HOME ਗੁਰਪਤਵੰਤ ਸਿੰਘ ਪੰਨੂ ਦੀ ਗ੍ਰਿਫਤਾਰੀ ਦਾ ਇੰਤਜ਼ਾਰ ਰਹੇਗਾ – ਅੰਮ੍ਰਿਤਪਾਲ ਭੌਂਸਲੇ

ਗੁਰਪਤਵੰਤ ਸਿੰਘ ਪੰਨੂ ਦੀ ਗ੍ਰਿਫਤਾਰੀ ਦਾ ਇੰਤਜ਼ਾਰ ਰਹੇਗਾ – ਅੰਮ੍ਰਿਤਪਾਲ ਭੌਂਸਲੇ

1
ਅੰਮ੍ਰਿਤਪਾਲ ਭੌਂਸਲੇ

ਫਿਲੌਰ/ਗੁਰਾਇਆ/ਅੱਪਰਾ   (ਸਮਾਜ ਵੀਕਲੀ)   (ਦੀਪਾ)- ਬਹੁਜਨ ਸਮਾਜ ਪੰਜਾਬ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਮਾਣਯੋਗ ਡੀਜੀਪੀ ਪੰਜਾਬ ਵਲੋਂ ਇਕ ਟਵੀਟ ਰਾਹੀਂ ਦੱਸਿਆ ਕਿ ਪਿੰਡ ਨੰਗਲ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਵਾਲੇ ਕੇਸ ਵਿੱਚ ਲੋੜੀਂਦਾ ਦੋਸ਼ੀ ਰੇਸ਼ਮ ਸਿੰਘ ਹਮੀਦੀ ਬਰਨਾਲਾ ਨੂੰ ਸਟੇਟ ਸਪੈਸ਼ਲ ਓਪਰੇਸ਼ਨ ਸੈੱਲ ਵਲੋਂ ਗਿਰਫ਼ਤਾਰ ਕੀਤਾ ਹੈ। ਅੰਮ੍ਰਿਤਪਾਲ ਭੌਂਸਲੇ ਫਿਲੌਰ ਨੇ ਕਿਹਾ ਕਿ ਸਾਨੂੰ ਫਿਲੌਰ ਦੇ ਪਿੰਡ ਨੰਗਲ ਵਿਖੇ 2 ਵਾਰ ਅਤੇ ਹੁਸ਼ਿਆਰਪੁਰ ਦੇ ਪਿੰਡ ਨੂਰਪੁਰ ਜੱਟਾਂ ਵਿਖੇ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦੇ ਸਟੈਂਚੂ ਦਾ ਅਪਮਾਨ ਕਰਵਾਉਣ ਵਾਲੇ ਦੇਸ਼ ਵਿਰੋਧੀ ਸਿੱਖ ਫ਼ਾਰ ਜਸਟਿਸ ਦੇ ਮੁਖੀ ਗੁਰਪਤਵੰਤ ਸਿੰਘ ਪੰਨੂ ਦੀ ਗ੍ਰਿਫਤਾਰੀ ਦਾ ਇੰਤਜ਼ਾਰ ਰਹੇਗਾ। ਜਦ ਕਿ ਪੰਨੂ ਦੀ ਗ੍ਰਿਫਤਾਰੀ ਨਹੀਂ ਹੁੰਦੀ ਅਤੇ ਉਸ ਨੂੰ ਭਾਰਤ ਨਹੀਂ ਲਿਆਂਦਾ ਉਦੋਂ ਅੰਬੇਡਕਰ ਨਾਮਲੇਵਾ ਸੰਗਤਾਂ ਦੇ ਤਪਦੇ ਹਿਰਦੇ ਨਹੀਂ ਠਰਨਗੇ। ਉਨ੍ਹਾਂ ਅੱਗੇ ਕਿਹਾ ਕਿ ਇਹ ਪੂਰੇ ਦੇਸ਼ ਅਤੇ ਭਾਰਤ ਦੇ ਸੰਵਿਧਾਨ ਦਾ ਨਿਰਾਦਰ ਹੋਇਆ ਹੈ ਅਸੀਂ ਇਸ ਦੇ ਖ਼ਿਲਾਫ਼ ਪੂਰੇ ਪੰਜਾਬ ਅੰਦਰ ਲਾਮਬੰਦੀ ਕਰਕੇ ਅੰਦੋਲਨ ਵਿੱਢਾਂਗੇ ਅਤੇ ਸਮਾਜ ਨੂੰ ਇਕ ਮੰਚ ਤੇ ਇਕੱਠਾ ਕਰਕੇ ਵੱਡੇ ਸੰਘਰਸ਼ ਦੀ ਤਿਆਰੀ ਕਰਾਂਗੇ। ਉਨ੍ਹਾਂ ਕਿਹਾ ਕਿ ਸਾਡੇ ਲਈ ਬਾਬਾ ਸਾਹਿਬ ਡਾਕਟਰ ਭੀਮ ਰਾਓ ਅੰਬੇਡਕਰ ਜੀ ਦਾ ਸਨਮਾਨ ਸਰਵ ਉੱਚ ਹੈ ਅਤੇ ਉਨ੍ਹਾਂ ਦੀ ਵਿਚਾਰਧਾਰਾ ਨੂੰ ਜਨ-ਜਨ ਤੱਕ ਪਹੁੰਚਾਉਣਾ ਸਾਡਾ ਪਹਿਲਾ ਨਿਸ਼ਾਨਾ ਹੈ। ਉਨ੍ਹਾਂ ਕਿਹਾ ਕਿ ਅਸੀਂ ਉੱਚ ਅਧਿਕਾਰੀਆਂ ਨੂੰ ਮਿਲਕੇ ਪੰਨੂ ਦੀ  ਭਾਰਤ ਵਾਪਸੀ ਲਈ ਗੱਲਬਾਤ ਕਰਾਂਗੇ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਮਾਂ ਵੈਸ਼ਨੂੰ ਦਰਬਾਰ ਦੁੱਖ ਖੰਡਨ ਨਿਵਾਸ ਮੋਂਰੋਂ ਵਿਖੇ ‘ਫਾਦਰ ਡੇਅ’ ਮਨਾਇਆ
Next articleਅੱਜ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਵੱਲੋਂ ਫਿਰੋਜ਼ਪੁਰ ਬਾਈਪਾਸ ਦੇ ਲਈ ਏਡੀਸੀ ਐਸਡੀਐਮ ਨਾਲ ਮੀਟਿੰਗ