ਕੀ ਹੈ ਮਰਚੈਂਟ ਨੇਵੀ ? ਕਿਵੇਂ ਇਸ ਵਿੱਚ ਦਾਖਲਾ ਲੈ ਸਕਦੇ ਹੋ।

(ਸਮਾਜ ਵੀਕਲੀ)

ਨੇਵੀ ਦਾ ਮਤਲਬ ਹੈ “ਜਲ ਸੈਨਾ” ਹਰ ਦੇਸ਼ ਦੀ ਇਹ ਸੈਨਾ ਸਮੁੰਦਰ ਵਿਚ ਤੇ ਸਮੁੰਦਰ ਦੇ ਕਿਨਾਰੇ ਆਪਣਾ ਕੰਮ ਕਰਦੀ ਹੈ।ਤਾਂ ਜੋ ਕੋਈ ਬਾਹਰੀ ਤਾਕਤ ਆ ਕੇ ਕਿਸੇ ਦੇਸ਼ ਤੇ ਕੋਈ ਗ਼ਲਤ ਕੰਮ ਨਾ ਕਰ ਸਕੇ।ਦੂਸਰੀ ਨੇਵੀ ਵਿਉਪਾਰਕ ਪੱਧਰ ਦੀ ਹੁੰਦੀ ਹੈ ਜਿਸ ਨੂੰ”ਮਰਚੈਂਟ ਨੇਵੀ”ਕਿਹਾ ਜਾਂਦਾ ਹੈ।ਜਲ ਸੈਨਾ ਹਰ ਇੱਕ ਦੇਸ਼ ਦੀ ਤੀਸਰੀ ਸਰਕਾਰੀ ਸੈਨਾ ਹੈ।ਮਰਚੈਂਟ ਨੇਵੀ ਅਰਧ ਸਰਕਾਰੀ ਵਿਉਪਾਰਕ ਧੰਦਾ ਹੈ।ਅੱਜ ਮੈਂ ਆਪ ਜੀ ਨੂੰ ਇਸ ਬਾਰੇ ਪੂਰੀ ਜਾਣਕਾਰੀ ਦੇ ਰਿਹਾ ਹਾਂ।ਇਸ ਵਿੱਚ ਵਿਉਪਾਰ ਸਮੁੰਦਰੀ ਜਹਾਜ਼ਾਂ ਰਾਹੀਂ ਕੀਤਾ ਜਾਂਦਾ ਹੈ,ਲੋੜ ਅਨੁਸਾਰ ਵੱਖ ਵੱਖ ਤਰ੍ਹਾਂ ਦੇ ਜਹਾਜ਼ ਹੁੰਦੇ ਹਨ।ਜਿਨ੍ਹਾਂ ਵਿੱਚ ਕੱਚਾ ਮਾਲ ਢੋਣ ਵਾਲਾ “ਬਲਕ ਕੈਰੀਅਰ” ਹਰ ਤਰ੍ਹਾਂ ਦਾ ਤੇਲ ਢੋਣ ਵਾਲਾ “ਟੈਂਕਰ” ਵੱਖ ਵੱਖ ਤਰ੍ਹਾਂ ਕੰਟੇਨਰ ਤੇ ਗੈਸ ਆਇਲ ਟੈਂਕਰ ਹੁੰਦੇ ਹਨ।ਇਹ ਜਹਾਜ਼ ਵਿਉਪਾਰਕ ਕੰਪਨੀਆਂ ਦੇ ਹੁੰਦੇ ਹਨ ਪਰ ਇਸ ਵਿੱਚ ਭਰਤੀ ਅੰਤਰਰਾਸ਼ਟਰੀ ਕਾਨੂੰਨਾਂ ਰਾਹੀਂ ਹੁੰਦੀ ਹੈ।

