ਲੁਧਿਆਣਾ (ਸਮਾਜ ਵੀਕਲੀ) (ਕਰਨੈਲ ਸਿੰਘ ਐੱਮ.ਏ) ਬੀਤੇ ਦਿਨੀਂ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਦੇ ਸਲਾਨਾ ਸਮਾਗਮ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਦੇ ਭੋਗ ਸਮੇਂ ਪੰਜ ਸ਼ਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ ਜਿਨ੍ਹਾਂ ਵਿੱਚੋਂ ਸਭ ਤੋਂ ਪਹਿਲਾ ਸਨਮਾਨ ‘ਗੁਰਮਤਿ ਇਤਿਹਾਸ ਅਤੇ ਸਾਹਿਤ ਨੂੰ ਸਮਰਪਿਤ ਪੁਸਤਕਾਂ ਦੇ ਲੇਖਕ ਗਿਆਨੀ ਕੌਰ ਸਿੰਘ ਕੋਠਾ ਗੁਰੂ ਪ੍ਰਸੰਸਾ ਪੁਰਸਕਾਰ ‘ ਯੂਨੀਵਰਸਿਟੀ ਦੇ ਵਾਈਸ ਚਾਂਸਲਰ, ਡੀਨ, ਡਾਇਰੈਕਟਰ, ਪ੍ਰੋਫੈਸਰ ਡਾਕਟਰ ਗੁਰਜੀਤ ਸਿੰਘ ਅਤੇ ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਹੈਂਡਗ੍ਰੰਥੀ ਭਾਈ ਜਗਤਾਰ ਸਿੰਘ ਜੀ ਵੱਲੋਂ ਗਿਆਨੀ ਕੌਰ ਸਿੰਘ ਕੋਠਾ ਗੁਰੂ ਨੂੰ ਦਿੱਤਾ ਗਿਆ। ਸਨਮਾਨ ਵਿੱਚ ਸਿਰੋਪਾਓ, ਲੋਈ ਅਤੇ ਸਨਮਾਨ ਦਰਸਾਉਂਦਾ ਸਿਮ੍ਰਤੀ ਚਿੰਨ੍ਹ ਸ਼ਾਮਿਲ ਹੈ। ਇਹ ਸਨਮਾਨ ਹਜ਼ਾਰਾਂ ਦੀ ਗਿਣਤੀ ਵਿੱਚ ਇਕਤ੍ਰਿਤ ਵਿਦਿਆਰਥੀਆਂ, ਵਿਦਵਾਨਾਂ, ਬੁੱਧੀਜੀਵੀਆਂ, ਧਾਰਮਿਕ ਸ਼ਖ਼ਸ਼ੀਅਤਾਂ ਅਤੇ ਸਿੱਖ ਸੰਗਤਾਂ ਦੀ ਹਾਜ਼ਰੀ ਵਿੱਚ ਭੇਟ ਕੀਤਾ ਗਿਆ। ਪ੍ਰੋਫੈਸਰ ਡਾਕਟਰ ਗੁਰਜੀਤ ਸਿੰਘ ਜੀ ਮੁਖੀ ‘ਭਾਈ ਮਰਦਾਨਾ ਜੀ ਚੇਅਰ’ ਗੁਰੂ ਕਾਸ਼ੀ ਯੂਨੀਵਰਸਿਟੀ ਤਲਵੰਡੀ ਸਾਬੋ ਵੱਲੋਂ ਗਿਆਨੀ ਕੌਰ ਸਿੰਘ ਦੀ ਤਰਫੋਂ ਗੁਰਮਤਿ ਇਤਿਹਾਸਕ ਸਾਹਿਤ ਨੂੰ ਸੰਪਾਦਿਤ/ਪ੍ਰਕਾਸ਼ਿਤ ਕਰਨ ਅਤੇ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਦੀ ਜੀਵਨ ਕਥਾ ਲਿਖਣ ਲਈ ਕੀਤੇ ਗਏ ਉੱਦਮ ਸੰਬੰਧੀ ਹਾਜ਼ਰੀਨ ਨੂੰ ਜਾਣਕਾਰੀ ਦਿੱਤੀ ਗਈ। ਇਸ ਉਪਰੰਤ ਭਾਈ ਕੌਰ ਸਿੰਘ ਵੱਲੋਂ ਵੀ.ਸੀ.ਸਾਹਿਬ ਨੂੰ ਯੂਨੀਵਰਸਿਟੀ ਦੀ ਮੁੱਖ ਲਾਇਬ੍ਰੇਰੀ ਲਈ ਜਿੱਥੇ ਗਿਆਨੀ ਬਲਵੰਤ ਸਿੰਘ ਕੋਠਾ ਗੁਰੂ ਦੀਆਂ ਪੁਸਤਕਾਂ ਦਾ ਸੈੱਟ ਭੇਟ ਕੀਤਾ ਗਿਆ ਉੱਥੇ ਨਾਲ ਹੀ ਉਨ੍ਹਾਂ ਪ੍ਰੋਫੈਸਰ ਡਾਕਟਰ ਗੁਰਜੀਤ ਸਿੰਘ ਜੀ ਮੁਖੀ ‘ਭਾਈ ਮਰਦਾਨਾ ਜੀ ਚੇਅਰ’ ਦੀ ਲਾਇਬ੍ਰੇਰੀ ਲਈ ਵੀ ਇੱਕ ਪੁਸਤਕਾਂ ਦਾ ਸੈੱਟ ਭੇਟ ਕਰਕੇ ਪ੍ਰਸੰਨਤਾ ਹਾਸਿਲ ਕੀਤੀ। ਉਨ੍ਹਾਂ ਦੇ ਨਾਲ ਨੌਜਵਾਨ ਲੇਖਕ ਗਗਨਦੀਪ ਸਿੰਘ ਫੂਲ ਵੱਲੋਂ ਵੀ ਲਿਖੀਆਂ ਗਈਆਂ ਆਪਣੀਆਂ ਪੁਸਤਕਾਂ ਵੀ.ਸੀ. ਸਾਹਿਬ ਨੂੰ ਭੇਟ ਕੀਤੀਆਂ । ਵਰਣਨਯੋਗ ਹੈ ਕਿ ਭਾਈ ਕੌਰ ਸਿੰਘ ਕੋਠਾ ਗੁਰੂ, ਤਖ਼ਤ ਸ਼੍ਰੀ ਦਮਦਮਾ ਸਾਹਿਬ ਤਲਵੰਡੀ ਸਾਬੋ ਦੇ ਖੋਜ ਕਰਤਾ ਵਿਦਵਾਨ ਗਿਆਨੀ ਬਲਵੰਤ ਸਿੰਘ ਜੀ ਕੋਠਾ ਗੁਰੂ ਦੇ ਸਪੁੱਤਰ ਹਨ ਜੋ ਗਿਆਨੀ ਜੀ ਤੋਂ ਬਾਅਦ ਜਿੱਥੇ ਉਨ੍ਹਾਂ ਦੀ ਲਾਇਬ੍ਰੇਰੀ ਦੀ ਸੰਭਾਲ ਕਰ ਰਹੇ ਹਨ ਉੱਥੇ ਹੀ ਗਿਆਨੀ ਜੀ ਦੇ ਅਪ੍ਰਕਾਸ਼ਤ ਗ੍ਰੰਥਾਂ ਨੂੰ ਸੰਪਾਦਿਤ ਕਰ ਕੇ ਪ੍ਰਕਾਸ਼ਿਤ ਕਰਵਾਉਣ ਲਈ ਪਰਿਸ਼੍ਰਮ ਕਰ ਰਹੇ ਹਨ। ਇਹ ਸਮਾਗਮ ਬੜਾ ਪ੍ਰਭਾਵਸ਼ਾਲੀ ਹੋਇਆ ਜਿਸ ਵਿੱਚ ਬਹੁਤ ਹੀ ਪ੍ਰਤਿਭਾਸ਼ਾਲੀ ਸ਼ਖ਼ਸ਼ੀਅਤਾਂ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



