ਸਰੀ/ ਵੈਨਕੂਵਰ (ਸਮਾਜ ਵੀਕਲੀ) ( ਕੁਲਦੀਪ ਚੁੰਬਰ ) ਪ੍ਰਸਿੱਧ ਗਾਇਕ ਗੁਰਮਿੰਦਰ ਗੋਲਡੀ ਤੇ ਅਮਨਦੀਪ ਅਮਨ ਦਾ ਨਵਾਂ ਨਿਕੋਰ ਦੋਗਾਣਾ “ਲਾ ਲਾ ਹੋ ਗਈ” ਗੋਲਡ ਰਕਾਟ ਮਿਊਜ਼ਿਕ ਕੰਪਨੀ ਵਲੋਂ ਵੱਡੇ ਪੱਧਰ ਤੇ ਰਿਲੀਜ਼ ਕੀਤਾ ਗਿਆ। ਇਸ ਗੀਤ ਨੂੰ ਪ੍ਰਸਿੱਧ ਗੀਤਕਾਰ ਅਮਰੀਕ ਸ਼ੇਰਾਂ ( ਤੈਨੂੰ ਕਾਲਾ ਚਸ਼ਮਾ ਜੱਚਦਾ ) ਜੋ ਕੁਝ ਸਮਾਂ ਪਹਿਲਾਂ ਹਿੱਟ ਰਿਹਾ ,ਅਮਰੀਕ ਸ਼ੇਰੇ ਵਲੋਂ ਇਹ ਗੀਤ ਲਿਖਿਆ ਹੈ। ਜਿਸ ਦਾ ਮਿਊਜ਼ਿਕ ਸੋਮ ਸਿਕੰਦਰ ਵਲੋਂ ਤਿਆਰ ਕੀਤਾ ਗਿਆ ਹੈ ।ਇਸ ਗੀਤ ਨੂੰ ਗਾਇਕ ਗੁਰਮਿੰਦਰ ਗੋਲਡੀ ਤੇ ਅਮਨਦੀਪ ਅਮਨ ਵਲੋਂ ਪੂਰੀ ਲਗਨ ਤੇ ਮਿਹਨਤ ਨਾਲ ਗਾਇਆ ਹੈ । ਇਸ ਗੀਤ ਦਾ ਵੀਡੀਉ ਅਸ਼ੋਕ ਭਗਤ ਵਲੋਂ ਵੱਖ ਵੱਖ ਲੋਕੇਸ਼ਨਜ਼ ਤੇ ਤਿਆਰ ਕੀਤਾ ਗਿਆ ਹੈ। ਇਸ ਗੀਤ ਨੂੰ ਗੋਲਡ ਰਕਾਟ ਮਿਊਜ਼ਿਕ ਕੰਪਨੀ ਤੇ ਜਸਬੀਰ ਦੋਲੀਕੇ ਦੇ ਸਹਿਯੋਗ ਨਾਲ ਯੂ ਟਿਊਬ ਅਤੇ ਸੋਸ਼ਲ ਮੀਡੀਆ ਦੀਆਂ ਵੱਖ ਵੱਖ ਸਾਈਟਾਂ ਤੇ ਰਿਲੀਜ਼ ਕੀਤਾ ਗਿਆ ਹੈ । ਜਿਸ ਦਾ ਸੇਹਰਾ ਜਸਬੀਰ ਦੋਲੀਕੇ ਨੂੰ ਜਾਂਦਾ ਹੈ, ਦੂਜੇ ਪਾਸੇ ਹਰੀ ਦੱਤ ਸ਼ਰਮਾ ‘ ਲਿਸ਼ਕਾਰਾ ਟਾਈਮਜ਼ ‘ਦਾ ਬਹੁਤ ਧੰਨਵਾਦ ,ਜਿਨ੍ਹਾਂ ਨੇ ਵੱਖ ਵੱਖ ਸ਼ਹਿਰਾਂ ਵਿੱਚ ਨਾਚੀਜ਼ ਨੂੰ ਭੇਜਿਆ ਤੇ ਸਰੋਤਿਆਂ ਵਿੱਚ ਪਹਿਚਾਣ ਬਣਾਈ । ਅਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਇਹ ਟੀਮ ਇਸੇ ਤਰ੍ਹਾਂ ਸਭਿਆਚਾਰ ਦੀ ਸੇਵਾ ਕਰਦੇ ਰਹਿਣ ਪ੍ਰਮਾਤਮਾ ਟੀਮ ਨੂੰ ਤੇ ਗਾਇਕਾਂ ਨੂੰ ਤਰੱਕੀ ਬਖਸ਼ੇ ।d
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly