HOME ਗੁਰਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ ਆਗਮਨ ਪੁਰਬ ਬੜੀ ਸ਼ਰਧਾ ਨਾਲ ਮਨਾਇਆ

ਗੁਰਦੁਆਰਾ ਸਿੰਘ ਸਭਾ ਕਾਠਗੜ੍ਹ ਵਿਖੇ ਆਗਮਨ ਪੁਰਬ ਬੜੀ ਸ਼ਰਧਾ ਨਾਲ ਮਨਾਇਆ

2
ਕੈਪਸ਼ਨ :ਗੁਰਦੁਆਰਾ ਸਿੰਘ ਸਭਾ ਵਿਖੇ ਪ੍ਰਕਾਸ਼ ਪੁਰਬ ਮੋਕੇ ਸੰਤ ਮਹਿਤਾਬ ਸਿੰਘ ਠੇਰੀ ਸਾਹਿਬ ਵਾਲੀਆਂ ਦਾ ਜਥਾ ਕੀਰਤਨ ਕਰਦਾ ਹੋਈਆ
ਸੰਗਤਾਂ ਕਿਰਤ ਕਰਨੀ, ਨਾਮ ਜਪਣਾ ਵੰਡ ਛਕਣ ਦੇ ਸਿਧਾਂਤ ਤੇ ਪਹਿਰਾ ਦੇਣ :ਬਾਬਾ ਲਖਵਿੰਦਰ ਸਿੰਘ ਨਿਹੰਗ 
ਨਵਾਂਸ਼ਹਿਰ /ਕਾਠਗੜ੍ਹ  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ ) ਸਿੱਖ ਧਰਮ ਦੇ ਮੋਢੀ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਆਗਮਨ ਪੁਰਬ ਸਿੰਘ ਸਭਾ ਕਾਠਗੜ੍ਹ ਵਿਖੇ ਸਮੂਹ ਨਗਰ ਨਿਵਾਸੀ ਸੰਗਤਾਂ ਵਲੋਂ ਬੜੀ ਸ਼ਰਧਾ ਸਤਿਕਾਰ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਸੁਖਪਾਲ ਸਿੰਘ ਸਹੋਤਾ ਦੇ ਪਰਿਵਾਰ ਵਲੋਂ ਰਖਵਾਏ ਸ੍ਰੀ ਅਖੰਡ ਸਾਹਿਬ ਜੀ ਦੇ ਭੋਗ ਪਾਉਣ ਉਪਰੰਤ ਸੰਤ ਬਾਬਾ ਮਹਿਤਾਬ ਸਿੰਘ ਠੇਰੀ ਸਾਹਿਬ ਵਾਲੀਆਂ ਨੇ ਕੀਰਤਨ ਕਰਦਿਆਂ ਸੰਗਤਾਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਵਲੋਂ ਗੁਰਮਿਤ ਦੇ ਦਰਸਾਏ ਮਾਰਗ ਕਿਰਤ ਕਰਨੀ ਨਾਮ ਜਪਣਾ ਵੰਡ ਸਕਨਾ ਦੇ ਸਿਧਾਂਤ ਵਾਰੇ ਸੰਗਤਾਂ ਨੂੰ ਸੰਬੋਧਨ ਕਰਦਿਆਂ ਇਹਨਾਂ ਸਿਧਾਤਾਂ ਤੇ ਚੱਲਣ ਦੀ ਪ੍ਰੇਰਨਾ ਕੀਤੀ।