ਅੰਤਰਰਾਸ਼ਟਰੀ ਯੂਨੀਅਨ ਹੁੰਦੀ ਹੈ ਜਿਨ੍ਹਾਂ ਨਾਲ ਹਰ ਦੇਸ਼ ਦੇ ਡੀ. ਜੀ. ਮੈਰਿਨ’ ਸ਼ਿਪਿੰਗ ਮਾਸਟਰ’ ਤੇ ਕੰਪਨੀਆਂ ਨਾਲ ਮੀਟਿੰਗਾਂ ਦੌਰਾਨ ਤਨਖਾਹਾਂ ਤੇ ਕੰਮ ਨਿਰਧਾਰਿਤ ਕੀਤਾ ਜਾਂਦਾ ਹੈ। ਭਾਰਤ ਵਿੱਚ ਸੰਨ 2000 ਤਕ ਕੰਪਨੀਆਂ ਦੀ ਮਰਜ਼ੀ ਅਨੁਸਾਰ ਤਨਖਾਹ ਤੇ ਮੁਲਾਜ਼ਮ ਭਰਤੀ ਕੀਤੇ ਜਾਂਦੇ ਸਨ।ਅਸੀਂ ਮਾਨਯੋਗ ਸੁਪਰੀਮ ਕੋਰਟ ਦੇ ਵਿਚ ਇਕ ਪਟੀਸ਼ਨ ਦਾਇਰ ਕੀਤੀ,ਮਾਰਚ 2000 ਦੇ ਵਿੱਚ ਉਨ੍ਹਾਂ ਵੱਲੋਂ ਸ਼ਰਤਾਂ ਨਿਰਧਾਰਤ ਕੀਤੀਆਂ ਗਈਆਂ।ਇਸ ਫ਼ੈਸਲੇ ਅਨੁਸਾਰ ਅਕਾਦਮਿਕ ਸਿੱਖਿਆ +2 ਨਿਰਧਾਰਿਤ ਕੀਤੀ ਗਈ ਭਰਤੀ ਹੋਣ ਲਈ ਉਮਰ 17 ਸਾਲ ਤੋਂ 24 ਸਾਲ ਹੋਣੀ ਚਾਹੀਦੀ ਹੈ।ਪੜ੍ਹਾਈ ਆਰਟਸ ਜਾਂ ਸਾਇੰਸ ਗਰੁੱਪ ਦੋਨਾਂ ਵਿੱਚ ਕੀਤੀ ਜਾ ਸਕਦੀ ਹੈ।

ਇਸ ਸਖ਼ਤ ਕਾਨੂੰਨ ਅਨੁਸਾਰ ਦੋ ਸ਼ਰਤਾਂ ਹਨ।ਉੱਚ ਸਿੱਖਿਆ ਕੋਈ ਵੀ ਪ੍ਰਾਪਤ ਕੀਤੀ ਹੋਵੇ ਪਰ ਜ਼ਰੂਰੀ ਪਲੱਸ ਟੂ ਨੂੰ ਹੀ ਮੰਨਿਆ ਜਾਂਦਾ ਹੈ।ਪਹਿਲੀ ਸ਼ਰਤ ਇਸ ਉਮਰ ਵਿੱਚ ਕਿਸੇ ਵੀ ਤਰੀਕੇ ਨਾਲ ਕਿਸੇ ਜਹਾਜ਼ ਵਿੱਚ ਛੇ ਮਹੀਨੇ ਨੌਕਰੀ ਕੀਤੀ ਹੋਵੇ,ਦੂਸਰਾ ਪ੍ਰੀ. ਸੀ. ਟ੍ਰੇਨਿੰਗ ਇਕ ਸਾਲ ਦਾ ਕੋਰਸ ਕਰਨਾ ਜ਼ਰੂਰੀ ਹੈ।ਪ੍ਰੀ ਸੀ ਟ੍ਰੇਨਿੰਗ ਕਰਨ ਲਈ ਡੀ. ਜੀ. ਤੋਂ ਪ੍ਰਵਾਨਤ ਅਕੈਡਮੀਆਂ ਪੂਰੇ ਭਾਰਤ ਵਿੱਚ ਮੌਜੂਦ ਹਨ ਇਕ ਸਾਲ ਦਾ ਇਹ ਕੋਰਸ ਹੁੰਦਾ ਹੈ ਜਿਸ ਵਿਚ ਜਹਾਜ਼ ਵਿਚ ਜੋ ਵੀ ਕੰਮ ਕਰਨੇ ਹੁੰਦੇ ਹਨ ਉਹ ਪ੍ਰੈਕਟੀਕਲ ਰੂਪ ਵਿੱਚ ਸਿਖਾਏ ਜਾਂਦੇ ਹਨ।ਇਸ ਬਾਰੇ ਜਾਣਕਾਰੀ ਲੈਣ ਲਈ ਡੀ.ਜੀ. ਮੈਰਿਨ ਮੁੰਬਈ ਦੀ ਪ੍ਰੋਫਾਈਲ ਖੋਲ੍ਹ ਕੇ ਅਕੈਡਮੀ ਦਾਖ਼ਲਾ ਤਾਰੀਖ਼ ਫ਼ੀਸ ਤੇ ਸ਼ਰਤਾਂ ਬਾਰੇ ਪੂਰੀ ਜਾਣਕਾਰੀ ਲਈ ਜਾ ਸਕਦੀ ਹੈ।

ਲੋੜ ਅਨੁਸਾਰ ਸਮੇਂ ਸਮੇਂ ਤੇ ਡੀ. ਜੀ.ਸਾਹਿਬ ਵੱਲੋਂ ਫੀਸਾਂ ਵਿੱਚ ਤਬਦੀਲੀ ਕੀਤੀ ਜਾਂਦੀ ਹੈ ਅੱਜ ਕੱਲ੍ਹ ਢਾਈ ਕੁ ਲੱਖ ਸਾਲਾਨਾ ਫੀਸ ਹੈ ਜਿਸ ਵਿੱਚ ਖਾਣਾ ਤੇ ਰਹਿਣ ਦਾ ਖ਼ਰਚਾ ਮੁਫ਼ਤ ਹੁੰਦਾ ਹੈ।ਦੂਸਰੀ ਮਾਨਯੋਗ ਸੁਪਰੀਮ ਕੋਰਟ ਵੱਲੋਂ ਸ਼ਰਤ ਜਿਸ ਵੀ ਭਾਈ ਨੂੰ ਕਿਸੇ ਖ਼ਾਸ ਬੰਦੇ ਰਾਹੀਂ ਕਿਸੇ ਕੰਪਨੀ ਦੇ ਜਹਾਜ਼ ਵਿਚ ਕੰਮ ਕਰਨ ਨੂੰ ਸਮਾਂ ਮਿਲ ਜਾਂਦਾ ਹੈ ਉਸ ਨੂੰ ਇਹ ਕੋਰਸ ਆਪਣੇ ਆਪ ਪ੍ਰੈਕਟੀਕਲੀ ਜਹਾਜ਼ ਵਿੱਚ ਹੋ ਜਾਣਗੇ ਤੇ ਬਣਦੀ ਤਨਖਾਹ ਮਿਲੇਗੀ।ਇਹ ਦੋਨੋਂ ਸ਼ਰਤਾਂ ਪੂਰੀਆਂ ਕਰਨ ਤੇ ਭਾਰਤ ਸਰਕਾਰ ਵੱਲੋਂ ਯੋਗ ਲਾਈਸੈਂਸ ਸੀ.ਡੀ. ਸੀ.ਮਿਲ ਜਾਂਦਾ ਹੈ। ਆਪਣੀ ਰੱਖਿਆ ਲਈ ਕੁਝ ਕੋਰਸ ਕਰਨੇ ਪੈਂਦੇ ਹਨ ਜੀਦਾ ਵਿੱਚ ਫਸਟ ਏਡ ਫਾਇਰ ਫਾਈਟਿੰਗ ਤੈਰਾਕੀ ਤੇ ਹੋਰ ਕੁਝ ਸਮੇਂ ਸਮੇਂ ਤੇ ਪੂਰੇ ਭਾਰਤ ਵਿਚ ਸਥਾਪਤ ਅਕੈਡਮੀਆਂ ਵਿੱਚ ਇਹ ਕੋਰਸ ਹੋ ਜਾਂਦੇ ਹਨ।

ਜਿਸ ਵੀ ਵਿਅਕਤੀ ਕੋਲ ਇਹ ਲਾਇਸੈਂਸ ਹੋਵੇਗਾ,ਦਿੱਲੀ ਚੇਨੱਈ ਕੋਲਕਾਤਾ ਤੇ ਮੁੰਬਈ ਵਿਚ ਜਹਾਜ਼ਾਂ ਦੀਆਂ ਅਨੇਕਾਂ ਕੰਪਨੀਆਂ ਹਨ ਸਮੁੰਦਰ ਵਿੱਚ ਜਾ ਕੇ ਨੌਕਰੀ ਪ੍ਰਾਪਤ ਕੀਤੀ ਜਾ ਸਕਦੀ ਹੈ ਏਜੰਟਾਂ ਵਗੈਰਾ ਦੀ ਕੋਈ ਜ਼ਰੂਰਤ ਨਹੀਂ।ਜਹਾਜ਼ ਵਿਚ ਤਿੰਨ ਤਰ੍ਹਾਂ ਦੀਆਂ ਨੌਕਰੀਆਂ ਹੁੰਦੀਆਂ ਹਨ।ਸ਼ਰਤ ਪਹਿਲਾਂ ਲਾਇਸੈਂਸ ਸੀ.ਡੀ.ਸੀ. ਹੈ। ਕਿਸੇ ਵੀ ਵਿਭਾਗ ਵਿੱਚ ਨੌਕਰੀ ਕਰਨੀ ਹੋਵੇ ਜਹਾਜ਼ ਤੇ ਜਾਣ ਤੋਂ ਪਹਿਲਾਂ ਪੂਰਨ ਰੂਪ ਵਿੱਚ ਮੈਡੀਕਲ ਫਿੱਟ ਹੋਣਾ ਬਹੁਤ ਜ਼ਰੂਰੀ ਹੈ।ਮੈਡੀਕਲ ਜਿੱਥੇ ਜਹਾਜ਼ ਖੜ੍ਹਾ ਹੈ ਉਸ ਦੇਸ਼ ਦਾ ਵੀਜ਼ੇ ਦਾ ਖ਼ਰਚਾ ਜਹਾਜ਼ ਵਿਚ ਚੜ੍ਹਨ ਲਈ ਕਿਸੇ ਵੀ ਤਰੀਕੇ ਨਾਲ ਹਵਾਈ ਜਹਾਜ਼ ਰਾਹੀਂ ਜਾਣਾ ਹੋਵੇ ਸਾਰਾ ਖਰਚਾ ਕੰਪਨੀ ਦਾ ਹੁੰਦਾ ਹੈ।ਜਹਾਜ਼ ਵਿੱਚ ਰਹਿਣ ਲਈ ਭਰਪੂਰ ਰੂਪੀ ਖਾਣਾ ਅਟੈਚ ਬਾਥਰੂਮ ਤੇ ਏ.ਸੀ. ਭਰਪੂਰ ਕੈਵਨ ਇਕ ਬੰਦੇ ਲਈ ਹੁੰਦੀ ਹੈ।

ਇਹ ਸਭ ਕੁਝ ਕੰਪਨੀ ਵੱਲੋਂ ਮੁਫ਼ਤ ਹੁੰਦਾ ਹੈ।ਹਰ ਨੌਕਰੀ ਕੈਡਿਟ ਤੋਂ ਸ਼ੁਰੂ ਹੁੰਦੀ ਹੈ ਉਸ ਤੋਂ ਬਾਅਦ ਜੇ ਇੰਜਣ ਦੀ ਨੌਕਰੀ ਹੈ ਪ੍ਰੈਕਟੀਕਲੀ ਤਰੱਕੀ ਕਰਕੇ ਉਹ ਚੀਫ ਇੰਜਨੀਅਰ ਬਣ ਸਕਦਾ ਹੈ ।ਜੇ ਡੈਕ ਵਿੱਚ ਹੋਵੇ ਉਸ ਦੀ ਤਰੱਕੀ ਕਪਤਾਨ ਤੱਕ ਹੁੰਦੀ ਹੈ। 1.ਇੰਜਣ ਦਾ ਕੰਮ ਇਸ ਵਿੱਚ ਜਾਣ ਲਈ ਆਰਟਸ ਜਾਂ ਸਾਇੰਸ ਕਿਸੇ ਵੀ ਵਿਸ਼ੇ ਤੇ ਪਲੱਸ ਟੂ ਕੀਤੀ ਹੋਣੀ ਚਾਹੀਦੀ ਹੈ,ਚਾਲੀ ਪ੍ਰਤੀਸਤ ਨੰਬਰ ਬਹੁਤ ਹੁੰਦੇ ਹਨ। ਦਾਖ਼ਲਾ ਮਿਲ ਜਾਂਦਾ ਹੈ।ਇੰਜਨ ਦਾ ਮੁਖੀ ਚੀਫ ਇੰਜਨੀਅਰ ਹੁੰਦਾ ਹੈ। 2.ਦੂਸਰਾ ਡੈੱਕ ਇਸ ਵਿਚ ਸਾਇੰਸ ਪਲੱਸ ਟੂ ਦੀ ਪਡ਼੍ਹਾਈ ਸੱਠ ਪ੍ਰਤੀਸਤ ਨੰਬਰ ਹੋਣੇ ਚਾਹੀਦੇ ਹਨ।ਡੈੱਕ ਦਾ ਮਤਲਬ ਜਹਾਜ਼ ਤੋਂ ਬਾਹਰਲੇ ਪਾਸੇ ਦੀ ਰੱਖਿਆ ਕਰਨੀ ਤੇ ਸਾਮਾਨ ਉਤਾਰਨਾ ਤੇ ਚੜ੍ਹਾਉਣਾ ਹੁੰਦਾ ਹੈ।ਇਹ ਕੰਮ ਕਪਤਾਨ ਦੇ ਅਧੀਨ ਹੁੰਦਾ ਹੈ।

3.ਤੀਸਰਾ ਕੰਮ ਖਾਣਾ ਬਣਾਉਣ ਦਾ ਜਿਸ ਨੂੰ ਗੈਲੀ ਕਹਿੰਦੇ ਹਨ ਇਸ ਚੀਫ ਕੁੱਕ ਤੇ ਉਸ ਦੇ ਨਾਲ ਦੋ ਸਹਾਇਕ ਬੰਦੇ ਹੁੰਦੇ ਹਨ।ਚੀਫ ਕੁੱਕ ਕੋਲ ਪੰਜ ਤਾਰਾ ਹੋਟਲ ਵਾਲਾ ਤਜਰਬਾ ਹੁੰਦਾ ਹੈ।ਜੇ ਉਹੋ ਜਿਹੇ ਮੁਲਾਜ਼ਮ ਨੌਕਰੀ ਕਰ ਰਹੇ ਹੁੰਦੇ ਹਨ ਸਭ ਨੂੰ ਉਸ ਪੱਧਰ ਦਾ ਖਾਣਾ ਮਿਲਦਾ ਹੈ। ਮੇਰੇ ਭੈਣੋ ਤੇ ਭਰਾਵੋ ਮਰਚੈਂਟ ਨੇਵੀ ਵਿਚ ਪੰਜਾਬ ਵਾਲੇ ਬਹੁਤ ਘੱਟ ਜਾ ਰਹੇ ਹਨ ਕਿਉਂਕਿ ਜਾਣਕਾਰੀ ਨਹੀਂ ਹੈ।ਅੱਜਕੱਲ੍ਹ ਡਿਜੀਟਲ ਦਾ ਜ਼ਮਾਨਾ ਹੈ ਤੁਸੀਂ ਡੀ.ਜੀ.ਮੈਰੀਨ ਪ੍ਰੋਫਾਈਲ ਖੋਲ੍ਹੋ,ਹਰ ਤਰ੍ਹਾਂ ਦੀ ਪੂਰੀ ਜਾਣਕਾਰੀ ਮਿਲ ਜਾਵੇਗੀ।ਇਸ ਕੰਮ ਲਈ ਏਜੰਟਾਂ ਦੀ ਕੋਈ ਜ਼ਰੂਰਤ ਨਹੀਂ,ਮੇਰੇ ਜਿਹੇ ਕਿਸੇ ਨੇ ਜੋ ਨੌਕਰੀ ਕੀਤੀ ਹੋਵੇ ਉਨ੍ਹਾਂ ਤੋਂ ਜਾਣਕਾਰੀ ਲੈ ਸਕਦੇ ਹੋ।

