(ਸਮਾਜ ਵੀਕਲੀ)-ਤਲਵੰਡੀ ਚੌਧਰੀਆਂ, (ਬਿੱਕਰ) ਯੂਕ੍ਰੇਨ ਵਿਚ ਡਾਕਟਰੀ ਦੀ ਪੜ੍ਹਾਈ ਕਰਨ ਲਈ ਗਏ ਗੁਰਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਭੈਣੀ ਹੁਸੇ ਖਾਂ ਪਿੰਡ ਪਹੁੰਚਣ ਤੇ ਪਰਿਵਾਰ ਅਤੇ ਨਗਰ ਨਿਵਾਸੀਆਂ ਨੇ ਢੋਲ ਵਜਾ, ਹਾਰ ਪਾ ਕੇ ਸਵਾਗਤ ਕੀਤਾ।ਪਿੰਡ ਵਿਚ ਵਿਆਹ ਵਾਲਾ ਮਾਹੌਲ ਸੀ, ਗੁਰਪ੍ਰੀਤ ਸਿੰਘ ਦੇ ਪਿਤਾ ਸ਼ਾਮ ਸਿੰਘ ਅਤੇ ਮਾਤਾ ਪਾਲ ਕੌਰ ਨੂੰ ਹਰ ਪਾਸਿਓ ਵਧਾਈਆਂ ਮਿਲ ਰਹੀਆਂ ਸਨ।
ਦੁੱਖ ਭਰੀ ਦਾਸਤਾਨ ਸਣਾਉਦਿਆਂ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਮੈਂ ਡਾਕਟਰੀ ਦੀ ਪੜ੍ਹਾਈ ਕਰਨ ਲਈ ਭਾਰਤ ਤੋਂ 8 ਦਸੰਬਰ 2021 ਨੂੰ ਯੂਕ੍ਰੇਨ ਲਈ ਰਵਾਨਾ ਹੋਇਆ ਸੀ।ਮੇਰੀਆਂ 23 ਫਰਵਰੀ ਤੋਂ ਕਲਾਸਾਂ ਸ਼ੁਰੂ ਹੋ ਗਈਆਂ ਸਨ।ਰੂਸ ਅਤੇ ਯੁਕ੍ਰੇਨ ਦੀ ਲੜਾਈ ਲੱਗਣ ਕਾਰਨ 24 ਫਰਵਰੀ ਨੂੰ ਕਰਫਿਓ ਲੱਗ ਗਿਆ।26 ਫਰਵਰੀ ਨੂੰ ਮੇਰੀ ਵਾਪਸੀ ਟਿਕਟ ਕਰਵਾ ਲਈ ਗਈ।ਅਸੀਂ ਸਾਰੇ ਭਾਰਤੀ ਵਿਿਦਆਰਥੀ ਹੋਸਟਲ ਦੇ ਬੈਸਮੇਂਟ ਵਿਚ ਰਹਿ ਰਹੇ ਸਨ।
2 ਮਾਰਚ ਨੂੰ ਸਾਨੂੰ ਹੋਸਟਲ ਖਾਲੀ ਕਰਕੇ ਰੇਲਵੇ ਸਟੇਸ਼ਨ ਤੇ ਪੁੱਜਣ ਲਈ ਸੰਦੇਸ਼ ਆ ਗਿਆ।ਸਾਰੇ ਵਿਿਦਅਰਥੀ ਅਤੇ ਵਿਿਦਆਥਣਾਂ ਆਪਣੇ ਸਮਾਨ ਸਮੇਤ ਭੱਖੇ ਪਿਆਸੇ ਖਾਰਕੀਵ ਯੂਨੀਵਰਸਿਟੀ ਦੇ ਹੋਸਟਲ ਤੋਂ ਪੈਦਲ ਹੀ ਰੇਲਵੇ ਸਟੇਸ਼ਨ ਨੂੰ ਚੱਲ ਪਏ ਜੋ ਉਥੋਂ ਲੱਗਭਗ 20 ਕਿਲੋਮੀਟਰ ਦੂਰ ਸੀ।ਰੇਲਵੇ ਵਿਭਾਗ ਦੇ ਦੱਸੇ ਟਾਈਮ ਮੁਤਾਬਿਕ ਰੇਲ ਗੱਡੀਆਂ ਤਾਂ ਆਈਆਂ ਪਰ ਉਹਨਾਂ ਸਾਨੂੰ ਚੜਨ ਤੋਂ ਇਨਕਾਰ ਕਰ ਦਿੱਤਾ।ਉਹ ਪਹਿਲਾਂ ਯੂਕ੍ਰੇਨ ਦੇ ਨਾਗਰਿਕ ਅਤੇ ਵਿਿਦਆਰਥੀਆਂ ਨੂੰ ਚੜਾ ਰਹੇ ਸਨ।ਜੇਕਰ ਕੁਝ ਜਗ੍ਹਾ ਬਚਦੀ ਸੀ ਤਾਂ ਭਾਰਤੀ ਵਿਿਦਆਰਥੀਆਂ ਨੂੰ ਚੜਾੳੇੁਂਦੇ ਸਨ।
ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਖਾਰਕੀਵ ਰੇਲਵੇ ਸਟੇਸ਼ਨ ਤੋਂ ਕੁਝ ਦੂਰੀ ਤੇ ਬੰਬ ਬਾਰੀ ਹੋ ਰਹੀ ਸੀ।ਜਿਸ ਕਾਰਨ ਸਾਰੇ ਵਿਿਦਆਰਥੀ ਸਹਿਮ ਦੇ ਮਾਹੌਲ ਵਿਚ ਸਨ।ਆਪਣੀਆਂ ਜਾਨਾਂ ਬਚਾਉਣ ਲਈ ਅਸੀਂ ਰੇਲਵੇ ਸਟੇਸ਼ਨ ਦੇ ਬਣੇ ਬੰਕਰਾਂ ਵਿਚ ਲੱੁਕ ਗਏ।ਜਿਥੇ ਅਸੀਂ ਭੱੁਖ ਪਿਆਸਿਆਂ ਬੜੀ ਮੁਸ਼ਕਲ ਨਾਲ ਟਾਈਮ ਪਾਸ ਕੀਤਾ।ਇਥੇ ਸਾਨੂੰ ਅੰਬੈਸੀ ਵਲੋਂ ਇਕ ਪੋਸਟ ਪਾਈ ਗਈ।ਜਿਸ ਵਿਚ ਲਿਿਖਆ ਸੀ, ਕਿ ਰੇਲਵੇ ਸਟੇਸ਼ਨ ਕੁਝ ਦੂਰ ਮਿਲਟਰੀ ਸਕੂਲ ਹੈ, ਉੱਥੇ ਚਲੇ ਜਾਓ।ਅਸੀਂ ਅਗਲੇ ਦਿਨ ਉਸੇ ਤਰ੍ਹਾਂ ਭੱੁਖੇ ਪੇਟ ਪੈਦਲ ਹੀ 20-25 ਕਿਲੋਮੀਟਰ ਚੱਲ ਕੇ ਸਕੁਲ ਪੁੱਜ ਗਏ।
ਜਿਥੋਂ ਸਾਨੂੰ ਬੱਸਾਂ ਲੈਣ ਲਈ ਆਈਆਂ।ਜਿਨਾਂ ਨੇ ਭਾਰਤੀ ਵਿਿਦਆਰਥੀਆਂ ਨੂੰ ਰਮਾਨੀਆਂ ਦੇ ਬਾਰਡਰ ਤੋਂ ਦੋ ਕਿਲੋਮੀਟਰ ਪਿਛੇ ਉਤਾਰ ਦਿੱਤਾ।ਅਸੀਂ ਪੈਦਲ ਰਮਾਨੀਆਂ ਦੇ ਬਾਰਡਰ ਤੇ ਪੁੱਜੇ।ਉਹਨਾਂ ਸਾਡੀ ਤਲਾਸ਼ੀ ਲੈ ਕੇ ਸਾਨੂੰ ਇੰਟਰੀ ਦੇ ਦਿੱਤੀ।ਅਸੀਂ ਉਥੋਂ ਜਹਾਜ਼ ਰਾਹੀਂ ਦਿੱਲੀ ਪੁੱਜ ਗਏ।
ਗੁਰਪ੍ਰੀਤ ਸਿੰਘ ਦੇ ਪਿਤਾ ਸ਼ਾਮ ਸਿੰਘ ਅਤੇ ਮਾਤਾ ਪਾਲ ਕੌਰ ਨੇ ਭਾਰਤ ਸਰਕਾਰ ਕੋਲੋਂ ਮੰਗ ਕੀਤੀ ਕਿ ਬੱਚਿਆਂ ਨੂੰ ਚੰਗੀ ਤਲੀਮ ਦਾ ਦਾ ਯੋਗ ਪ੍ਰਬੰਧ ਕੀਤਾ ਕਰੇ। ਯੂਕ੍ਰੇਨ ਵਿਚ ਅਜੇ ਵੀ ਬਹੁਤ ਸਾਰੇ ਵਿਿਦਆਰਥੀ ਫਸੇ ਹੋਏ ਹਨ।ਉਹਨਾਂ ਨੂੰ ਤੁਰੰਤ ਭਾਰਤ ਲਾਉਣ ਦਾ ਪ੍ਰਬੰਧ ਕੀਤਾ ਜਾਵੇ।
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly