HOME ਸ਼ਬਦ ਗੁਰੂ ਪ੍ਰਚਾਰ ਕੇਂਦਰ ਦੇ ਵਾਈਸ ਚੇਅਰਮੈਨ ਗੁਰਨੂਰ ਸਿੰਘ ਨੇ ਪਹਿਲੀ ਵਾਰ...

ਸ਼ਬਦ ਗੁਰੂ ਪ੍ਰਚਾਰ ਕੇਂਦਰ ਦੇ ਵਾਈਸ ਚੇਅਰਮੈਨ ਗੁਰਨੂਰ ਸਿੰਘ ਨੇ ਪਹਿਲੀ ਵਾਰ ਵੋਟ ਪਾਈ ਗਈ 

3
ਨੋਜਵਾਨਾਂ ਦੇ ਭਵਿੱਖ ਦੀ ਚਿੰਤਾ- ਗੁਰਨੂਰ ਸਿੰਘ 
ਮਹਿਤਪੁਰ,- ਅਦਾਰਾ ਸ਼ਬਦ ਗੁਰੂ ਪ੍ਰਚਾਰ ਕੇਂਦਰ ਰਜਿ ਦੇ ਵਾਈਸ ਚੇਅਰਮੈਨ ਗੁਰਨੂਰ ਸਿੰਘ ਨੇ ਅਠਾਰਾਂ ਸਾਲ  ਉਪਰੰਤ ਪਹਿਲੀ ਵਾਰ ਵੋਟ ਪਾਈ। ਬੇਟ ਖਾਲਸਾ ਹਾਈ ਸਕੂਲ ਮਹਿਤਪੁਰ ਵਿਖੇ ਵੋਟ ਪਾਉਣ ਉਪਰੰਤ ਮਾਣਯੋਗ ਡੀ ਐਸ ਪੀ  ਲਖਬੀਰ ਸਿੰਘ ਸ਼ਾਹਕੋਟ ਅਤੇ ਮੁਖ ਥਾਣਾ ਆਫਿਸਰ ਮਹਿਤਪੁਰ ਗੁਰਸਿੰਦਰ ਕੋਰ ਵੱਲੋਂ ਏ ਐਸ ਆਈ ਦਵਿੰਦਰ ਸਿੰਘ, ਐਸ ਆਈ ਹਰਬਖਸ਼ ਪਾਲ ਸਿੰਘ, ਬੀ ਐਲ ਓ ਮਨਜੀਤ ਸਿੰਘ, ਬੀ ਐਲ ਓ ਪਰਮਿੰਦਰ ਕੌਰ ਅਤੇ ਬੀ ਐਲ ਓ ਅਮਨ ਦੀ ਹਾਜ਼ਰੀ ਵਿਚ ਵਾਈਸ ਚੇਅਰਮੈਨ ਗੁਰਨੂਰ ਸਿੰਘ ਨੂੰ ਮਾਣ ਪੱਤਰ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਗੱਲਬਾਤ ਕਰਦਿਆਂ ਗੁਰਨੂਰ ਸਿੰਘ ਨੇ ਦੱਸਿਆ ਕਿ ਭਾਰਤ ਅਜ਼ਾਦ ਲੋਕਤੰਤਰ ਦੇਸ਼ ਦਾ ਨਾਗਰਿਕ ਹੋਣ ਤੇ ਮੈਨੂੰ ਮਾਣ ਹੈ ਅਤੇ ਮੈਂਬਰ ਪਾਰਲੀਮੈਂਟ ਇਲੈਕਸ਼ਨ ਲੜ ਰਹੇ ਸਾਰੇ ਉਮੀਦਵਾਰ ਮੇਰੇ ਲਈ ਸਤਿਕਾਰਯੋਗ ਹਨ। ਮੈਂ ਆਪਣੀ ਮਰਜ਼ੀ ਨਾਲ ਮੈਬਰ ਪਾਰਲੀਮੈਂਟ ਉਮੀਦਵਾਰ ਨੂੰ ਵੋਟ ਪਾ ਕੇ ਖੁਸ਼ ਹਾਂ ਪਰ ਅਸਲ ਖੁਸ਼ੀ ਉਸ ਦਿਨ ਹੋਵੇਗੀ ਜਿਸ ਦਿਨ ਲੋਕਾਂ ਵੱਲੋਂ ਵੋਟਾਂ ਨਾਲ ਚੁਣੀ ਸਰਕਾਰ ਨੋਜਵਾਨਾਂ, ਮਜ਼ਦੂਰਾਂ, ਕਿਸਾਨਾਂ, ਸਮੇਤ ਦੇਸ਼ ਦੇ ਹਰ ਨਾਗਰਿਕ ਦੇ ਭਵਿੱਖ ਲਈ ਚਿੰਤਤ ਹੋਵੇਗੀ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜੀਜੇ ਨੇ ਸਾਲੇ ਨੂੰ ਦਿਖਾਈਆਂ ਸਿਆਸੀ ਅੱਖਾਂ
Next articleਹਾਸ ਵਿਅੰਗ / ਬੁਢਾਪੇ ਦਾ ਸਹਾਰਾ