ਕਪੂਰਥਲਾ, (ਸਮਾਜ ਵੀਕਲੀ) ( ਕੌੜਾ )– ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਪ੍ਰਾਇਮਰੀ ਅਤੇ ਸੀਨੀਅਰ ਵਿੰਗ ਦੇ ਵਿਦਿਆਰਥੀਆਂ ਨੂੰ ਜਲੰਧਰ ਸ਼ਹਿਰ ਵਿਖੇ ਵਿਦਿਅਕ ਟੂਰ ਤੇ ਲਜਾਇਆ ਗਿਆ । ਇਸ ਦੌਰਾਨ ਵਿਦਿਆਰਥੀਆਂ ਜਲੰਧਰ ਸ਼ਹਿਰ ਵਿੱਚ ਬਣੇ ਰੰਗਲਾ ਪੰਜਾਬ ਨੂੰ ਦੇਖਿਆ ਅਤੇ ਭਰਪੂਰ ਮਨੋਰੰਜਨ ਕੀਤਾ । ਇਸ ਦੌਰਾਨ ਵਿਦਿਆਰਥੀਆਂ ਪੰਜਾਬ ਦੇ ਅਲੋਪ ਹੋ ਰਹੇ ਸੱਭਿਆਚਾਰ ਅਤੇ ਅਲੋਪ ਹੋ ਚੁੱਕੇ ਸੱਭਿਆਚਾਰ ਬਾਰੇ ਜਾਣਕਾਰੀ ਹਾਸਿਲ ਕੀਤੀ । ਇਸ ਦੌਰਾਨ ਵਿਦਿਆਰਥੀਆਂ ਨੇ ਮੈਜਿਕ ਸ਼ੋ, ਪਪੀਟ ਸ਼ੋ, ਮਿੱਟੀ ਦੇ ਬਣੇ ਭਾਂਡੇ, ਮੱਕੀ ਦੇ ਦਾਣੇ ਭੁੰਨਨੇ, ਚਰਖਾ ਕੱਤਣਾ, ਦੁੱਧ ਚੋਣਾ, ਲੋਹ ਤੇ ਰੋਟੀਆਂ ਲਾਉਣੀਆਂ ਆਦਿ ਬਾਰੇ ਜਾਣਕਾਰੀ ਹਾਸਲ ਕੀਤੀ । ਵਿਦਿਆਰਥੀਆਂ ਨੇ ਭੰਗੜਾ ਪਾ ਕੇ ਖੂਬ ਮਸਤੀ ਕੀਤੀ ਅਤੇ ਉਨ੍ਹਾਂ ਸਰੋਂ ਦਾ ਸਾਗ, ਮੱਕੀ ਦੀ ਰੋਟੀ, ਚਾਟੀ ਦੀ ਲੱਸੀ ਅਤੇ ਮਿੱਠੀ ਖੀਰ ਦਾ ਆਨੰਦ ਮਾਣਿਆ । ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਨੇ ਦੱਸਿਆ ਕਿ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਆਪਣੇ ਸੱਭਿਆਚਾਰ ਬਾਰੇ ਜਾਣਕਾਰੀ ਹੋਣਾ ਬਹੁਤ ਜਰੂਰੀ ਹੈ ਅਤੇ ਇਸੇ ਉਦੇਸ਼ ਦੀ ਪੂਰਤੀ ਲਈ ਵਿਦਿਆਰਥੀਆਂ ਨੂੰ ਰੰਗਲਾ ਪੰਜਾਬ ਵਿਖੇ ਲਿਜਾਇਆ ਗਿਆ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly