ਗੁਰਪ੍ਰੀਤ ਸਿੰਘ ਰਿਆੜ ਬਣੇ ਮਾਸਟਰ ਕੇਡਰ ਯੂਨੀਅਨ ਦੇ ਸੂਬਾ ਪ੍ਰਧਾਨ

ਲੈਕਚਰਾਰ ਪਦ ਉਨੱਤ ਹੋਣ ਤੇ ਬਲਦੇਵ ਸਿੰਘ ਬੁੱਟਰ ਅਤੇ ਸਾਥੀਆਂ ਨੂੰ ਕੀਤਾ ਸਨਮਾਨਤ”

ਕਪੂਰਥਲਾ (ਕੌੜਾ)– ਮਾਸਟਰ ਕੇਡਰ ਯੂਨੀਅਨ ਪੰਜਾਬ ਦਾ ਸੂਬਾ ਪੱਧਰੀ ਇਜਲਾਸ ਜਲੰਧਰ ਵਿਖੇ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ, ਫਾਊਂਡਰ ਮੈਂਬਰ ਵਾਸ਼ਿੰਗਟਨ ਸਿੰਘ, ਸਰਪ੍ਰਸਤ ਗੁਰਪ੍ਰੀਤ ਸਿੰਘ ਰਿਆੜ, ਸੂਬਾ ਜਨਰਲ ਸਕੱਤਰ ਬਲਜਿੰਦਰ ਸਿੰਘ ਧਾਲੀਵਾਲ, ਸੂਬਾ ਵਿੱਤ ਸਕੱਤਰ ਰਮਨ ਕੁਮਾਰ ਅਤੇ ਸੀਨੀਅਰ ਮੀਤ ਪ੍ਰਧਾਨ ਹਰਬੰਸ ਲਾਲ ਦੀ ਅਗਵਾਈ ਵਿਚ ਹੋਇਆ | ਇਜਲਾਸ ਵਿਚ ਮਾਸਟਰ ਕੇਡਰ ਤੋਂ ਲੈਕਚਰਾਰ ਪ੍ਰਮੋਟ ਹੋਏ ਸੂਬਾ ਪ੍ਰਧਾਨ ਬਲਦੇਵ ਸਿੰਘ ਬੁੱਟਰ ਸਮੇਤ ਵੱਖ ਵੱਖ ਜ਼ਿਲ੍ਹਿਆਂ ਦੇ ਅਹੁਦੇਦਾਰ – ਹਰਮਿੰਦਰ ਸਿੰਘ ਦੁਰੇਜਾ, ਜਸਪਾਲ ਸਿੱਧੂ ਛਿਆਲੀ, ਸੁਖਵੀਰ ਸਿੰਘ, ਜਤਿੰਦਰ ਮਹਿਤਾ, ਸ਼ਮਸ਼ੇਰ ਕਾਹਲੋਂ, ਰੇਸ਼ਮ ਸਿੰਘ, ਰਣਜੀਤ ਸਿੰਘ ਵਿਰਕ, ਪਰਮਜੀਤ ਸਿੰਘ, ਦਵਿੰਦਰ ਸਿੰਘ ਜਗਦੀਪ ਸਿੰਘ, ਅਸ਼ਵਨੀ ਫਤਿਹਪੁਰੀਆ, ਵਿਕਰਮ ਬੈਂਸ, ਪਵਨ ਗੁਪਤਾ, ਕਲਭੂਸ਼ਨ, ਅਵਤਾਰ ਸਿੰਘ ਧਨੋਆ, ਰਵਿੰਦਰ ਸਿੰਘ ਕਥੇਡ਼ਾ, ਬਲਜੀਤ ਸਿੰਘ ਦਿਆਲਗਡ਼੍ਹ, ਜਗਤਾਰ ਸਿੰਘ ਈਲਵਾਲ, ਇੰਦਰਪਾਲ ਸਿੰਘ, ਰਣਜੀਤ ਸਿੰਘ, ਤਜਿੰਦਰ ਸਿੰਘ ਖਹਿਰਾ, ਦਲਜੀਤ ਸਿੰਘ,ਹਰਭਜਨ ਸਿੰਘ ਮੰਡ , ਨਰਿੰਦਰ ਸਿੰਘ ਬਰਸਾਲ, ਗੁਰਮੀਤ ਸਿੰਘ ਪਰੋਵਾਲ, ਪ੍ਰੇਮਪਾਲ ਢਿੱਲੋਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ l ਬਲਦੇਵ ਸਿੰਘ ਬੁੱਟਰ ਵੱਲੋਂ ਲੈਕਚਰਾਰ ਪ੍ਰਮੋਟ ਹੋਣ ਤੇ ਸੂਬਾ ਪ੍ਰਧਾਨ ਦੇ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ | ਇਜਲਾਸ ਦੌਰਾਨ ਵੱਡੀ ਗਿਣਤੀ ਵਿੱਚ ਸ਼ਾਮਲ ਜ਼ਿਲ੍ਹਿਆਂ ਦੇ ਪ੍ਰਧਾਨਾਂ ਨੇ ਸਰਬਸੰਮਤੀ ਨਾਲ ਗੁਰਪ੍ਰੀਤ ਸਿੰਘ ਰਿਆੜ ਨੂੰ ਦੂਜੀ ਵਾਰ ਮਾਸਟਰ ਕੇਡਰ ਯੂਨੀਅਨ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਸੂਬਾ ਪ੍ਰਧਾਨ ਚੁਣਿਆ ਗਿਆ |

ਸੂਬਾ ਪ੍ਰਧਾਨ ਬਣਨ ਉਪਰੰਤ ਗੁਰਪ੍ਰੀਤ ਸਿੰਘ ਰਿਆੜ ਵੱਲੋਂ ਜਥੇਬੰਦੀ ਪ੍ਰਤੀ ਜ਼ਿੰਮੇਵਾਰੀ ਈਮਾਨਦਾਰੀ ਅਤੇ ਸਖ਼ਤ ਮਿਹਨਤ ਨਾਲ ਨਿਭਾਉਣ ਦਾ ਭਰੋਸਾ ਦਿੱਤਾ ਅਤੇ ਉਨ੍ਹਾਂ ਨੇ ਕਿਹਾ ਕਿ ਮਾਸਟਰ ਕੇਡਰ ਯੂਨੀਅਨ ਦੀਆਂ ਰਹਿੰਦੀਆਂ ਮੰਗਾਂ ਜੋ ਅਜੇ ਅਧੂਰੀਆਂ ਹਨ, ਨੂੰ ਪੂਰਾ ਕਰਵਾਉਣ ਵਾਸਤੇ ਸੰਘਰਸ਼ ਜਾਰੀ ਰਹੇਗਾ | ਵੱਡੀ ਗਿਣਤੀ ਵਿੱਚ ਸ਼ਾਮਲ ਜ਼ਿਲ੍ਹਾ ਪ੍ਰਧਾਨਾਂ ਅਤੇ ਫਾਊਂਡਰ ਮੈਂਬਰਾਂ ਦਲਵਿੰਦਰਜੀਤ ਸਿੰਘ, ਗੁਰਿੰਦਰਜੀਤ ਸਿੰਘ, ਮੇਵਾ ਸਿੰਘ, ਪ੍ਰਭਜਿੰਦਰ ਸਿੰਘ ਅਤੇ ਸੂਬਾ ਪ੍ਰੈੱਸ ਸਕੱਤਰ ਸੰਦੀਪ ਕਪੂਰਥਲਾ ਵੱਲੋਂ ਬਲਦੇਵ ਸਿੰਘ ਬੁੱਟਰ ਨੂੰ ਨਿਧੜਕ ਯੋਧਾ ਦੱਸਦੇ ਹੋਏ ਬਲਦੇਵ ਸਿੰਘ ਬੁੱਟਰ ਵੱਲੋਂ ਜਥੇਬੰਦੀ ਪ੍ਰਤੀ ਨਿਭਾਈਆਂ ਜ਼ਿੰਮੇਵਾਰੀਆਂ ਦੀ ਸ਼ਲਾਘਾ ਕੀਤੀ ਅਤੇ ਬਲਦੇਵ ਸਿੰਘ ਬੁੱਟਰ ਦੀਆਂ ਜਥੇਬੰਦੀ ਵਾਸਤੇ ਕੀਤੀਆਂ ਪ੍ਰਾਪਤੀਆਂ ਨੂੰ ਹਮੇਸ਼ਾ ਯਾਦ ਰੱਖਦੇ ਹੋਏ ਮਾਸਟਰ ਕੇਡਰ ਯੂਨੀਅਨ ਦਾ ਨਾਮ ਪੰਜਾਬ ਦੇ ਇਤਿਹਾਸ ਵਿੱਚ ਸੁਨਹਿਰੀ ਅੱਖਰਾਂ ਵਿੱਚ ਲਿਖਿਆ ਜਾਵੇਗਾ | ਇਸ ਸਮੇਂ ਹੋਰਨਾਂ ਤੋਂ ਇਲਾਵਾ ਕੁਲਵਿੰਦਰ ਸਿੰਘ ਜ਼ਿਲ੍ਹਾ ਪ੍ਰਧਾਨ ਗੁਰਦਾਸਪੁਰ , ਮਨਜਿੰਦਰ ਸਿੰਘ ਜ਼ਿਲਾ ਪ੍ਰਧਾਨ ਤਰਨਤਾਰਨ, ਬਲਜਿੰਦਰ ਸਿੰਘ ਸ਼ਾਂਤਪੁਰੀ ਜ਼ਿਲ੍ਹਾ ਪ੍ਰਧਾਨ ਰੋਪੜ , ਅਰਜਿੰਦਰ ਸਿੰਘ ਕਲੇਰ ਜ਼ਿਲ੍ਹਾ ਪ੍ਰਧਾਨ ਅੰਮ੍ਰਿਤਸਰ ਸਾਹਬ , ਗੁਰਮੇਜ ਸਿੰਘ , ਸੁਖਦੇਵ ਕਾਜਲ ਜ਼ਿਲ੍ਹਾ ਪ੍ਰਧਾਨ ਹੁਸ਼ਿਆਰਪੁਰ , ਜੀਵਨ ਕੁਮਾਰ , ਜਸਵੀਰ ਸਿੰਘ ਸਿੱਧੂ ਜ਼ਿਲ੍ਹਾ ਜਨਰਲ ਸਕੱਤਰ ਮੋਗਾ, ਸ਼ਮਸ਼ੇਰ ਸਿੰਘ ਸਟੇਟ ਕਮੇਟੀ ਮੈਂਬਰ, ਹਰਸੇਵਕ ਸਿੰਘ, ਧਰਮਿੰਦਰ ਗੁਪਤਾ ਜ਼ਿਲ੍ਹਾ ਪ੍ਰਧਾਨ ਫਾਜ਼ਿਲਕਾ, ਬਲਵਿੰਦਰ ਸਿੰਘ ਜਨਰਲ ਸਕੱਤਰ , ਦਲਜੀਤ ਸਿੰਘ, ਰਾਕੇਸ਼ ਕੁਮਾਰ ਪਠਾਨਕੋਟ, ਲਖਵਿੰਦਰ ਸਿੰਘ ਸੰਗਰੂਰ, ਸੁਖਵਿੰਦਰ ਪਾਲ ਜਲੰਧਰ, ਪਵਨ ਸੁਰਜੀਤ ਧਿਰਾਂ, ਰਜੀਵ ਧੀਰਾ ਮਹਿੰਦਰ ਰਾਣਾ, ਕਮਲਜੀਤ ਸਮੀਰੋਵਾਲ , ਪ੍ਰਿਥਪਾਲ ਸਿੰਘ, ਸੁਰਿੰਦਰ ਕੁਮਾਰ, ਬਲਜਿੰਦਰ ਮਖੂ, ਮਨਜਿੰਦਰ ਸਿੰਘ ਤਰਨਤਾਰਨ, ਅਮਰਜੀਤ ਸਿੰਘ, ਬਲਰਾਜ ਕੋਕਰੀ, ਲਖਵੀਰ ਸਿੰਘ, ਨਿਰਮਲ ਸਿੰਘ, ਗਗਨਦੀਪ ਸਿੰਘ, ਕਮਲਜੀਤ ਸ਼ਰਮਾ ਅਤੇ ਵੱਡੀ ਗਿਣਤੀ ਵਿੱਚ ਅਧਿਆਪਕ ਸਾਥੀ ਹਾਜ਼ਰ ਸਨ |

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleआर सी एफ में आयोजित इंटर डिपार्टमेंट क्रिकेट टूर्नामेंट संपन्न
Next articleਅੱਠਵਾਂ ਹੋਲਾ ਮਹੱਲਾ ਕਬੱਡੀ ਕੁਸਤੀ ਤੇ ਗਤਕਾ ਮੁਕਾਬਲੇ 17 ਤੇ 18 ਮਾਰਚ 2022 ਨੂੰ ਸ਼੍ਰੀ ਅਨੰਦਪੁਰ ਸਾਹਿਬ ਵਿਖੇ ਹੋਣਗੇ- ਕੁਲਵੰਤ ਸਿੰਘ ਸੰਘਾਂ ਇੰਗਲੈਂਡ ।