HOME ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਵਿਖੇ ਮਨਾਇਆ ਬ੍ਰਹਮ ਗਿਆਨੀ ਭਾਈ ਲਾਲੋ ਜੀ...

ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਵਿਖੇ ਮਨਾਇਆ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 573ਵਾਂ ਜਨਮ ਦਿਹਾੜਾ

1
ਫੋਟੋ ਅਜਮੇਰ ਦੀਵਾਨਾ

ਰਾਮਗੜੀਆ ਸਿੱਖ ਆਰਗੇਨਾਈਜੇਸ਼ਨ ਵੱਲੋਂ ਕਰਵਾਏ ਸਮਾਗਮ ‘ਚ ਕਈ ਸਮਾਜ ਸੇਵੀਆ ਨੂੰ ਕੀਤਾ ਸਨਮਾਨਿਤ 

 ਹੁਸ਼ਿਆਰਪੁਰ   (ਸਮਾਜ ਵੀਕਲੀ)   (ਤਰਸੇਮ ਦੀਵਾਨਾ ) –  ਜਗਤ ਗੁਰੂ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਅਨਿਨ ਸਿੱਖ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ 573ਵੇਂ ਜਨਮ ਦਿਵਸ ਸੰਬੰਧੀ ਰਾਮਗੜ੍ਹੀਆ ਸਿੱਖ ਆਰਗੇਨਾਈਜੇਸ਼ਨ ਇੰਡੀਆ ਵੱਲੋਂ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਗੁਰਦੁਆਰਾ ਸ੍ਰੀ ਹਰਿ ਜੀ ਸਹਾਏ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਵਿਖ਼ੇ ਗੁਰਮਤਿ ਸਮਾਗਮ ਦਾ ਆਯੋਜਨ ਕੀਤਾ ਗਿਆ | ਇੰਡੀਆ ਪ੍ਰਧਾਨ ਹਰਦੇਵ ਸਿੰਘ ਕੌਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਕਰਵਾਏ ਗਏ ਇਸ ਸਮਾਗਮ ਮੌਕੇ ਸ਼੍ਰੀ ਸੁਖਮਨੀ ਸਾਹਿਬ ਸੇਵਾ ਸੋਸਾਇਟੀ ਦੀਆਂ ਬੀਬੀਆਂ ਵੱਲੋਂ ਬੀਬੀ ਹਰਦੀਪ ਕੌਰ ਨਿੱਜਰ ਦੀ ਪ੍ਰਧਾਨਗੀ ਹੇਠ ਸ਼੍ਰੀ ਸੁਖਮਨੀ ਸਾਹਿਬ ਦਾ ਜਾਪ ਸੰਗਤੀ ਰੂਪ ਵਿੱਚ ਕੀਤਾ ਗਿਆ ਉਪਰੰਤ ਹਜੂਰੀ ਰਾਗੀ ਭਾਈ ਸਤਿੰਦਰ ਸਿੰਘ ਆਲਮ ਅਤੇ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਦੇ ਬੱਚਿਆਂ ਨੇ ਰਸ-ਭਿੰਨਾ ਕੀਰਤਨ ਕਰਕੇ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਗਿਆਨੀ ਜਸਵਿੰਦਰ ਸਿੰਘ ਪਰਮਾਰ ਅਤੇ ਸਰਪ੍ਰਸਤ ਸੰਤ ਬਾਬਾ ਰਣਜੀਤ ਸਿੰਘ ਮੁਖੀ ਗੁਰਦੁਆਰਾ ਸ਼ਹੀਦ ਸਿੰਘਾਂ ਹੁਸ਼ਿਆਰਪੁਰ ਨੇ ਬ੍ਰਹਮ ਗਿਆਨੀ ਭਾਈ ਲਾਲੋ ਜੀ ਦੇ ਜੀਵਣ ਇਤਿਹਾਸ ਸੰਬੰਧੀ ਸੰਗਤਾਂ ਨਾਲ ਗੁਰਮਤ ਵਿਚਾਰਾਂ ਦੀ ਸਾਂਝ ਪਾਈ | ਇਸ ਮੌਕੇ ਬਾਬਾ ਗੁਰਦੇਵ ਸਿੰਘ ਮੁਖੀ ਸਤਿਗੁਰੂ  ਧੰਨਾ ਜੀ ਤਰਨਾ ਦਲ, ਬਾਬਾ ਪਰਮਿੰਦਰ ਸਿੰਘ ਮੁੱਖੀ ਵਿਸ਼ਵਕਰਮਾ ਮੰਦਰ ਧਾਰੀਵਾਲ,  ਕੁਲਜੀਤ ਸਿੰਘ ਕਲੌਨਾਈਜਰ, ਦਰਸ਼ਨ ਸਿੰਘ ਪਲਾਹਾ ਭਾਈ ਲਾਲੋ ਜੀ ਐਵਾਰਡੀ ਤੇ ਪ੍ਰਧਾਨ ਗੁਰਦੁਆਰਾ ਸ੍ਰੀ ਹਰਿ ਜੀ ਸਹਾਇ, ਹਰਜੀਤ ਸਿੰਘ ਨੰਗਲ ਪ੍ਰਧਾਨ ਭਾਈ ਘੱਨਈਆ ਜੀ ਨਿਸ਼ਕਾਮ ਸੇਵਕ ਸਭਾ ਹਰਿਆਣਾ, ਕਸ਼ਮੀਰ ਸਿੰਘ ਗੀਗਨਵਾਲ ਸਰਪ੍ਰਸਤ, ਮਲਕੀਤ ਸਿੰਘ ਮਰਵਾਹਾ ਸੀਨੀਅਰ ਮੀਤ ਪ੍ਰਧਾਨ, ਪਰਮਜੀਤ ਸਿੰਘ ਕਲਿਆਣ ਸੀਨੀਅਰ ਵਾਈਸ ਚੇਅਰਮੈਨ, ਜਗਦੀਪ ਸਿੰਘ ਸੀਹਰਾ ਮੀਤ ਪ੍ਰਧਾਨ, ਹਰਦੇਵ ਸਿੰਘ ਸੀਹਰਾ, ਸਰਬਜੀਤ ਸਿੰਘ ਬਡਵਾਲ ਚੇਅਰਮੈਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਹੁਸ਼ਿਆਰਪੁਰ, ਮਨਜੀਤ ਸਿੰਘ ਕੌਂਸਲ, ਭਾਈ ਅਵਤਾਰ ਸਿੰਘ ਸੰਧੂ, ਅਵਤਾਰ ਸਿੰਘ ਸੀਹਰਾ, ਅਵਤਾਰ ਸਿੰਘ ਧਾਰੀਵਾਲ ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਹਾਜ਼ਰੀਆਂ ਭਰੀਆਂ | ਇਸ ਮੌਕੇ ਕੁਲਦੀਪ ਸਿੰਘ ਚੇਅਰਮੈਨ ਤੇ ਹਰਦੇਵ ਸਿੰਘ ਕੌਂਸਲ ਪ੍ਰਧਾਨ ਇੰਡੀਆ ਨੇ ਆਈਆਂ ਸੰਗਤਾਂ ਅਤੇ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਕੀਤਾ | ਸਟੇਜ ਸੰਚਾਲਨ ਗੁਰਬਿੰਦਰ ਸਿੰਘ ਪਲਾਹਾ ਨੇ ਕੀਤਾ | ਉਪਰੰਤ ਗੁਰੂ ਕੇ ਲੰਗਰ ਅਤੁੱਟ ਵਰਤਾਏ ਗਏ ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਵਿਖੇ ਮਨਾਇਆ ਬ੍ਰਹਮ ਗਿਆਨੀ ਭਾਈ ਲਾਲੋ ਜੀ ਦਾ 573ਵਾਂ ਜਨਮ ਦਿਹਾੜਾ
Next articleਅੰਬੇਡਕਰ ਬੁੱਧ ਵਿਹਾਰ ਮਕਸੂਦਾਂ ਵਿਖੇ ਧੰਮ ਕ੍ਰਾਂਤੀ ਦਿਵਸ ਡਾ ਅੰਬੇਡਕਰ ਵੈਲਫੇਅਰ ਸੁਸਾਇਟੀ ਅਤੇ ਇੰਟਰਨੈਸ਼ਨਲ ਬੁੱਧੀਸ਼ਟ ਮਿਸ਼ਨ ਟਰੱਸਟ ਦੀ ਅਗਵਾਈ ਹੇਠ ਬੜੀ ਧੂਮ ਧਾਮ ਅਤੇ ਸ਼ਰਧਾ ਨਾਲ ਮਨਾਇਆ ਗਿਆ।