ਸਮਾਜ ਵੀਕਲੀ ਯੂ ਕੇ-
ਸ਼ਹੀਦੀ ਸੰਦਰਵਾੜੇ ਦੇ ਸਬੰਧ ਵਿੱਚ ਇੰਗਲੈਂਡ ਦੇ ਪ੍ਰਸਿੱਧ ਸ਼ਹਿਰ ਲੈਸਟਰਸ਼ਾਇਰ ਦੇ ਓਡਬੀ ਖੇਤਰ ਦੇ ਗੁਰਦਵਾਰਾ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਵਿਖੇ ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਵਲੋਂ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਯਾਦ ਵਿੱਚ ਬੱਚਿਆਂ ਦੇ ਦਸਤਾਰ ਮੁਕਾਬਲੇ ਵੀਰਵਾਰ 26 ਦਸੰਬਰ ਨੂੰ ਕਰਵਾਏ ਗਏ ਜਿਸ ਸਮੇ ਬਰਤਾਨੀਆ ਦੇ ਰਾਜਾ ਚਾਰਲਜ ਦੇ ਲੈਸਟਰਸ਼ਾਇਰ ਦੇ ਨੁਮਾਉਂਦੇ ਪੋ੍ਰ: ਰੌਬਰਟ ਐਲੀਸੰਨ ਮੁੱਖ ਮਿਹਮਾਨ ਤੌਰ ਤੇ ਪੁੱਜੇ ਜਿਨ੍ਹਾ ਦੇ ਸਿਰ ਤੇ ਪੱਗ ਸਜਾਈ ਗਈ।
ਪੌ: ਰੌਬਰਟ ਐਲੀਸਨ ਜੀ ਨੇ ਸਟੇਜ ਤੋਂ ਬੋਲਦਿਆਂ ਦੱਸਿਆ ਕਿ ਮੈਨੂੰ ਬੇ-ਹੱਦ ਖੁਸ਼ੀ ਹੋਈ ਹੈ ਕਿ ਮੈਨੂੰ ਦਸਤਾਰ ਮੁਕਾਬਲਿਆਂ ਤੇ ਸੱਦਿਆ ਗਿਆ। ਡੇੜ ਘੰਟੇ ਵਿੱਚ ਮੈ ਸਿੱਖ ਧਰਮ ਬਾਰੇ ਜਿਆਦਾ ਸਿਖਿਆ ਹੈ ਜੋ ਮੈਂ ਆਪਣੀ ਬਾਕੀ ਸਾਰੀ ਹੀ ਜਿੰਦਗੀ ਵਿੱਚ ਨਹੀਂ ਸਿੱਖ ਸਕਿਆ। ਤੁਸੀਂ ਕਰਿਸਮਿੱਸ ਦੇ ਸੁਨੇਹੇ ਵਿੱਚ ਰਾਜਾ ਚਾਰਲਜ ਦੇ ਸੁਨੇਹੇ ਵਿੱਚ ਸੁਣਿਆ ਹੋਣਾ ਹ ੈਕਿ ਉਨ੍ਹੀ ਕਿਹਾ ਸੀ ਕਿ ਦੇਸ਼, ਕੌਮਨਵੈਲਥ, ਦੁਨੀਆ ਇੱਕ ਪਰਿਵਾਰ ਵਾਂਗ ਹਨ ਜਿਸ ਵਿੱਚ ਇਹ ਜਿਆਦਾ ਮਹੱਤਤ ਪੂਰਨ ਹੈ ਜੋ ਸਾਨੂੰ ਸੱਭ ਨੂੰ ਜੋੜਦਾ ਹੈ ਜੋ ਤੁਸੀਂ ਦਾਸ ਨੂੰ ਗੁਰਦਵਾਰਾ ਸਾਹਿਬ ਬੁਲਾ ਕੇ ਸਾਬਤ ਕਰ ਦਿੱਤਾ ਕਿ ਤੁਸੀਂ ਹੋਰਨਾ ਕੌਮਾਂ ਨੂੰ ਨਾਲ ਜੋੜਨ ਦੇ ਹੱਕ ਵਿੱਚ ਹੋਂ। ਮੈਂ ਦਿਲੋਂ ਚਾਹੁੰਦਾ ਹਾਂ ਕਿ ਤੁਸੀਂ ਦਾਸ ਨੂੰ ਦੁਬਾਰਾ ਫਿਰ ਬਲਾਵੋਂ ਤਾਂ ਕਿ ਮੈਂ ਸਿੱਖ ਧਰਮ ਬਾਰੇ ਹੋਰ ਵੀ ਸਿੱਖ ਸਕਾਂ।
ਓਡਬੀ ਅਤੇ ਵਿਗਸਟਨ ਕਾਂਉਸਲਰ ਸੰਤੋਖ ਸਿੰਘ ਅਟਵਾਲ ਜੀ ਨੇ ਕਿਹਾ ਕਿ ਇਸ ਤਰਾਂ ਦੇ ਦਸਤਾਰ ਮੁਕਾਬਲੇ ਹੋਰਨਾ ਗੁਰਦਵਾਰਾ ਸਾਹਿਬ ਜੀ ਵਿਖੇ ਵੀ ਹੋਣੇ ਚਾਹੀਦੇ ਹਨ ਜਿਸ ਦਾ ਅਸ਼ੀਂ ਪੂਰਾ ਸਿਹਯੋਗ ਦਵਾਂਗੇ। ਗੁਰੂ ਨਾਨਕ ਗੁਰਦਵਾਰਾ ਲੈਸਟਰ ਦੇ ਸਾਬਕਾ ਮੁੱਖ ਸੇਵਾਦਾਰ ਬਲਬੀਰ ਸਿੰਘ ਸਰਪੰਚ ਜੀ ਨੇ ਦੱਸਿਆ ਕਿ ਪੰਜਾਬੀ ਲਿਸਨਰਜ ਕਲੱਬ ਸਤੰਬਰ 1996 ਨੂੰ ਪਹਿਲਾ ਪ੍ਰੋਗਰਾਮ ਗੁਰਦਵਾਰਾ ਸਾਹਿਬ ਵਿਖੇ ਰੱਖਿਆ ਸੀ ਜਿਸ ਸਮੇ ਪੰਜਾਬੀ ਸਕੂਲ ਦੇ ਬੱਚਿਆਂ ਨੇ ਬੀਬੀਸੀ ਰੇਡੀਓ ਲੈਸਟਰ ਦੇ ਪੰਜਾਬੀ ਪ੍ਰੋਗਰਾਮ ਦੀ ਪੇਸ਼ਕਾਰਾ ਗੁਰਪ੍ਰੀਤ ਕੌਰ ਜੀ ਨੂੰ ਇੱਕ ਸ਼ਾਨਦਾਰ ਟਰੋਫੀ ਨਾਮ ਸਨਮਾਨਿੱਤ ਕੀਤਾ ਸੀ। 30 ਸਾਲ ਬਹੁੱਤ ਹੀ ਲੰਮਾ ਸਮਾ ਹੁੰਦਾ ਹੈ, ਤਰਲੋਚਨ ਸਿੰਘ ਅਤੇ ਇਨ੍ਹਾ ਦੇ ਸਿਹਯੋਗੀ ਸੱਚ ਮੁੱਚ ਹੀ ਵਧਾਈ ਦੇ ਪਾਤਰ ਹਨ ਜੋ ਕਿ ਮਾਂ-ਬੋਲੀ ਪੰਜਾਬੀ ਅਤੇ ਸਿੱਖ ਧਰਮ ਦੀ ਸੇਵਾ ਕਰਦੇ ਆ ਰਹੇ ਹਨ। ੜਾਹਿਗੁਰੂ ਜੀ ਇਨ੍ਹਾ ਨੂੰ ਹੋਰ ਵੀ ਜਿਆਦਾ ਹਿੰਮਤ ਦਾ ਦਾਨ ਬਖਸ਼ਣ ਤਾਂ ਕਿ ਇਹ ਇਸੀ ਤਰਾਂ ਸੇਵਾ ਕਰਦੇ ਰਹਿਣ।
ਘੁਰਦਵਾਰਾ ਸਾਹਿਬ ਜੀ ਦੇ ਮੁੱਖ ਸੇਵਾਦਾਰ ਭਾਈ ਹਰਜਿੰਦਰ ਸਿੰਘ ਰਾਏ ਜੀ ਨੇ ਕਿਹਾ ਕਿ ਸਾਨੂੰ ਖੁਸ਼ੀ ਹੈ ਕਿ ਰਾਜਾ ਚਾਰਲਜ ਦੇ ਲੈਸਟਰਸ਼ਾਇਰ ਦੇ ਨੁਮਾਇਂਦੇ ਨੇ ਸਾਡਾ ਸੱਦਾ ਮੰਨ ਲਿਆ। ਦਸਤਾਰ ਸਾਨੂੰ ਸਾਡੇ ਗੁਰੂ ਜੀਆਂ ਨੇਦੇਣ ਦਿੱਤੀ ਹੈ, ਇਹ ਸਿੱਖਾਂ ਦੀ ਸ਼ਾਨ ਹੈ, ਦਸਤਾਰ ਸਜਾਉਣ ਉਪਰੰਤ ਇਨਸਾਨ ਰਾਜੇ ਮਹਾਰਾਜਿਆਂ ੜਾਂਗ ਲੱਗਣ ਲੱਗ ਪੈਂਦਾ ਹੇ। ਅਘਾਂਹ ਤੋਂ ਵੀ ਸਮੇ ਸਮੇ ਦਸਤਾਰ ਮੁਕਾਬਲੇ ਰੱਖੇ ਜਾਣਗੇ ਬਜੁਰਗਾਂ ਲਈ ਵੀ।
ਪੰਜਾਬੀ ਲਿਸਨਰਜ ਕਲੱਬ ਦੇ ਸੰਚਾਲਕ ਤਰਲੋਚਨ ਸਿੰਘ ਵਿਰਕ ਦਸਤਾਰ ਮੁਕਾਬਲੇ ਵਿੱਚ ਸਿਹਯੋਗ ਦੇਣ ਤੇ ਬਰਤਾਨੀਆ ਦੇ ਸੰਸਦ ਮੈਂਬਰ ਤਨਮਨਜੀਤ ਸਿੰਘ ਢੇਸੀ ਅਤੇ ਸੁਖਦੇਵ ਸਿੰਘ ਅਟਵਾਲ ਸੋਖਾ ਉਦੋਪੁਰੀਆ ਜੀ ਦੋਨੋ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ। ਸਿੱਖ ਕੌਮ ਦੇ ਪ੍ਰਸਿੱਧ ਕਥਾਵਾਚਕ ਗਿਆਨੀ ਸੰਤ ਸਿੰਘ ਮਸਕੀਨ ਜੀ ਨੇ ਬਿਲਕੁਲ ਸੱਚ ਕਿਹਾ ਸੀ ਕਿ ਦੇਸ਼ ਵਿਦੇਸ਼ ਵਿੱਚ ਗੁਦਵਾਰਾ ਸਾਹਿਬਾਂ ਜੀ ਦਾ ਪ੍ਰਬੰਧ ਸਹੀ ਨਹੀਂ ਹੋ ਰਿਹਾ।
ਜਿਆਦਾ ਤੌਰ ਤੇ ਗੁਰਦਵਾਰਾ ਸਾਹਿਬ ਜੀ ਦੀਆਂ ਇਮਾਰਤਾਂ ਦੀ ਮੁਰੰਮੱਤ ਦਾ ਪ੍ਰਬੰਧ ਕੀਤਾ ਜਾ ਰਿਹਾ ਹੈ। ਜਦੌ ਮਰਜੀ ਦੇਖ ਲਿਆ ਜਾਵੇ ਜਿਆਦਾ ਗੁਰਦਵਾਰਾ ਸਾਹਿਬ ਜੀ ਵਿਖੇਲੰਗਰ ਹਾਲ ਵਿੱਚ ਹੀ ਸਾਰੀ ਸੰਗਤ ਹੂੰਦੀ ਹੈ ਅਤੇ ਆਮ ਤੌਰ ਤੇ ਪਾਠੀ ਇਕੱਲਾ ਹੀ ਪਾਠ ਕਰ ਰਿਹਾ ਹੁੰਦਾ ਹੈ। ਗੁਰਦਵਾਰਾ ਸਾਹਿਬ ਜੀਆਂ ਨੂੰ ਚਾਹੀਦਾ ਹੈ ਰਲ ਮਿਲ ਕੇ ਬੱਚਿਆਂ ਨੌਜਵਾਨਾ ਬਜੁਰਗਾਂ ਅਪਾਹਜਾਂ ਲਈ ਸਮੇ ਸਮੇ ਸਿੱਖ ਧਰਮ ਬਾਰੇ ਪ੍ਰੋਗਰਾਮ ਉਲੀਕਣੇ ਚਾਹੀਦੇ ਹਨ ਤਾਂ ਕਿ ਸੱਭ ਦਾ ਦਿੱਲ ਕਹੇ ਕਿ ਅਸ਼ੀ ਗੁਰਦਵਾਰਾ ਸਾਹਿਬ ਜਾ ਕਿ ਕੁੱਝ ਸਿਕਿਆਂ ਹੈ ਜਿਵੈਨ ਦਸਤਾਰ ਮੁਕਾਬਲਿਆ ਤੇ ਆਏ ਮੁੱਖ ਮਿਹਮਾਨ ਪੋ: ਰੌਬਰਟ ਅਲੀਸਨ ਜੀ ਕਹਿੰਦੇ ਸਨ।