ਇਸ ਮੌਕੇ ਸੰਗਤਾਂ ਵਿਚ ਸਰਪੰਚ ਰਿਸ਼ੂ ਬਾਲਾ ਕਾਠਗੜ੍ਹ, ਸੇਵਾਦਾਰ ਸਾਂਈ ਕਾਲੇਸ਼ਾਹ ਜੀ ਕਾਠਗੜ੍ਹ, ਡਾਕਟਰ ਬਲਦੇਵ ਸਿੰਘ ਪਨੇਸਰ, ਪਿ੍ੰਸੀਪਲ ਪ੍ਰੇਮ ਪ੍ਰਕਾਸ਼ ਸ਼ਰਮਾ ਸਰੂਪ ਸਿੰਘ ਪਨੇਸਰ, ਸੁਖਪਾਲ ਸਿੰਘ ਸਹੋਤਾ , ਮਾਸਟਰ ਹਰਜੀਤ ਸਿੰਘ ਸਹੋਤਾ,ਹਰਬੰਸ ਸਿੰਘ ਸਹੋਤਾ, ਨੰਬਰਦਾਰ ਸੁੱਖਵਿੰਦਰ ਸਿੰਘ ਬਾਜਵਾ, ਡਾਕਟਰ ਮਨਜੀਤ ਸਿੰਘ ਪਨੇਸਰ,ਸਤੀਸ਼ ਸ਼ਰਮਾ, ਕਰਨੈਲ ਸਿੰਘ, ਬਾਬਾ ਲਖਵਿੰਦਰ ਸਿੰਘ, ਕਿਹਰ ਸਿੰਘ ਬਾਜਵਾ, ਤਰਸੇਮ ਸਿੰਘ ਸਹੋਤਾ, ਵਿੱਕੀ ਚੋਧਰੀ, ਮਹਿੰਦਰ ਪਾਲ, ਅਜੀਤ ਸਿੰਘ, ਦੀਦਾਰ ਸਿੰਘ ਪਨੇਸਰ, ਬਾਬਾ ਸਤਨਾਮ ਸਿੰਘ, ਹਰਸਿਮਰਨ ਜੋਤ ਸਿੰਘ ਕਲੇਰ, ਜਤਿੰਦਰ ਪਾਲ ਸਿੰਘ ਕਲੇਰ, ਗੁਰਦਿਆਲ ਸਿੰਘ ਪੰਨੂੰ,ਸੋਹਣ ਸਿੰਘ ਸਹੋਤਾ, ਸੁੱਚਾ ਸਿੰਘ, ਅਜੀਤ ਰਾਮ, ਸੁਖਦੇਵ ਕੋਹਲੀ, ਲਾਡੀ ਸ਼ਰਮਾ, ਰਜਨੀਸ਼ ਅਨੰਦ, ਸੁਖਦੀਪ ਸਿੰਘ ਸਹੋਤਾ,ਅਤਿੰਦਰਪਾਲ ਸਿੰਘ ਸਹੋਤਾ,ਬਾਬਾ ਲਖਵਿੰਦਰ ਸਿੰਘ ਨਿਹੰਗ, ਪਰਮਿੰਦਰ ਸਿੰਘ ਸਹੋਤਾ, ਅਵਤਾਰ ਸਿੰਘ ਕਟਾਰੀਆ,ਪਿ੍ੰਸੀਪਲ ਚਮਨ ਲਾਲ ਅਨੰਦ, ਡਾਕਟਰ ਜੋਗਿੰਦਰ ਪਾਲ ਦੱਤ ਸਾਬਕਾ ਸਰਪੰਚ, ਰਾਜ ਕੁਮਾਰ ਅਨੰਦ ਪ੍ਰਧਾਨ ਕਾਠਗੜ੍ਹ ਮਾਰਕੀਟ,ਸਰਵੇਸ਼ ਸ਼ਰਮਾ ਸਮੇਤ ਵੱਡੀ ਗਿਣਤੀ ਵਿਚ ਸੰਗਤਾਂ ਹਾਜ਼ਰ ਸਨ ਇਸ ਮੌਕੇ ਗਿਆਨੀ ਹਜ਼ਾਰਾ ਸਿੰਘ ਬਾਜਵਾ ਦੇ ਪਰਿਵਾਰ ਵਲੋਂ ਸ੍ਰੀ ਨਿਸ਼ਾਨ ਸਾਹਿਬ ਨੂੰ ਨਵੇਂ ਚੋਲੇ ਪਹਿਨਾਏ ਗਏ ਅਤੇ ਸ਼ਾਮ ਤੱਕ ਗੁਰੂ ਦੇ ਅਤੁੱਟ ਲੰਗਰ ਵਰਤਾਏ ਗਏ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleDHAMMACAKKA ANU PAVATANA DINA AND ASHOKA VIJAYADASAMI
Next articleत्रिरत्न बौद्ध महासंघ जालंधर, पंजाब की ओर से भंते उरगेन संघरक्षित जी के स्मृति दिवस पर शिविर का आयोजन