
* ਚੌਣ ਨਤੀਜਿਆ ਮੁਤਾਬਿਕ 858 ਵੋਟਾਂ ਹਾਂ ਅਤੇ 10 ਵੋਟਾਂ ਨਾ ਦੇ ਪੱਖ ਛ ਪਈਆ
ਲੈਸਟਰ (ਇੰਗਲੈਂਡ) (ਸਮਾਜ ਵੀਕਲੀ) (ਸੁਖਜਿੰਦਰ ਸਿੰਘ ਢੱਡੇ)-ਧਾਰਮਿਕ ਸਰਗਰਮੀਆਂ ਚ ਹਮੇਸ਼ਾ ਮੋਹਰੀ ਰਹਿਣ ਵਾਲੇ ਇੰਗਲੈਂਡ ਦੇ ਵੱਡੇ ਗੁਰੂ ਘਰਾਂ ਚ ਜਾਣੇ ਜਾਂਦੇ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਦਾ ਲੰਮੇ ਸਮੇਂ ਤੋਂ ਬਾਅਦ ਸੰਵਿਧਾਨ ਵੋਟਾਂ ਰਾਹੀਂ ਬਦਲ ਦਿੱਤਾ ਗਿਆ। ਹੈ ਇਸ ਸਬੰਧੀ ਅਜੀਤ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਸਾਬਕਾ ਪ੍ਰਧਾਨ ਅਤੇ ਤੀਰ ਗਰੁੱਪ ਦੇ ਮੁੱਖ ਬੁਲਾਰੇ ਰਾਜਮਨਵਿੰਦਰ ਸਿੰਘ ਰਾਜਾ ਕੰਗ, ਪ੍ਰਧਾਨ ਗੁਰਨਾਮ ਸਿੰਘ ਨਵਾਂ ਸ਼ਹਿਰ,ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ ਨੇ ਸਾਂਝੇ ਤੌਰ ਤੇ ਦੱਸਿਆ ਕਿ ਸੰਗਤਾਂ ਦੀ ਮੰਗ ਨੂੰ ਮੱਦੇ ਨਜ਼ਰ ਰੱਖਦਿਆਂ ਬੀਤੇ ਦਿਨੀਂ ਗੁਰਦੁਆਰਾ ਸਾਹਿਬ ਦੀਆਂ ਚੌਣਾਂ ਵਿਚ ਹਿੱਸਾ ਲੈਣ ਚੁੱਕੇ ਸ਼ੇਰ ਗਰੁੱਪ, ਸੰਗਤਾਂ ਗਰੁੱਪ ਅਤੇ ਤੀਰ ਗਰੁੱਪ ਦੇ ਅਹੁਦੇਦਾਰਾਂ ਦਾ ਪੰਜ ਮੈਂਬਰੀ ਬੌਰਡ ਬਣਾ ਕੇ ਗੁਰਦੁਆਰਾ ਸਾਹਿਬ ਵਿਖੇ ਗੁਰੂ ਘਰ ਦੇ ਮੈਂਬਰਾਂ (ਵੋਟਰਾਂ) ਦੀਆਂ ਵੋਟਾਂ ਪਵਾਈਆਂ ਗਈਆਂ ਜੋ ਕਿ ਸਵੇਰ ਤੋਂ ਸ਼ਾਮ 6 ਵਜੇ ਤੱਕ ਜਾਰੀ ਰਹੀਆਂ,ਜਿਸ ਦੋਰਾਨ 900 ਦੇ ਕਰੀਬ ਵੋਟਰਾਂ ਨੇ ਆਪਣੀ ਵੋਟ ਦੇ ਹੱਕ ਦਾ ਇਸਤੇਮਾਲ ਕੀਤਾ। ਦੇਰ ਸ਼ਾਮ ਆਏ ਨਤੀਜੀਆਂ ਮੁਤਾਬਕ 858 ਵੋਟਾਂ ਹਾਂ ਦੇ ਪੱਖ ਵਿੱਚ ਤੇ 10 ਵੋਟਾਂ ਨਾ ਦੇ ਪੱਖ ਵਿੱਚ ਪਈਆਂ।ਜਿਸ ਕਾਰਨ ਵੱਡੀ ਗਿਣਤੀ ਵਿਚ ਵੋਟਾਂ ਹਾ ਪੱਖ ਵਿੱਚ ਨਿਕਲਣ ਕਾਰਨ ਗੁਰੂ ਘਰ ਦੇ ਸੰਵਿਧਾਨ ਵਿੱਚ ਸੋਧ ਕਰਦਿਆਂ ਤਬਦੀਲੀ ਕੀਤੀ ਗਈ। ਗੁਰੂ ਘਰ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਨਵੇਂ ਸੰਵਿਧਾਨ ਮੁਤਾਬਕ ਹੁਣ ਗੁਰੂ ਘਰ ਦੀ ਕਮੇਟੀ ਦੀ ਟਰਮ ਦੋ ਸਾਲ ਤੋਂ ਵਧਾ ਕੇ ਤਿੰਨ ਸਾਲ ਅਤੇ ਮੈਂਬਰਸ਼ਿਪ ਦੀ ਮੁਨਿਆਦ ਦੋ ਸਾਲ ਤੋਂ ਵਧਾ ਕੇ 9 ਸਾਲ ਕੀਤੀ ਜਾਵੇਗੀ ਤੇ 60 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਨੂੰ ਜ਼ਿੰਦਗੀ ਭਰ ਲਈ ਗੁਰਦੁਆਰਾ ਸਾਹਿਬ ਦਾ ਮੈਂਬਰ (ਵੋਟਰ) ਬਣਾਇਆ ਜਾਵੇਗਾ। ਉਕਤ ਅਹੁਦੇਦਾਰਾਂ ਨੇ ਦੱਸਿਆ ਕਿ ਲੈਸਟਰ ਦੀਆਂ ਸੰਗਤਾਂ ਸੰਗਤਾਂ ਦੀ ਇਹ ਲੰਮੇ ਸਮੇਂ ਤੋਂ ਮੰਗ ਸੀ ਕਿ ਗੁਰੂ ਘਰ ਦੇ ਸੰਵਿਧਾਨ ਵਿੱਚ ਸੋਧ ਕੀਤੀ ਜਾਵੇ, ਜਿਸ ਨੂੰ ਮੱਦੇਨਜ਼ਰ ਰੱਖਦਿਆਂ ਸੰਵਿਧਾਨ ਵਿੱਚ ਸੋਧ ਕਰਨ ਲਈ ਅਤੇ ਵੋਟਾਂ ਰਾਹੀਂ ਇਹ ਤਬਦੀਲੀ ਕੀਤੀ ਗਈ।ਇਸ ਮੌਕੇ ਤੇ ਵੱਡੀ ਗਿਣਤੀ ਵਿਚ ਸੰਗਤਾਂ ਅਤੇ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੇ ਮੈਂਬਰ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly


