HOME ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ...

ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਤੋਂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਪ੍ਰਭਾਤਫੇਰੀਆਂ ਜਾਰੀ

1
ਫੋਟੋ ਅਜਮੇਰ ਦੀਵਾਨਾ

ਹੁਸ਼ਿਆਰਪੁਰ   (ਸਮਾਜ ਵੀਕਲੀ)  (ਤਰਸੇਮ ਦੀਵਾਨਾ ) – ਨਿਰੰਕਾਰੀ ਜੋਤ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮਹਲਾ ਟਿੱਬਾ ਸਾਹਿਬ ਤੋਂ ਪ੍ਰਭਾਤ ਫੇਰੀਆਂ ਆਰੰਭ ਹੋ ਚੁੱਕੀਆਂ ਹਨ | ਇਸ ਸਬੰਧੀ ਜਾਣਕਾਰੀ ਦਿੰਦਿਆਂ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਦਰਸ਼ਨ ਸਿੰਘ ਪਲਾਹਾ ਅਤੇ ਜਸਵਿੰਦਰ ਸਿੰਘ ਪਰਮਾਰ ਜਨਰਲ਼ ਸਕੱਤਰ ਸਿੱਖ ਵੈਲਫੇਅਰ ਸੋਸਾਇਟੀ ਹੁਸ਼ਿਆਰਪੁਰ ਨੇ ਦੱਸਿਆ ਕਿ 5 ਨਵੰਬਰ ਨੂੰ ਮਨਾਏ ਜਾ ਰਹੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਤੋ ਆਰੰਭ ਹੋ ਕੇ ਪ੍ਰਭਾਤ ਫੇਰੀਆਂ ਦੌਰਾਨ ਮੁਹੱਲਾ ਟਿੱਬਾ ਸਾਹਿਬ,ਸੁਭਾਸ਼ ਨਗਰ, ਲਾਭ ਨਗਰ, ਦਸ਼ਮੇਸ਼ ਨਗਰ, ਡਗਾਣਾ ਰੋਡ, ਪ੍ਰੀਤਮ ਨਗਰ, ਰਾਮਗੜ, ਮਿਲਾਪ ਨਗਰ ਆਦਿ ਇਲਾਕਿਆਂ ਵਿੱਚ ਸੰਗਤਾਂ ਵੱਲੋਂ “ਤੱਕਿਆ ਮੈਂ ਬਾਬਰ ਦੇ ਦਰਬਾਰ ਇੱਕ ਮਸਤਾਨਾ ਜੋਗੀ”, “ਜਾਗ ਸੰਗਤੇ ਪ੍ਰਭਾਤ ਫੇਰੀ ਆਈ ਆ”, “ਅੰਮ੍ਰਿਤ ਵੇਲੇ ਉੱਠਿਆ ਕਰ, ਨਾਮੁ ਜਪਿਆ ਕਰ,ਵੰਡ ਛਕਿਆ ਕਰ”,ਉਚਾ ਦਰ ਬਾਬੇ ਨਾਨਕ ਦਾ, ਮੈਂ ਸ਼ੋਭਾ ਸੁਣ ਕੇ ਆਇਆ”, ਆਦਿ ਧਾਰਮਿਕ ਗੀਤਾ ਅਤੇ ਸ਼ਬਦਾਂ ਦਾ ਗਾਇਨ ਕਰਦੀਆਂ ਹੋਈਆਂ ਸੰਗਤਾਂ ਗੁਰਮੁਖ ਪਿਆਰਿਆਂ ਦੇ ਗ੍ਰਹਿ ਵਿਖੇ ਪਹੁੰਚਦੀਆਂ ਹਨ ਜਿੱਥੇ ਵਿਸ਼ੇਸ਼ ਕੀਰਤਨ ਦੀਵਾਨਾਂ ਵਿੱਚ ਭਾਈ ਸਤਿੰਦਰ ਸਿੰਘ ਆਲਮ ਹਜ਼ੂਰੀ ਰਾਗੀ ਅਤੇ ਭਾਈ ਜਸਵਿੰਦਰ ਸਿੰਘ ਪਰਮਾਰ ਵੱਲੋਂ ਧੁਰ ਕੀ ਬਾਣੀ ਦੇ ਰਸਭਿੰਨੇ ਕੀਰਤਨ ਅਤੇ ਗੁਰ ਇਤਿਹਾਸ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਜਾਂਦਾ ਹੈ । ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਦੱਸਿਆ ਕਿ ਮਹਿੰਦਰ ਸਿੰਘ ਕੁਵੇਤ ਵੱਲੋਂ ਮੁਹੱਲਾ ਪ੍ਰੀਤਮ ਨਗਰ, ਡਾਕਟਰ ਸੁਖਰਾਜ ਸਿੰਘ ਤੇ ਡਾ. ਨਵਨੀਤ ਕੌਰ ਵੱਲੋਂ ਸਵਰਨ ਸਿਨੇ ਪਲੈਕਸ, ਪ੍ਰਿੰਸੀਪਲ ਹਰਦੀਪ ਸਿੰਘ ਵੱਲੋਂ ਮਹੱਲਾ ਦਸ਼ਮੇਸ਼ ਨਗਰ, ਡਾ. ਸਰਵਣ ਸਿੰਘ ਵੱਲੋਂ ਮੁਹੱਲਾ ਸੁਭਾਸ਼ ਨਗਰ, ਸੱਤਪਾਲ ਸਿੰਘ ਦਿਓਲ ਵੱਲੋਂ ਟੈਗੋਰ ਨਗਰ, ਸਮੂੰਹ ਸੰਗਤਾਂ ਮੁਹੱਲਾ ਲਾਭ ਨਗਰ,ਗੀਤਾ ਰਾਣੀ ਅਨਿਲ ਸਿੰਘ ਵੱਲੋਂ ਮਹੱਲਾ ਟਿੱਬਾ ਸਾਹਿਬ ਵਿਖੇ ਪ੍ਰਭਾਤ ਫੇਰੀਆਂ ਦੀ ਸੇਵਾ ਕੀਤੀ ਗਈ ਹੈ ਜਿਨਾਂ ਨੂੰ ਗੁਰਦੁਆਰਾ ਸਾਹਿਬ ਪ੍ਰਬੰਧਕ ਕਮੇਟੀ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਦਰਸ਼ਨ ਸਿੰਘ ਪਲਾਹਾ ਪ੍ਰਧਾਨ ਅਤੇ  ਜਸਵਿੰਦਰ ਸਿੰਘ ਪਰਮਾਰ ਨਹੀਂ ਦੱਸਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿੱਚ 4 ਨਵੰਬਰ ਨੂੰ ਪ੍ਰਿੰਸੀਪਲ ਬਲਵੀਰ ਸਿੰਘ ਦੇ ਗ੍ਰਹਿ ਮਹੱਲਾ ਦਸਮੇਸ਼ ਨਗਰ ਤੋਂ ਸਵੇਰੇ 7:30 ਵਜੇ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮੁਹੱਲਾ ਟਿਬਾ ਸਾਹਿਬ ਤੱਕ ਅਲੌਕਿਕ ਨਗਰ ਕੀਰਤਨ ਸਜਾਇਆ ਜਾਵੇਗਾ ਅਤੇ 5 ਨਵੰਬਰ ਨੂੰ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ  ਭੋਗ ਪਾਏ ਜਾਣਗੇ ਉਪਰੰਤ ਵਿਸ਼ੇਸ਼ ਕੀਰਤਨ ਦੀਵਾਨ ਸਜਾਇਆ ਜਾਵੇਗਾ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleअमृतसर में बाबा साहेब की विचार धारा पर आधारित स्कूल खोलने हेतु अमृतसर में बोधिसत्व बाबा साहेब, अम्बेडकर एजुकेशन सोसायटी की हुई मीटिंग
Next articleਹਿਮਾਚਲ ਸਰਹੱਦ ‘ਤੇ ਆਬਕਾਰੀ ਵਿਭਾਗ ਦੀ ਸਾਂਝੀ ਕਾਰਵਾਈ ‘ਚ 8100 ਕਿਲੋ ਲਾਹਣ ਤੇ 300 ਲੀਟਰ ਕੱਚੀ ਸ਼ਰਾਬ ਬਰਾਮਦ