ਸੰਗਰੂਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ ) ਮਾਲਵਾ ਲਿਖਾਰੀ ਸਭਾ ਸੰਗਰੂਰ (ਰਜਿ:) ਵੱਲੋਂ 27 ਅਪ੍ਰੈਲ ਦਿਨ ਐਤਵਾਰ ਨੂੰ ਸਵੇਰ 10:00 ਵਜੇ ਲੇਖਕ ਭਵਨ ਸੰਗਰੂਰ ਵਿਖੇ ਮਹੀਨਾਵਾਰ ਸਾਹਿਤਕ ਸਮਾਗਮ ਹੋ ਰਿਹਾ ਹੈ, ਜਿਸ ਵਿੱਚ ਪੰਜਾਬੀ ਸਾਹਿਤ ਦੀ ਮਾਣਮੱਤੀ ਸ਼ਖ਼ਸੀਅਤ ਗੁਰਪ੍ਰੀਤ ਕੌਰ ਸੈਣੀ ਕਲਚਰਲ ਸੁਪਰਵਾਈਜ਼ਰ, ਗੁਰੂ ਜੰਭੇਸ਼ਵਰ ਯੂਨੀਵਰਸਿਟੀ, ਹਿਸਾਰ ਨਾਲ ਸਾਹਿਤਕ ਮਿਲਣੀ ਕਰਵਾਈ ਜਾਵੇਗੀ। ਸਭਾ ਦੇ ਪ੍ਰੈੱਸ ਸਕੱਤਰ ਪਵਨ ਕੁਮਾਰ ਹੋਸ਼ੀ ਨੇ ਦੱਸਿਆ ਕਿ ਉਨ੍ਹਾਂ ਦੀ ਕਲਮ ਤੋਂ ਛੇ ਪੁਸਤਕਾਂ ਕਾਵਿ-ਸੰਗ੍ਰਹਿ ‘ਗਾਵਹੁ ਗੀਤ ਨਾ ਬਿਰਹੜਾ’, ਲੋਕ-ਸਾਹਿਤ ‘ਝਾਂਜਰਾਂ ਪਵਾ ਦੇ ਮਿੱਤਰਾ’, ਲੇਖ-ਸੰਗ੍ਰਹਿ ‘ਚਸਕਾ ਕਿੱਟੀ ਦਾ’, ‘ਰਾਸ਼ਟਰਵਾਦੀ ਚਿੰਤਕ-ਡਾ. ਕੇਸ਼ਵ ਬਲੀ ਰਾਮ ਹੈਡਗੇਵਾਰ’ ਗ਼ਜ਼ਲ ਸੰਗ੍ਰਹਿ ‘ਅੱਖਰ-ਅੱਖਰ ਲੋਅ’ ਅਤੇ ਜੀਵਨੀ ‘ਭਾਰਤ ਕੇ ਸਵਪਨਦ੍ਰਸ਼ਟਾ’ ਪ੍ਰਕਾਸ਼ਿਤ ਹੋ ਚੁੱਕੀਆਂ ਹਨ। ਇਸ ਮੌਕੇ ਵਿਸਾਖੀ ਨੂੰ ਸਮਰਪਿਤ ਕਵੀ ਦਰਬਾਰ ਵੀ ਹੋਵੇਗਾ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj