ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਚ ਤੀਜ ਕਮ ਫਰੈਸ਼ਰ ਪਾਰਟੀ

ਕਪੂਰਥਲਾ, (ਸਮਾਜ ਵੀਕਲੀ)  ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਵਿਖੇ ਪ੍ਰਿੰਸੀਪਲ ਪ੍ਰਬਦੀਪ ਕੌਰ ਮੌਂਗਾ ਦੀ ਅਗਵਾਈ ਵਿਚ ਤੀਜ ਕਮ ਫਰੈਸ਼ਰ ਪਾਰਟੀ ਦਾ ਆਯੋਜਨ ਕੀਤਾ ਗਿਆ । ਸਕੂਲ ਦੇ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ ਦਾ ਸਮਾਗਮ ਵਿੱਚ ਬਤੌਰ ਮੁੱਖ ਮਹਿਮਾਨ ਵੱਜੋਂ ਸ਼ਾਮਲ ਹੋਣ ‘ਤੇ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਵਲੋਂ ਜ਼ੋਰਦਾਰ ਸਵਾਗਤ ਕੀਤਾ ਗਿਆ । ਸਮਾਗਮ ਦਾ ਆਗਾਜ਼ ਸ਼ਮਾ ਰੌਸ਼ਨ ਕਰਦਿਆਂ ਕੀਤਾ ਗਿਆ । ਇਸ ਦੌਰਾਨ ਵਿਦਿਆਰਥੀਆਂ ਵੱਲੋਂ ਸ਼ਾਨਦਾਰ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ, ਜਦਕਿ ਤੀਜ ਕੁਈਨ ਦਰਮਿਆਨ ਹੋਇਆ ਮੁਕਾਬਲਾ ਸਮਾਗਮ ਦਾ ਮੁੱਖ ਆਕਰਸ਼ਣ ਰਿਹਾ ।ਗੁਰਲੀਨ ਕੌਰ ਮਿਸ ਤੀਜ ਦੇ ਖਿਤਾਬ ‘ਤੇ ਕਬਜ਼ਾ ਕਰਨ ‘ਚ ਸਫਲ ਰਹੀ । ਸਨਮੀਤ ਕੌਰ ਫਸਟ ਅਤੇ ਲਵਪ੍ਰੀਤ ਕੌਰ ਸੈਕਿੰਡ ਰਨਰ ਅਪ ਰਹੀ । ਪਵਿਤਪ੍ਰੀਤ ਕੌਰ ਬਬਲੀ ਸਮਾਇਲ ਅਤੇ ਹਰਲੀਨ ਕੌਰ ਮਿਸ ਗਰੇਸਫੁਲ ਦਾ ਖਿਤਾਬ ਹਾਸਲ ਕਰਨ ‘ਚ ਸਫਲ ਰਹੀ ।ਇਸੇ ਤਰ੍ਹਾਂ ਅਰਸ਼ਦੀਪ ਸਿੰਘ ਮਿਸਟਰ ਫਰੈਸ਼ਰ ਦਾ ਖਿਤਾਬ ਹਾਸਲ ਕਰਨ ‘ਚ ਸਫਲ ਰਿਹਾ । ਸਾਹਿਲਪ੍ਰੀਤ ਸਿੰਘ ਫਸਟ ਅਤੇ ਹਰਪ੍ਰੀਤ ਸਿੰਘ ਸੈਕਿੰਡ ਰਨਰ ਅਪ ਰਿਹਾ । ਸੁਖਰਾਜ ਸਿੰਘ ਮਿਸਟਰ ਹੈਂਡਸਮ ਅਤੇ  ਗੁਰਕਮਲ  ਸਿੰਘ ਬੈਸਟ ਟਰਬਨ ਦਾ ਖਿਤਾਬ ਹਾਸਲ ਕਰਨ ‘ਚ ਕਾਮਯਾਬ ਰਹੇ । ਜੱਜਾਂ ਦੀ ਭੂਮਿਕਾ ਮੈਡਮ ਸਿੰਦਰਪਾਲ ਕੌਰ ਅਤੇ ਮੈਡਮ ਅਨੀਤਾ ਸਹਿਗਲ ਵੱਲੋਂ ਨਿਭਾਈ ਗਈ । ਸਮਾਗਮ ਦੇ ਅੰਤ ਵਿੱਚ ਡਾਇਰੈਕਟਰ ਇੰਜੀਨੀਅਰ ਹਰਨਿਆਮਤ ਕੌਰ, ਪ੍ਰਿੰਸੀਪਲ ਪ੍ਰਬਦੀਪ ਕੌਰ ਮੋਂਗਾ ਅਤੇ ਸਟਾਫ ਮੈਂਬਰਾਂ ਜੇਤੂ ਰਹੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਚੈੱਕ ਦੇ ਦੋਸ਼ੀ ਨੂੰ ਮਾਣਯੋਗ ਅਦਾਲਤ ਵੱਲੋਂ ਇੱਕ ਸਾਲ ਦੀ ਸਜ਼ਾ ਅਤੇ ਜੁਰਮਾਨਾ ,ਕੋਪਲ ਕੰਪਨੀ ਵੱਲੋਂ ਕੀਤੇ ਕੇਸ ਵਿੱਚ ਦਰਸ਼ਨ ਸਿੰਘ ਤਲਵਾੜਾ ਨੂੰ ਸਜ਼ਾ
Next articleਯੂਨੀਵਰਸਿਟੀ ਕਾਲਜ ਮਿੱਠੜਾ ਵਿਚ ਮਨਾਇਆ ਤੀਆਂ ਦਾ ਮੇਲਾ