ਅਰਧ ਸਰਕਾਰੀ ਅਦਾਰਾ ਹੈ ਕਿਸੇ ਨੂੰ ਕੋਈ ਖ਼ਤਰਾ ਨਹੀਂ,ਸਮੁੰਦਰ ਵਿੱਚ ਕੋਈ ਖ਼ਤਰਾ ਨਹੀਂ ਬਚਾਉਣ ਦੇ ਬਹੁਤ ਵਧੀਆ ਉਪਰਾਲੇ ਹੁੰਦੇ ਹਨ।ਖਾਣ ਪੀਣ ਸਭ ਕੁਝ ਖੁੱਲ੍ਹਾ ਹੈ ਡਰਿੰਕ ਵੀ ਲੈ ਸਕਦੇ ਹੋ ਪਰ ਸਹੀ ਪੱਧਰ ਤੇ ਰਹਿਣਾ ਪਵੇਗਾ।ਅੱਠ ਘੰਟੇ ਹਰ ਰੋਜ਼ ਡਿਊਟੀ ਹੁੰਦੀ ਹੈ ਜੇ ਵਾਧੂ ਕੰਮ ਕਰਾਉਣਗੇ ਉਸ ਦਾ ਖੁੱਲ੍ਹਾ ਓਵਰ ਟਾਈਮ ਮਿਲਦਾ ਹੈ।ਹਰ ਮਹੀਨੇ ਤਨਖਾਹ ਮਿਲ ਜਾਂਦੀ ਹੈ ਜੋ ਕੇ ਡਾਲਰਾਂ ਵਿੱਚ ਹੁੰਦੀ ਹੈ,ਨਗਦ ਲੈ ਸਕਦੇ ਹੋ ਜਿਸ ਨੂੰ ਭੇਜਣਾ ਹੋਵੇ ਭੇਜੋ ਕੰਪਨੀ ਦਾ ਇਹ ਕੰਮ ਹੁੰਦਾ ਹੈ।ਉੱਚ ਅਧਿਕਾਰੀਆਂ ਦੀ ਡਿਊਟੀ ਛੇ ਮਹੀਨੇ ਤੇ ਛੁੱਟੀ ਜਿੰਨੀ ਮਰਜ਼ੀ ਕੱਟ ਲਵੋ।ਥੱਲੇ ਵਾਲੇ ਕਰਮਚਾਰੀਆਂ ਦੀ ਨੌਕਰੀ ਨੌੰ ਮਹੀਨੇ ਤੇ ਛੁੱਟੀ ਤਿੰਨ ਮਹੀਨੇ ਹੁੰਦੀ ਹੈ।ਜਦੋਂ ਵੀ ਜਹਾਜ਼ ਤੇ ਜਾਣਾ ਹੈ ਮੈਡੀਕਲ ਬੇਹੱਦ ਜ਼ਰੂਰੀ ਹੈ।ਜਿੱਥੋਂ ਤਕ ਜਾਣਕਾਰੀ ਦੀ ਜ਼ਰੂਰਤ ਹੈ ਮੈਂ ਤੁਹਾਨੂੰ ਦੇ ਦਿੱਤੀ ਹੈ।

ਰਮੇਸ਼ਵਰ ਸਿੰਘ

ਸੰਪਰਕ ਨੰਬਰ 9914880392

 

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਟੁੱਟ ਚੁੱਕੀ ਮਨਰਾਜ ਦੇ ਸੁਪਨਿਆਂ ਦੀ ਲੀਹ
Next articleਮੇਰੀ ਮਾਂ ਦੀਏ ਬੋਲੀਏ..