਰ ਦਾ ਸ਼ਾਨਦਾਰ 100 ਫ਼ੀਸਦੀ ਨਤੀਜਾ ਆਇਆ ਹੈ । ਇਸ ਸ਼ਾਨਾਮੱਤੀ ਪ੍ਰਾਪਤੀ ਬਾਰੇ ਜਾਣਕਾਰੀ ਨਰਸਿੰਗ ਕਾਲਜ ਦੇ ਪ੍ਰਬੰਧਕ ਗੁਰੂ ਨਾਨਕ ਮਿਸ਼ਨ ਮੈਡੀਕਲ ਐਂਡ ਐਜ਼ੂਕੇਸ਼ਨਲ ਟਰੱਸਟ ਢਾਹਾਂ ਕਲੇਰਾਂ ਦੇ ਪ੍ਰਧਾਨ ਡਾ. ਕੁਲਵਿੰਦਰ ਸਿੰਘ ਢਾਹਾਂ ਨੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਮੌਕੇ ਦਿੱਤੀ । ਡਾ. ਢਾਹਾਂ ਨੇ ਦੱਸਿਆ ਕਿ ਸ਼ੈਸ਼ਨ 2023-2027 ਦੀ ਬੀ. ਐਸ. ਸੀ. ਨਰਸਿੰਗ ਦੇ ਪਹਿਲੇ ਸਮੈਸਟਰ ਵਿਚੋਂ ਪਹਿਲਾ ਸਥਾਨ ਦੀਪਿੰਦਰ ਕੌਰ ਪੁੱਤਰੀ ਸ. ਸੁਖਦੀਪ ਸਿੰਘ – ਬੀਬੀ ਪਰਵਿੰਦਰਜੀਤ ਕੌਰ ਮੁਹਾਲੀ ਅਤੇ ਪਰਮੀਤ ਸਿੰਘ ਪੁੱਤਰ ਸ.ਹਰਦੀਪ ਸਿੰਘ – ਬੀਬੀ ਪਰਮਿੰਦਰ ਕੌਰ ਮੁਕੰਦਪੁਰ ਨੇ ਇੱਕੋ ਜਿਹੇ ਗਰੇਡ ਅੰਕ ਪ੍ਰਾਪਤ ਕਰਕੇ ਹਾਸਲ ਕੀਤਾ ਹੈ । ਜਦ ਕਿ ਦੂਜਾ ਸਥਾਨ ਸੱਤ ਵਿਦਿਆਰਥੀਆਂ ਯਾਸਮੀਨ ਕਟਾਰੀਆ ਪੁੱਤਰੀ ਸ੍ਰੀ ਸੋਮ ਨਾਥ- ਬੀਬੀ ਪਰਮਿੰਦਰ ਕੌਰ ਮੁਕੰਦਪੁਰ, ਜਸਕਰਨਜੀਤ ਕੌਰ ਪੁੱਤਰੀ ਸ. ਦਲਜੀਤ ਸਿੰਘ- ਬੀਬੀ ਕਸ਼ਮੀਰ ਕੌਰ ਰਹਿਪਾ, ਮਨਜੋਤ ਕਲੇਰ ਪੁੱਤਰੀ ਸ੍ਰੀ ਸ਼ਤੀਸ਼ ਕੁਮਾਰ- ਬੀਬੀ ਬਲਵਿੰਦਰ ਕੌਰ ਫਗਵਾੜਾ, ਸ੍ਰੀ ਗੁਰਪ੍ਰੀਤ ਮਹਿਮੀ ਪੁੱਤਰੀ ਨਿਰਮਲ ਦਾਸ- ਬੀਬੀ ਚਰਨਜੀਤ ਕੌਰ ਹੁਸ਼ਿਆਰਪੁਰ, ਗੁਰਲੀਨ ਕੌਰ ਪੁੱਤਰੀ ਸ. ਤੀਰਥ ਸਿੰਘ- ਬੀਬੀ ਸਰਬਜੀਤ ਕੌਰ ਭਾਰਟਾ ਕਲਾਂ, ਪ੍ਰੀਆ ਰਤਨ ਪੁੱਤਰੀ ਸ੍ਰੀ ਰਤਨ ਲਾਲ- ਬੀਬੀ ਜਗਦੀਸ਼ ਕੌਰ ਨਕੋਦਰ ਅਤੇ ਹਰਦੀਪ ਕੌਰ ਪੁੱਤਰੀ ਸ.ਗੁਰਪਿੰਦਰ ਸਿੰਘ- ਬੀਬੀ ਕਮਲਜੀਤ ਕੌਰ ਫਗਵਾੜਾ ਨੇ ਇੱਕੋ ਜਿਹੇ ਗਰੇਡ ਅੰਕਾਂ ਨਾਲ ਪ੍ਰਾਪਤ ਕੀਤਾ ਹੈ । ਜਦ ਕਿ ਕਲਾਸ ਦੇ ਦਸ ਵਿਦਿਆਰਥੀ ਸ਼ਾਨਦਾਰ ਗਰੇਡ ਅੰਕ ਲੈ ਕੇ ਤੀਜੇ ਸਥਾਨ ‘ਤੇ ਰਹੇ ਹਨ । ਡਾ. ਢਾਹਾਂ ਤੇ ਸਮੂਹ ਟਰੱਸਟ ਮੈਂਬਰਾਂ ਵੱਲੋਂ ਸ਼ਾਨਦਾਰ ਨਤੀਜੇ ਲਈ ਬੀ.ਐਸ.ਸੀ. ਨਰਸਿੰਗ ਪਹਿਲੇ ਸਮੈਸਟਰ ਦੇ ਸਮੂਹ ਵਿਦਿਆਰਥੀਆਂ ਨੂੰ, ਉਹਨਾਂ ਦੇ ਮਾਪਿਆਂ, ਅਧਿਆਪਕਾਂ ਅਤੇ ਕਾਲਜ ਦੇ ਪ੍ਰਿੰਸੀਪਲ ਨੂੰ ਵਧਾਈਆਂ ਦਿੱਤੀਆਂ ਹਨ । ਇਸ ਮੌਕੇ ਵਿਦਿਆਰਥੀਆਂ ਦੀ ਹੌਂਸਲਾ ਅਫਜ਼ਾਈ ਕਰਨ ਲਈ ਸ. ਜਗਜੀਤ ਸਿੰਘ ਸੋਢੀ ਮੀਤ ਸੱਕਤਰ ਟਰੱਸਟ, ਸ. ਮਹਿੰਦਰਪਾਲ ਸਿੰਘ ਦਫਤਰ ਸੁਪਰਡੈਂਟ, ਡਾ. ਸੁਰਿੰਦਰ ਜਸਪਾਲ ਪ੍ਰਿੰਸੀਪਲ, ਮੈਡਮ ਰਮਨਦੀਪ ਕੌਰ ਕੰਗ ਵਾਈਸ ਪ੍ਰਿੰਸੀਪਲ, ਮੈਡਮ ਸੁਖਮਿੰਦਰ ਕੌਰ, ਮੈਡਮ ਸਰਬਜੀਤ ਕੌਰ, ਮੈਡਮ ਸੰਦੀਪ ਸੂਦਨ, ਮੈਡਮ ਜਸਪ੍ਰੀਤ ਕੌਰ, ਮੈਡਮ ਨੇਹਾ ਰਾਣੀ, ਮੈਡਮ ਰਾਬੀਆ ਹਾਟਾ, ਮੈਡਮ ਰੁਪਿੰਦਰ ਸ਼ਰਮਾ, ਮੈਡਮ ਰੋਜ਼ਾ ਗਰੇਵਾਲ, ਮੈਡਮ ਵੰਦਨਾ ਬਸਰਾ, ਸ੍ਰੀ ਗੁਰਮੀਤ ਸਿੰਘ ਅਤੇ ਸ੍ਰੀ ਮੁਹੰਮਦ ਯੂਨਸ ਵਾਨੀ ਵੀ ਹਾਜ਼ਰ ਸਨ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸ਼ਾਂਤ ਪਸਰੀ ਸੁੰਨ______
Next articleਡੇਰਾ ਸੱਚਖੰਡ ਬੱਲਾਂ ਵਿਖੇ ਬਸਪਾ ਦੇ ਸੂਬਾ ਪ੍ਰਧਾਨ ਸ ਕਰੀਮਪੁਰੀ ਜੀ ਨੇ ਹਾਜ਼ਰੀ ਭਰੀ