ਗੁਰਜੀਤ ਸਿੰਘ ਹੇਅਰ ਨੇ ਮੰਗਲ ਹਠੂਰ ਦਾ ਕੀਤਾ ਸਰੀ ਕੈਨੇਡਾ ਚ ਸਨਮਾਨ

ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ )- ਕੈਨੇਡਾ ਸਰੀ ਵਿੱਚ ਗੁਰਜੀਤ ਸਿੰਘ ਹੇਅਰ ਵਲੋਂ ਇੱਕ ਬਹੁਤ ਹੀ ਸ਼ਾਨਦਾਰ ਪ੍ਰੋਗਰਾਮ ਪ੍ਰਸਿੱਧ ਸ਼ਾਇਰ ਗੀਤਕਾਰ ਨਾਵਲਕਾਰ ਮੰਗਲ ਹਠੂਰ ਦੀ ਸ਼ਾਨ ਵਿੱਚ ਉਲੀਕਿਆ ਗਿਆ । ਜਿਸ ਵਿੱਚ ਉਹਨਾਂ ਦੇ ਪਿਤਾ ਸਰਦਾਰ ਸਤਨਾਮ ਸਿੰਘ ਹੇਅਰ, ਮਾਤਾ ਬਲਜਿੰਦਰ ਕੌਰ ਹੇਅਰ,ਪਤਨੀ ਹਰਪ੍ਰੀਤ ਕੌਰ ਹੇਅਰ,ਅਤੇ ਹੋਰ ਪਰਿਵਾਰਾਂ ਤੋਂ ਇਲਾਵਾ,ਸਤਨਾਮ ਸਿੰਘ ਮੈਂਗੀ, ਮਨਜੀਤ ਸਿੰਘ ਢੀਂਡਸਾ ( ਏ ਸਟਾਰ ਵਿੰਡੋ) ਗੁਰਪ੍ਰੀਤ ਸਿੰਘ ਭੁੱਲਰ, ਦਵਿੰਦਰ ਸਿੰਘ, ਮਨੀ ਅਤੇ ਹੋਰ ਪਰਿਵਾਰਕ ਮੈਂਬਰ ਹਾਜ਼ਰ ਸਨ। ਮੰਗਲ ਹਠੂਰ ਦੀ ਸ਼ਾਇਰੋ ਸ਼ਾਇਰੀ ਉਪਰੰਤ ਉਸ ਦਾ ਵਿਸ਼ੇਸ਼ ਤੌਰ ਤੇ ਸਨਮਾਨ ਕੀਤਾ ਗਿਆ ਅਤੇ ਮੰਗਲ ਹਠੂਰ ਨੇ ਇਸ ਮੌਕੇ ਆਪਣੇ ਸਾਰੇ ਸੂਝਵਾਨ ਸੱਜਣਾਂ ਦਾ ਇਹ ਸਨਮਾਨ ਬਦਲੇ ਧੰਨਵਾਦ ਕੀਤਾ ਅਤੇ ਆਉਣ ਵਾਲੇ ਸਮੇਂ ਵਿੱਚ ਵੀ ਆਪਣੇ ਨਵੇਂ ਨਵੇਂ ਗੀਤਾਂ ਨਾਲ ਪੰਜਾਬੀ ਮਾਂ ਬੋਲੀ ਸੱਭਿਆਚਾਰ ਸਾਹਿਤ ਵਿਰਸਾ ਵਿਰਾਸਤ ਦੀ ਸੇਵਾ ਕਰਨ ਦੀ ਵਚਨਬੱਧਤਾ ਲਈ ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 

Previous articleਆਈਫੋਨ 16 ਸੀਰੀਜ਼ ਨੂੰ ਭਾਰਤ ‘ਚ ਜ਼ਬਰਦਸਤ ਹੁੰਗਾਰਾ ਮਿਲ ਰਿਹਾ ਹੈ, ਇਸ ਮਾਡਲ ਦੀ ਸਭ ਤੋਂ ਜ਼ਿਆਦਾ ਮੰਗ ਹੈ।
Next article“ਸ੍ਰ.ਇੰਦਰਜੀਤ ਸਿੰਘ ਖਾਲਸਾ ਯਾਦਗਾਰੀ ਅਵਾਰਡ 2024”, ਬਾਬਾ ਫ਼ਰੀਦ ਜੀ ਬਲੱਡ ਸੇਵਾ ਸੁਸਾਇਟੀ (ਰਜਿ) ਫ਼ਰੀਦਕੋਟ ਦੇ ਹਿੱਸੇ ਆਇਆਂ ।