ਸਮਰਾਲਾ/ ਬਲਬੀਰ ਸਿੰਘ ਬੱਬੀ –ਸਿੱਖ ਧਰਮ ਦੇ ਬਾਨੀ ਗੁਰੂ ਨਾਨਕ ਦੇਵ ਜੀ ਨੇ ਰਚੀ ਹੋਈ ਗੁਰਬਾਣੀ ਦੇ ਅਹਿਮ ਧਾਰਮਿਕ ਖਜਾਨੇ ਨੂੰ ਸਾਡੇ ਅੱਗੇ ਬਹੁਤ ਹੀ ਵਧੀਆ ਧਾਰਮਿਕ ਤਰੀਕੇ ਦੇ ਨਾਲ ਰੱਖਿਆ। ਗੁਰਬਾਣੀ ਫ਼ਲਸਫ਼ੇ ਦੇ ਸੱਚ ਨਾਲ ਜੁੜ ਕੇ ਅਨੇਕਾਂ ਲੋਕਾਂ ਦਾ ਜੀਵਨ ਬਦਲ ਗਿਆ ਹੈ। ਦਸਾਂ ਗੁਰੂਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਰੂਪ ਵਿੱਚ ਸਾਡੇ ਗੁਰੂ ਹਨ ਗੁਰੂ ਗ੍ਰੰਥ ਸਾਹਿਬ ਤੇ ਗੁਰਬਾਣੀ ਤੋਂ ਉੱਪਰ ਸਾਡੇ ਲਈ ਕੁਝ ਵੀ ਨਹੀਂ ਇਸ ਲਈ ਸਾਰੇ ਪ੍ਰਾਣੀ ਗੁਰਬਾਣੀ ਦੇ ਨਾਲ ਜੁੜੋ ਗੁਰਬਾਣੀ ਦੇ ਸ਼ਬਦ ਉੱਤੇ ਪਹਿਰਾ ਦੇ ਕੇ ਆਪਣਾ ਬਤੀਤ ਕਰੋ। ਕਿਸੇ ਵੀ ਇਨਸਾਨ ਨੂੰ ਕੋਈ ਦੁੱਖ ਤਕਲੀਫ ਨਹੀਂ ਆਵੇਗੀ। ਭਾਈ ਸਾਹਿਬ ਨੇ ਇਸ ਸਮਾਗਮ ਦੀ ਸ਼ੁਰੂਆਤ ਵਿੱਚ ਸ੍ਰੀ ਗੁਰੂ ਗ੍ਰੰਥ ਵਿੱਚੋਂ ਸ਼ਬਦ ਗੁਰੂ ਕੀ ਦੇਖ ਵਡਾਈ. ਨਾਲ ਕੀਤੀ। ਗੁਰੂ ਇਤਿਹਾਸ ਗੁਰਬਾਣੀ ਦੀਆਂ ਵਿਚਾਰਾਂ ਕੀਤੀਆਂ।
ਭਾਈ ਰਣਜੀਤ ਸਿੰਘ ਢੰਡਰੀਆਂ ਵਾਲੇ ਅੱਜ ਸਮਰਾਲਾ ਦੇ ਵਿੱਚ ਆਈ ਟੀ ਆਈ ਨਜ਼ਦੀਕ ਸਤਬੀਰ ਸਿੰਘ ਸੇਖੋਂ ਦੀ ਪੁੱਤਰੀ ਸਰਬਤ ਦੇ ਜਨਮ ਦਿਨ ਮੌਕੇ ਆਖੰਡ ਪਾਠ ਭੋਗ ਦੇ ਧਾਰਮਿਕ ਸਮਾਗਮ ਵਿੱਚ ਪੁੱਜੇ ਸਨ। ਇਸ ਸਮਾਗਮ ਦੇ ਵਿੱਚ ਸ਼ਹਿਰ ਵਾਸੀਆਂ ਤੋਂ ਬਿਨਾਂ ਰਿਸ਼ਤੇਦਾਰ ਮਿੱਤਰ ਰਾਜਨੀਤਿਕ ਧਾਰਮਿਕ ਪਾਰਟੀਆਂ ਦੇ ਆਗੂ ਮੈਂਬਰ ਤੇ ਹੋਰ ਸ਼ਖਸ਼ੀਅਤਾਂ ਪੁੱਜੀਆਂ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly