ਸੁਲਤਾਨਪੁਰ ਲੋਧੀ , (ਸਮਾਜ ਵੀਕਲੀ) ( ਪੱਤਰ ਪ੍ਰੇਰਕ) ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਡੱਲਾ ਦੇ ਮੈਨੇਜਰ ਭਾਈ ਗੁਰਪ੍ਰੀਤ ਸਿੰਘ ਰਾਮਪੁਰ ਨੂੰ ਇਤਿਹਾਸਕ ਗੁਰਦੁਆਰਾ ਸ੍ਰੀ ਬੇਰ ਸਾਹਿਬ ਸੁਲਤਾਨਪੁਰ ਲੋਧੀ ਦਾ ਮੀਤ ਮੈਨੇਜਰ ਨਿਯੁਕਤ ਕੀਤਾ ਹੈ ਤੇ ਉਨ੍ਹਾਂ ਦੀ ਜਗ੍ਹਾ ਬਲਜੀਤ ਸਿੰਘ ਨੂੰ ਗੁਰਦੁਆਰਾ ਬਾਉਲੀ ਸਾਹਿਬ ਦਾ ਮੈਨੇਜਰ ਨਿਯੁਕਤ ਕੀਤਾ ਹੈ।
ਮੈਨੇਜਰ ਗੁਰਪ੍ਰੀਤ ਸਿੰਘ ਰਾਮਪੁਰ ਨੇ ਅੱਜ ਇਤਿਹਾਸਕ ਗੁ. ਬੇਰ ਸਾਹਿਬ ਵਿਖੇ ਆਪਣਾ ਮੀਤ ਮੈਨੇਜਰ ਵੱਜੋਂ ਚਾਰਜ ਸੰਭਾਲ ਲਿਆ ਹੈ । ਉਨ੍ਹਾਂ ਨਾਲ ਇਸ ਸਮੇ ਤਖਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਆਨੰਦਪੁਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਭਾਈ ਮਨਜੀਤ ਸਿੰਘ ਵੀ ਉਚੇਚੇ ਤੌਰ ਤੇ ਚਾਰਜ ਸੰਭਾਲਣ ਸਮੇ ਪੁੱਜੇ । ਇਸ ਸਮੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਦੇ ਜੂਨੀਅਰ ਮੀਤ ਪ੍ਰਧਾਨ ਜਥੇ ਬਲਦੇਵ ਸਿੰਘ ਕਲਿਆਣ ,ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸੁਲਤਾਨਪੁਰ ਲੋਧੀ ਦੇ ਮੈਂਬਰ ਬੀਬੀ ਗੁਰਪ੍ਰੀਤ ਕੌਰ ਰੂਹੀ, ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਸੀਨੀਅਰ ਮੈਨੇਜਰ ਭਾਈ ਗੁਰਬਖਸ਼ ਸਿੰਘ ਬੱਚੀਵਿੰਡ ਤੇ ਹੈੱਡ ਗ੍ਰੰਥੀ ਗਿਆਨੀ ਸਤਨਾਮ ਸਿੰਘ ਤੇ ਬੀਬੀ ਬਲਜੀਤ ਕੌਰ ਕਮਾਲਪੁਰ ਨੇ ਨਵੇ ਮੀਤ ਮੈਨੇਜਰ ਗੁਰਪ੍ਰੀਤ ਸਿੰਘ ਤੇ ਗ੍ਰੰਥੀ ਸਿੰਘ ਭਾਈ ਮਨਜੀਤ ਸਿੰਘ ਦਾ ਵਿਸ਼ੇਸ਼ ਸਨਮਾਨ ਗੁਰੂ ਬਖਸ਼ਿਸ਼ ਸਿਰੋਪਾਓ ਦੇ ਕੇ ਕੀਤਾ ।
ਸ਼੍ਰੋਮਣੀ ਕਮੇਟੀ ਦੇ ਜੂਨੀਅਰ ਮੀਤ ਪ੍ਰਧਾਨ ਜਥੇ ਕਲਿਆਣ ਨੇ ਦੱਸਿਆ ਕਿ ਮੈਨੇਜਰ ਗੁਰਪ੍ਰੀਤ ਸਿੰਘ ਨੇ ਇਤਿਹਾਸਕ ਗੁਰਦੁਆਰਾ ਸ੍ਰੀ ਬਾਉਲੀ ਸਾਹਿਬ ਡੱਲਾ ਵਿਖੇ ਬਹੁਤ ਹੀ ਨੇਕਨੀਤੀ ਤੇ ਇਮਾਨਦਾਰੀ ਨਾਲ ਲਗਾਤਾਰ ਲਗਭਗ ਢਾਈ ਸਾਲ ਦੇ ਕਰੀਬ ਸੇਵਾ ਨਿਭਾਈ ਤੇ ਬਹੁਤ ਹੀ ਸੁਚਾਰੂ ਪ੍ਰਬੰਧ ਕਰਦੇ ਹੋਏ ਇਲਾਕੇ ਦੀਆਂ ਸੰਗਤਾਂ ਵਿਚ ਵਿਸ਼ੇਸ਼ ਪ੍ਰੇਮ ਭਾਵਨਾ ਨਾਲ ਸਤਿਕਾਰ ਵਧਾਇਆ ।
ਮੈਨੇਜਰ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਗਰੇਡ ਵਧਾਉਣ ਲਈ ਮੈ ਸ਼੍ਰੋਮਣੀ ਕਮੇਟੀ ਦਫਤਰ ਬੇਨਤੀ ਕੀਤੀ ਸੀ , ਜਿਸ ਕਾਰਨ ਮੇਰਾ ਗਰੇਡ ਵਧਾ ਕੇ ਮੈਨੂੰ ਗੁਰਦੁਆਰਾ ਸ੍ਰੀ ਬੇਰ ਸਾਹਿਬ ਦੇ ਮੀਤ ਮੈਨੇਜਰ ਦੀ ਸੇਵਾ ਬਖਸ਼ੀ ਗਈ ਹੈ , ਜੋ ਮੈ ਪੂਰੀ ਤਨਦੇਹੀ ਨਾਲ ਨਿਭਾਵਾਂਗਾ । ਇਸ ਸਮੇ ਉਨ੍ਹਾਂ ਨਾਲ ਗੁਰਦੁਆਰਾ ਬਾਜਵਾ ਕਲਾਂ ਦੇ ਮੈਨੇਜਰ ਜਸਵੰਤ ਸਿੰਘ , ਗੁਰਦੁਆਰਾ ਬੇਰ ਸਾਹਿਬ ਦੇ ਰਿਕਾਰਡ ਕੀਪਰ ਭੁਪਿੰਦਰ ਸਿੰਘ , ਖਜਾਨਚੀ ਜਸਵਿੰਦਰ ਸਿੰਘ , ਭਾਈ ਦਿਆਲ ਸਿੰਘ ਰਾਗੀ ਬੇਰ ਸਾਹਿਬ, ਭਾਈ ਦਿਲਬਾਗ ਸਿੰਘ ਇੰਚਾਰਜ ਸ੍ਰੀ ਅਖੰਡ ਪਾਠ ਸਾਹਿਬ, ਕਲਰਕ ਦਲਜੀਤ ਸਿੰਘ ਮੋਮੀ, ਭਾਈ ਅਵਤਾਰ ਸਿੰਘ ਗ੍ਰੰਥੀ , ਜਰਨੈਲ ਸਿੰਘ ਅਕਾਉਟੈਟ, ਹਰਪ੍ਰੀਤ ਸਿੰਘ ਸਹਾਇਕ ਅਕਾਉਟੈਟ ,ਅੰਮ੍ਰਿਤਪਾਲ ਸਿੰਘ ਸਹਾਇਕ ਆਰ.ਕੇ., ਸੁਖਜਿੰਦਰ ਸਿੰਘ ਭਗਤਪੁਰ ਮੀਡੀਆ ਇੰਚਾਰਜ , ਸਰਵਣ ਸਿੰਘ ਚੱਕਾ ਆਦਿ ਨੇ ਸ਼ਿਰਕਤ ਕੀਤੀ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly