ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਤੋਂ ਸੰਗਤ ਗੁਰਧਾਮਾਂ ਦੀ ਯਾਤਰਾ ਲਈ ਹੋਈ ਰਵਾਨਾ

 ਹੁਸ਼ਿਆਰਪੁਰ (ਸਮਾਜ ਵੀਕਲੀ)( ਤਰਸੇਮ ਦੀਵਾਨਾ ) 
 ਸ਼ਹੀਦਾਂ ਦੇ ਸਰਤਾਜ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਗੁਰਦੁਆਰਾ ਸ਼੍ਰੀ ਹਰਿ ਜੀ ਸਹਾਇ ਮੁਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਤੋਂ ਸੰਗਤਾਂ ਦਾ ਕਾਫਲਾ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੋਇਆ | ਇਸ ਸਬੰਧੀ ਜਾਣਕਾਰੀ ਦਿੰਦਿਆਂ ਕਮੇਟੀ ਗੁਰਦੁਆਰਾ ਸ਼੍ਰੀ ਹਰਿ ਜੀ  ਸਹਾਇ ਮਹੱਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਦੇ ਪ੍ਰਧਾਨ ਦਰਸ਼ਨ ਸਿੰਘ ਪਲਾਹਾ ਨੇ ਦੱਸਿਆ ਕਿ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਸ਼ਹੀਦੀ ਪੁਰਬ ਨੂੰ ਸਮਰਪਿਤ ਕਰਵਾਏ ਗਏ ਵਾਹਿਗੁਰੂ ਨਾਮ ਸਿਮਰਨ ਅਭਿਆਸ ਦੀ ਲੜੀ ਵਿੱਚ ਸ਼ਾਮਿਲ ਹੋਣ ਵਾਲੀਆਂ ਸੰਗਤਾਂ ਨੂੰ ਗੁਰਧਾਮਾਂ ਦੀ ਯਾਤਰਾ ਕਰਵਾਈ ਗਈ ਹੈ ਜਿਸ ਤਹਿਤ ਗੁਰਦੁਆਰਾ ਸਾਹਿਬ ਪੁਲ ਪੁਖਤਾ, ਗੁਰਦੁਆਰਾ ਦਮਦਮਾ ਸਾਹਿਬ ਸ਼੍ਰੀ ਹਰਗੋਬਿੰਦਪੁਰ, ਗੁਰਦੁਆਰਾ ਕੰਧ ਸਾਹਿਬ, ਗੁਰਦੁਆਰਾ ਅੱਚਲ ਬਟਾਲਾ, ਬਾਬਾ ਬਕਾਲਾ, ਗੁਰਦੁਆਰਾ ਗੰਗਸਰ ਸਾਹਿਬ ਕਰਤਾਰਪੁਰ ਆਦਿ ਗੁਰਧਾਮਾਂ ਦੇ ਦਰਸ਼ਨ ਦੀਦਾਰੇ ਕਰਵਾਏ ਗਏ ਹਨ | ਇਸ ਮੌਕੇ ਹੋਰਨਾਂ ਤੋਂ ਇਲਾਵਾ ਦਰਸ਼ਨ ਸਿੰਘ ਪਲਾਹਾ, ਭਾਈ ਅਵਤਾਰ ਸਿੰਘ ਹੈਡ ਗ੍ਰੰਥੀ,ਹਰਬੰਸ ਸਿੰਘ ਸੈਬ, ਗੁਰਦੇਵ ਸਿੰਘ ਮੰਡੀ ਬੋਰਡ, ਸਤਪਾਲ ਸਿੰਘ ਭੋਗਲ,ਸਰਬਜੀਤ ਸਿੰਘ ਬਡਵਾਲ ਚੇਅਰਮੈਨ ਮੀਰੀ ਪੀਰੀ ਸੇਵਾ ਸਿਮਰਨ ਕਲੱਬ ਰਜਿ. ਹੁਸ਼ਿਆਰਪੁਰ,ਭਾਈ ਸਤਿੰਦਰ ਸਿੰਘ ਆਲਮ ਹਜ਼ੂਰੀ ਰਾਗੀ, ਬੀਬੀ ਕੁਲਵਿੰਦਰ ਕੌਰ ਪਰਮਾਰ, ਬੀਬੀ ਹਰਦੀਪ ਕੌਰ, ਬੀਬੀ ਰਾਜਵਿੰਦਰ ਕੌਰ ਸੈਬ, ਬੀਬੀ ਦਰਸ਼ਨ ਕੌਰ  ਸਮੇਤ ਵੱਡੀ ਗਿਣਤੀ ਵਿੱਚ ਸੰਗਤਾਂ ਹਾਜ਼ਿਰ ਸਨ |
ਕੈਪਸ਼ਨ :
 ਗੁਰਦੁਆਰਾ ਸ੍ਰੀ ਹਰਿ ਜੀ ਸਹਾਇ ਮਹਲਾ ਟਿੱਬਾ ਸਾਹਿਬ ਹੁਸ਼ਿਆਰਪੁਰ ਤੋਂ ਗੁਰਧਾਮਾਂ ਦੀ ਯਾਤਰਾ ਲਈ ਰਵਾਨਾ ਹੁੰਦੀ ਹੋਈ ਸੰਗਤ ਨਾਲ ਪ੍ਰਬੰਧਕ |
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਕਿੰਨੇ ਸੁੱਖ
Next articleਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ 496ਵਾਂ ਜੋਤੀ ਜੋਤਿ ਦਿਵਸ ਤੇ ਸਲਾਨਾ ਜੋੜ ਮੇਲਾ ਸ਼ਰਧਾ ਤੇ ਸਤਿਕਾਰ ਨਾਲ ਮਨਾਇਆ