(ਸਮਾਜ ਵੀਕਲੀ)
ਤੱਪਦੀ ਤਵੀ ਥੱਲੇ ਹਏ ਅੱਗ ਕਿਦਾਂ ਬਾਲ਼ਦੇ।
ਵੇਖ ਲਓ ਪਾਪੀ ਹੁਕਮ ਪਾਪੀਆਂ ਦਾ ਪਾਲ਼ਦੇ।
ਸਬਰ ਹੁੰਦੇ ਨਹੀਂਓ ਉਂਝ,
ਬੈਠੇ ਸ਼ਾਂਤੀ ਦੇ ਪੁੰਜ,
ਮੰਨ ਭਾਣਾ ਕਰਤਾਰ ਦਾ।
ਤੇਰਾ ਭਾਣਾ ਮੀਠਾ ਲਾਗੇ, ਮੁੱਖ ਚੋਂ ਉਚਾਰ ਦਾ।
ਵੇਖ ਲਓ ਪਾਪੀ…………..
ਵਰ੍ਹਦੀ ਅੱਗ ਚ ਅੱਗ ਬਲ਼ੇ ਜ਼ੋਰਾਂ ਦੀ।
ਆਪਣੀਂ ਫ਼ਿਕਰ ਨਾ ਕੋਈ ਫ਼ਿਕਰ ਸੀਗੀ ਹੋਰਾਂ ਦੀ।
ਸਾਨੂੰ ਰਾਸਤਾ ਦਿਖਾਵਣ ਲਈ,
ਸਿਧੇ ਰਾਹੇ ਪਾਵਣ ਲਈ,
ਸੀ ਸਿਦਕ ਸਰਕਾਰ ਦਾ।
ਤੇਰਾ ਭਾਣਾ ਮੀਠਾ ਲਾਗੇ, ਮੁੱਖ ਚੋਂ ਉਚਾਰ ਦਾ।
ਵੇਖ ਲਓ ਪਾਪੀ…………..
ਈਨ ਮਨਾਉਂਦੇ ਕੀਤੀ ਹੱਦ ਜ਼ੁਲਮ ਦੀ ਵੱਡੀ ਆ।
ਦੇਗ਼ ਚ ਉਬਾਲੇ ਉਨਾਂ ਨਾ ਕਸਰ ਕੋਈ ਛੱਡੀ ਆ।
ਤੱਤੀ ਤਵੀ ਤੱਤੀ ਰੇਤਾ,
ਕਿੰਝ ਪਾਉਂਦਿਆਂ ਨੂੰ ਵੇਖਾਂ,
ਹਾਂਅ ਦਾ ਨਾਹਰਾ ਮੀਰ ਮਾਰਦਾ।
ਤੇਰਾ ਭਾਣਾ ਮੀਠਾ ਲਾਗੇ, ਮੁੱਖ ਚੋਂ ਉਚਾਰ ਦਾ।
ਵੇਖ ਲਓ ਪਾਪੀ…………..
ਕੀ ਨਹੀਂ ਸੀ ਕਰ ਸਕਦੇ ਪਰ ਸਾਨੂੰ ਸਮਝਾ ਗਏ।
ਨਰਿੰਦਰ ਲੜੋਈ ਸਾਨੂੰ ਜੀਵਨ ਜਾਂਚ ਸਿਖਾ ਗਏ।
ਭਟਕ ਜਾਂਦੇ ਆ ਅਸੀਂ,
ਘਾਟੇ ਖਾਂਦੇ ਹਾਂ ਅਸੀਂ,
ਹੱਥ ਅਕਲ ਨੂੰ ਮਾਰ ਲਾ।
ਤੇਰਾ ਭਾਣਾ ਮੀਠਾ ਲਾਗੇ, ਮੁੱਖ ਚੋਂ ਉਚਾਰ ਦਾ।
ਵੇਖ ਲਓ ਪਾਪੀ…………..
ਨਰਿੰਦਰ ਲੜੋਈ ਵਾਲਾ 8968788181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly