ਸਹੋਦਿਆ ਸਾਇੰਸ ਮੇਕਿੰਗ ਮੁਕਾਬਲੇ ‘ਚ ਗੁਰੂ ਹਰਕ੍ਰਿਸ਼ਨ ਸਕੂਲ ਤੀਜੇ ਸਥਾਨ `ਤੇ ਰਿਹਾ

ਕਪੂਰਥਲਾ, 12 ਅਗਸਤ ( ਕੌੜਾ ) ਸੁਲਤਾਨਪੁਰ ਲੋਧੀ ਵਿਖੇ ਆਯੋਜਿਤ ਸਹੋਦਿਆ ਸਾਇੰਸ ਮਾਡਲ ਮੇਕਿੰਗ ਪ੍ਰਤੀਯੋਗਤਾ ਵਿਚ ਹਿੱਸਾ ਲੈਂਦਿਆਂ ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਆਰ ਸੀ ਐਫ਼ ਤੀਜੇ ਸਥਾਨ ‘ਤੇ ਕਬਜ਼ਾ ਕਰਨ ਵਿਚ ਸਫਲ ਰਿਹਾ । ਪ੍ਰਿੰਸੀਪਲ ਪ੍ਰਬਦੀਪ ਕੋਰ ਮੋਂਗਾ ਨੇ ਦੱਸਿਆ ਕਿ ਸ੍ਰੀ ਗੁਰੂ ਹਰਿਕ੍ਰਿਸ਼ਨ ਪਬਲਿਕ ਸਕੂਲ ਸੁਲਤਾਨਪੁਰ ਲੋਧੀ ਵਿਖੇ ਸੀ ਬੀ ਐੱਸ ਈ ਵੱਲੋਂ ਕਰਵਾਏ ਗਏ ਸਾਇੰਸ ਮਾਡਲ ਮੇਕਿੰਗ ਮੁਕਾਬਲੇ ਵਿੱਚ 20 ਦੇ ਕਰੀਬ ਸਕੂਲਾਂ ਨੇ ਭਾਗ ਲਿਆ । ਉਨ੍ਹਾਂ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਦੱਸਿਆ ਕਿ ਸਕੂਲ ਦੀਆਂ ਦੋ ਵਿਦਿਆਰਥੀਆਂ ਜਸਲੀਨ ਕੌਰ ਬਾਰਵੀਂ ਜਮਾਤ ਅਤੇ ਗੁਰਲੀਨ ਕੌਰ ਗਿਆਰਵੀਂ ਜਮਾਤ ਨੇ ਭਾਗ ਲਿਆ ਅਤੇ ਤੀਜਾ ਸਥਾਨ ਹਾਸਲ ਕੀਤਾ। ਉਨ੍ਹਾਂ ਦੱਸਿਆ ਸਕੂਲ ਦੀਆਂ ਵਿਦਿਆਰਥਣਾਂ ਨੇ ਨਦੀ ਦੇ ਪਾਣੀ ਨੂੰ ਸਾਫ ਕਰਨ ਵਾਲੀ ਬੋਟ ਦਾ ਮਾਡਲ ਪੇਸ਼ ਕਰਕੇ ਤੀਜਾ ਸਥਾਨ ਹਾਸਲ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਅਤੇ ਪ੍ਰਸਾਸ਼ਕ ਇੰਜੀਨੀਅਰ ਨਿਮਰਤਾ ਕੌਰ ਨੇ ਜੇਤੂ ਰਹੀਆਂ ਵਿਦਿਆਰਥਣਾਂ ਅਤੇ ਸਟਾਫ਼ ਨੂੰ ਇਸ ਉਪਲੱਬਧੀ `ਤੇ ਵਧਾਈ ਦਿੱਤੀ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਪੁਰਾਣੀ ਪੈਨਸ਼ਨ ਸਕੀਮ ਲਾਗੂ ਹੋਣ ਤੱਕ ਆਰ ਸੀ ਐੱਫ ਮਜ਼ਦੂਰ ਯੂਨੀਅਨ ਸੰਘਰਸ਼ ਜਾਰੀ ਰੱਖੇਗੀ — ਅਭਿਸ਼ੇਕ 
Next articleਇੱਕ ਸ਼ਾਮ ਬੱਚਿਆਂ ਦੇ ਨਾਮ  ‘ਤੇ ਵਿਚਾਰ ਗੋਸ਼ਟੀ ਕਰਵਾਈ ਗਈ   21ਵੀਂ ਸਦੀ ਵਿੱਚ ਬੱਚਿਆਂ ਦਾ ਸਿੱਖਿਅਤ ਹੋਣਾ ਬਹੁਤ ਜ਼ਰੂਰੀ – ਪੈੰਥਰ