ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ‘ਚ ਸਪੈਲ ਬੀ ਪ੍ਰਤੀਯੋਗਤਾ

ਕਪੂਰਥਲਾ, (ਸਮਾਜ ਵੀਕਲੀ) ( ਕੌੜਾ )–  ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਂਗਾ ਦੀ ਅਗਵਾਈ ਵਿਚ ਸਪੈਲ ਬੀ ਪ੍ਰਤੀਯੋਗਿਤਾ ਕਰਵਾਈ ਗਈ। ਜਿਸ ਵਿੱਚ ਪਹਿਲੀ ਤੋਂ ਤੀਜੀ ਜਮਾਤ ਦੇ ਵਿਦਿਆਰਥੀਆਂ ਨੇ ਬੜੇ ਉਤਸਾਹ ਨਾਲ ਭਾਗ ਲਿਆ । ਇਸ ਮੌਕੇ ਬੋਲਦਿਆਂ ਸਕੂਲ ਦੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਂਗਾ ਨੇ ਕਿਹਾ ਕਿ ਪ੍ਰਤੀਯੋਗਿਤਾਵਾਂ ਕਰਵਾਉਣ ਨਾਲ ਵਿਦਿਆਰਥੀਆਂ ਦਾ ਮਾਨਸਿਕ ਵਿਕਾਸ ਹੁੰਦਾ ਹੈ । ਇਸ ਲਈ ਸਮੇਂ ਸਮੇਂ ਅਜਿਹੀਆਂ ਪ੍ਰਤੀਯੋਗਤਾਵਾਂ ਕਰਵਾਈਆਂ ਜਾਂਦੀਆਂ ਹਨ । ਆਯੋਜਿਤ ਮੁਕਾਬਲੇ ਵਿੱਚ ਹਿੱਸਾ ਲੈਂਦਿਆਂ ਪਹਿਲੀ ਜਮਾਤ ‘ਚੋਂ ਤਰਨਪ੍ਰੀਤ ਕੌਰ, ਦੂਸਰੀ ਜਮਾਤ ‘ਚੋਂ ਪਲਕਪ੍ਰੀਤ ਕੌਰ ਅਤੇ ਤੀਸਰੀ ਜਮਾਤ ਵਿੱਚੋਂ ਅਭਿਜੋਤ ਮੱਟੂ ਪਹਿਲੇ ਸਥਾਨ ‘ਤੇ ਰਹੇ । ਪ੍ਰਿੰਸੀਪਲ ਮੋਂਗਾ ਅਤੇ ਸਟਾਫ ਮੈਂਬਰਾਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਰਹਿਪਾ ਵਿਖੇ ਡਾ. ਬੀ. ਆਰ ਅੰਬੇਡਕਰ ਪਾਰਕ ਤੇ ਕਮਿਊਨਟੀ ਹਾਲ ਦਾ ਨੀਂਹ ਪੱਥਰ ਅੱਜ ਰੱਖਿਆ ਜਾਵੇਗਾ
Next articleਭਗਵਾਨ ਵਾਲਮੀਕੀ ਨੌਜਵਾਨ ਸਭਾ ਰੇਲ ਕੋਚ ਫੈਕਟਰੀ ਕਪੂਰਥਲਾ ਦਾ ਆਮ ਇਜਲਾਸ ਸੰਪੰਨ