ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਵਲੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਮੌਕੇ ਨਗਰ ਕੀਰਤਨ ਸਜਾਇਆ।

ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ (ਸਮਾਜ ਵੀਕਲੀ) ( ਤਰਸੇਮ ਦੀਵਾਨਾ ) ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪਿੰਡ ਨੰਗਲ ਈਸ਼ਰ ਵਲੋਂ ਯੂਥ ਕਲੱਬ ਨੰਗਲ ਈਸ਼ਰ ਅਤੇ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਗਮਨ ਪੁਰਬ ਮੌਕੇ ਪਿੰਡ ਨੰਗਲ ਈਸ਼ਰ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਰਪ੍ਰਸਤੀ ਅਤੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ਼ਰਧਾ ਅਤੇ ਸਤਿਕਾਰ ਨਾਲ ਨਗਰ ਕੀਰਤਨ ਸਜਾਇਆ ਗਿਆ। ਨਗਰ ਕੀਰਤਨ ਵਿੱਚ ਸ਼ਾਮਲ ਹੋਣ ਵਾਲੀਆਂ ਸੰਗਤਾਂ ਲਈ ਵੱਖ ਵੱਖ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਵਲੋਂ ਗੁਰਦੁਆਰਾ ਸਾਹਿਬਾਨ ਵਿਖੇ ਅਤੇ ਵੱਖ ਵੱਖ ਪਰਿਵਾਰਾਂ ਵਲੋਂ ਰਸਤੇ ਵਿੱਚ ਛੋਲੇ ਪੂਰੀਆਂ, ਚਾਹ ਪਕੌੜਿਆਂ, ਕਾਫੀ, ਫਰੂਟ, ਮਠਿਆਈਆਂ ਅਤੇ ਗੁਰੂ ਦੇ ਲੰਗਰ ਅਤੁੱਟ ਵਰਤਾਏ ਗਏ। ਨਗਰ ਕੀਰਤਨ ਵਿੱਚ ਭਾਈ ਪ੍ਰਭਜੋਤ ਸਿੰਘ, ਭਾਈ ਹਰਵਿੰਦਰ ਸਿੰਘ ਨੰਗਲ ਈਸ਼ਰ, ਭਾਈ ਕਰਨਦੀਪ ਸਿੰਘ, ਭਾਈ ਸਰਬਜੀਤ ਸਿੰਘ, ਭਾਈ ਪ੍ਰਿਤਪਾਲ ਸਿੰਘ ਅਤੇ ਪਿੰਡ ਦੇ ਬੱਚਿਆਂ ਵਲੋਂ ਕਥਾ ਕੀਰਤਨ ਰਾਹੀਂ ਗੁਰੂ ਚਰਨਾਂ ਨਾਲ ਜੋੜਿਆ ਗਿਆ।ਸਮੁੱਚੇ ਸਮਾਗਮ ਵਿਚ ਸ ਸੁਰਿੰਦਰ ਸਿੰਘ ਸ਼ਿੰਦੀ ਵਲੋਂ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ ਗਈ। ਗੁਰਦੁਆਰਾ ਸਿੰਘ ਸਭਾ ਭਾਈ ਵੀਰ ਸਿੰਘ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਸ ਸੁਰਿੰਦਰ ਸਿੰਘ ਨੇ ਸਮੂਹ ਸੰਗਤਾਂ ਦਾ, ਸਮੂਹ ਸਹਿਯੋਗੀਆਂ ਦਾ ਧੰਨਵਾਦ ਕੀਤਾ। ਨਗਰ ਕੀਰਤਨ ਵਿੱਚ ਪਿੰਡ ਵਾਸੀਆਂ ਨੇ ਬਹੁਤ ਹੀ ਸ਼ਰਧਾ ਅਤੇ ਸਤਿਕਾਰ ਨਾਲ ਸ਼ਮੂਲੀਅਤ ਕੀਤੀ। ਇਸ ਸਮੇਂ ਹੋਰਨਾਂ ਤੋਂ ਇਲਾਵਾ ਸ ਜਸਵਿੰਦਰ ਸਿੰਘ, ਸ ਰਣਜੀਤ ਸਿੰਘ ਲੰਬੜਦਾਰ, ਸ ਹਰਕਮਲਦੀਪ ਸਿੰਘ, ਸ ਨਰਿੰਦਰ ਸਿੰਘ ਪੰਚ, ਸ ਹਰਦੀਪ ਸਿੰਘ ਬਾਵਾ ਪੰਚ, ਸ ਮਹਿੰਦਰ ਸਿੰਘ, ਸ ਧਰਮਿੰਦਰ ਸਿੰਘ, ਸ ਬਲਜੀਤ ਸਿੰਘ ਲੱਡੂ, ਸ ਗੁਰਦੀਪ ਸਿੰਘ, ਬੀਬੀ ਲਵਪ੍ਰੀਤ ਕੌਰ ਸਰਪੰਚ, ਬੀਬੀ ਰਵਿੰਦਰ ਕੌਰ ਪੰਚ, ਬੀਬੀ ਇੰਦਰਜੀਤ ਕੌਰ ਪੰਚ, ਸ ਸਰਬਜੀਤ ਸਿੰਘ ਪੰਚ, ਬੀਬੀ ਗੁਰਦੇਵ ਕੌਰ, ਕੈਪਟਨ ਨਿਰਮਲ ਸਿੰਘ, ਮਾਸਟਰ ਗੁਰਬਚਨ ਸਿੰਘ ਵਿਸ਼ੇਸ਼ ਤੌਰ ਤੇ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਬਾਬਾ ਸਾਹਿਬ ਜੀ ਦੁਆਰਾ ਲਿਖਿਆ ਸੰਵਿਧਾਨ ਹੀ ਭਾਰਤ ਦੇ ਲੋਕਤੰਤਰ,ਧਰਮ ਨਿਰਪੱਖ ਢਾਂਚੇ ਦੀ ਅਸਲ ਅਗਵਾਈ ਕਰਦਾ ਹੈ : ਬੇਗਮਪੁਰਾ ਟਾਈਗਰ ਫੋਰਸ
Next articleਬਜ਼ੁਰਗ ਔਰਤ ਨੇ ਨੂੰਹ ਖਿਲਾਫ਼ ਪਤੀ ਸਮੇਤ ਕੋਠੀ ‘ਚੋਂ ਬਾਹਰ ਕੱਢਣ ਤੇ ਕਬਜ਼ਾ ਕਰਨ ਦੇ ਲਾਏ ਦੋਸ਼