ਕਪੂਰਥਲਾ (ਸਮਾਜ ਵੀਕਲੀ) ( ਕੌੜਾ) ਸਹੋਦਿਆ ਗਰੁੱਪ ਵੱਲੋਂ ਇੰਟਰ ਸਕੂਲ ਪਾਵਰ ਪੁਆਇੰਟ ਪ੍ਰਤੀਯੋਗਤਾ ਦਾ ਆਯੋਜਨ ਕੀਤਾ ਗਿਆ, ਜੋ ਨਿਊ ਇੰਡੀਆ ਡਿਜੀਟਲ ਇੰਡੀਆ ਵਿਸ਼ੇ ਨਾਲ ਸੰਬੰਧਤ ਰਹੀ । ਇਸ ਦੌਰਾਨ 18 ਸਕੂਲਾਂ ਦੇ ਵਿਦਿਆਰਥੀਆਂ ਨੇ ਹਿੱਸਾ ਲਿਆ । ਰੇਲ ਕੋਚ ਫੈਕਟਰੀ ਸਾਹਮਣੇ ਸਥਿਤ ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੀਆਂ ਦੋ ਵਿਦਿਆਰਥਣਾਂ + 1 ਕਾਮਰਸ ਦੀ ਜਸਰੀਨ ਕੌਰ ਤੇ + 2 ਸਾਇੰਸ ਦੀ ਜਸਲੀਨ ਕੌਰ ਨੇ ਭਾਗ ਲਿਆ ਅਤੇ ਤੀਜੇ ਸਥਾਨ ‘ਤੇ ਕਬਜ਼ਾ ਕੀਤਾ । ਸਕੂਲ ਦੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਗੁਰਪ੍ਰੀਤ ਕੌਰ ਮੈਂਬਰ ਸ਼੍ਰੋਮਣੀ ਕਮੇਟੀ, ਇੰਜ. ਸਵਰਨ ਸਿੰਘ ਪ੍ਰਧਾਨ ਗੁਰੂ ਨਾਨਕ ਖਾਲਸਾ ਕਾਲਜ, ਡਾਇਰੈਕਟਰ ਇੰਜ. ਹਰਨਿਆਮਤ ਕੌਰ, ਐਡਮਿਨਿਸਟ੍ਰੇਟਰ ਇੰਜ. ਨਿਮਰਤਾ ਕੌਰ ਅਤੇ ਪ੍ਰਿੰਸੀਪਲ ਪ੍ਰਭਦੀਪ ਕੌਰ ਮੋਂਂਗਾ ਨੇ ਹੋਣਹਾਰ ਵਿਦਿਆਰਥਣਾਂ ਅਤੇ ਪ੍ਰਤੀਯੋਗਤਾ ਲਈ ਤਿਆਰੀ ਕਰਵਾਉਣ ਵਾਲੀ ਕੰਪਿਊਟਰ ਅਧਿਆਪਕ ਮੈੈੈਡਮ ਸ਼ਿੰਦਰਪਾਲ ਕੌਰ ਨੂੰ ਵਧਾਈ ਦਿੱਤੀ ।
ਇਸ ਮੌਕੇ ਮੈਡਮ ਅਨੀਤਾ ਸਹਿਗਲ, ਭੁਪਿੰਦਰ ਕੌਰ, ਨੀਲਮ ਕਾਲਡ਼ਾ, ਸੁਮਨ ਸ਼ਰਮਾ, ਮਨੀਸ਼ਾ ਵਰਮਾ, ਹਰਪਾਲ ਕੌਰ, ਗਗਨਦੀਪ ਕੌਰ, ਛਿੰਦਰਪਾਲ ਕੌਰ, ਪਵਨਦੀਪ ਕੌਰ, ਅੰਜੂ, ਦੀਪਿਕਾ, ਕਮਲਜੀਤ ਕੌਰ, ਨਵਨੀਤ ਕੌਰ, ਹਰਪਿੰਦਰ ਕੌਰ, ਸ਼ਵੇਤਾ ਮਹਿਤਾ, ਰੇਨੂ ਬਾਲਾ, ਪਰਮਿੰਦਰ ਕੌਰ, ਰਣਧੀਰ ਸਿੰਘ, ਹਰਜਿੰਦਰ ਸਿੰਘ, ਜਸਵਿੰਦਰ ਸਿੰਘ, ਅਸ਼ੋਕ ਕੁਮਾਰ, ਦਵਿੰਦਰਰਾਜ ਕੌਰ, ਲਵਿਤਾ, ਕੁਲਵਿੰਦਰ ਕੌਰ, ਬਲਪ੍ਰੀਤ ਕੌਰ, ਰਣਜੀਤ ਸਿੰਘ ਆਦਿ ਸਟਾਫ ਮੈਂਬਰ ਹਾਜ਼ਰ ਸਨ ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly