ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਨੇ ਜਲੰਧਰ ਵਿਖੇ ਲੱਗੇ ਐੱਨ ਸੀ ਸੀ ਕੈਂਪ ਵਿਚ ਭਾਗ ਲਿਆ

ਕਪੂਰਥਲਾ (ਸਮਾਜ ਵੀਕਲੀ) ( ਕੌੜਾ ) – ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਐੱਨ ਸੀ ਸੀ ਨਾਲ ਸਬੰਧਤ ਵਿਦਿਆਰਥੀਆਂ ਨੇ ਜਲੰਧਰ ਵਿਖੇ ਡਾ. ਬੀ ਆਰ ਅੰਬੇਡਕਰ ਐੱਨ ਆਈ ਟੀ ‘ਚ 6 ਤੋਂ 13 ਅਕਤੂਬਰ ਤੱਕ ਲੱਗੇ ਕੈਂਪ ਵਿਚ ਭਾਗ ਲਿਆ । ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਗਾ ਨੇ ਦੱਸਿਆ ਕਿ ਕੈਂਪ ਵਿਚ ਵੱਡੀ ਗਿਣਤੀ ਵਿੱਚ ਹੋਰਨਾਂ ਸਕੂਲਾਂ ਦੇ ਵਿਦਿਆਰਥੀ ਵੀ ਸ਼ਿਰਕਤ ਕਰ ਰਹੇ ਹਨ । ਉਨ੍ਹਾਂ ਦੱਸਿਆ ਕਿ ਕੈਂਪ ਵਿਚ ਐੱਨ ਸੀ ਸੀ ਦੇ ਏ, ਬੀ, ਸੀ ਅਤੇ ਡੀ ਕੈਡਿਟਸ ਹਿੱਸਾ ਲੈ ਰਹੇ ਹਨ । ਪ੍ਰਿੰਸੀਪਲ ਮੋਂਗਾ ਨੇ ਕੈਂਪ ਵਿਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਸ਼ੁਭਕਾਮਨਾਵਾਂ ਦਿੱਤੀਆਂ । ਇਸ ਮੌਕੇ ਮੈਡਮ ਰੇਨੂੰ ਬਾਲਾ, ਹਰਜਿੰਦਰ ਸਿੰਘ ਆਦਿ ਸਟਾਫ਼ ਮੈਂਬਰ ਹਾਜਰ ਸਨ ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBooked for assault as 10-year-old, Bihar man acquitted 43 years later
Next articleScuffle between cops, transgender activists near Mamata’s residence