ਰਾਏਕੋਟ, (ਸਮਾਜ ਵੀਕਲੀ) (ਗੁਰਭਿੰਦਰ ਗੁਰੀ) ਪ੍ਰਵਾਸੀ ਪੰਜਾਬੀ ਉੱਘੇ ਸਮਾਜ ਸੇਵੀ ਕੁਲਦੀਪ ਸਿੰਘ ਬੁੱਟਰ ਹਾਂਗਕਾਂਗ ਵੱਲੋਂ ਆਪਣੇ ਸਵ:ਪਿਤਾ ਮਹਿਮਾਂ ਸਿੰਘ ਬੁੱਟਰ ਅਤੇ ਮਾਤਾ ਸਵ:ਜਸਵੀਰ ਕੌਰ ਦੀ ਨਿੱਘੀ ਯਾਦ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਬੁਰਜ ਨਕਲੀਆਂ ਨੂੰ ਪਾਲਕੀ ਸਾਹਿਬ ਦੀ ਸੇਵਾ ਕਰਾਈ ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਡਾਕਟਰ ਗੁਰਚਰਨ ਸਿੰਘ ਦੀ ਅਗਵਾਈ ਹੇਠ ਕਰਵਾਏ ਸਾਦੇ ਤੇ ਸੰਖੇਪ ਸਮਾਗਮ ਦੌਰਾਨ ਐਨਆਰਆਈ ਕੁਲਦੀਪ ਸਿੰਘ ਬੁੱਟਰ ਹਾਂਗਕਾਂਗ ਦਾ ਗੁਰਦੁਆਰਾ ਪ੍ਰਬੰਧਕ ਕਮੇਟੀ ਗ੍ਰਾਮ ਪੰਚਾਇਤ ਵੱਲੋ ਗੁਰਦੁਆਰਾ ਸਾਹਿਬ ਲਈ ਪਾਲਕੀ ਸਾਹਿਬ ਦੀ ਸੇਵਾ ਕਰਨ ਤੇ ਸਨਮਾਨ ਕੀਤਾ ਗਿਆ। ਇਸ ਮੌਕੇ ਪ੍ਰਧਾਨ ਡਾਕਟਰ ਗੁਰਚਰਨ ਸਿੰਘ ਨੇ ਕਿਹਾ ਕਿ ਐਨਆਰਆਈਜ਼ ਵੱਲੋਂ ਸਮੇਂ ਸਮੇਂ ਸਿਰ ਪਿੰਡ ਦੇ ਸਮਾਜ ਭਲਾਈ ਦੇ ਕੰਮ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾ ਕੇ ਮਨੁੱਖਤਾ ਦੀ ਸੇਵਾ ਕੀਤੀ ਜਾ ਰਹੀ ਹੈ। ਜਿਸ ਤਹਿਤ ਐਨਆਰਆਈ ਕੁਲਦੀਪ ਸਿੰਘ ਬੁੱਟਰ ਹਾਂਗਕਾਂਗ ਵੱਲੋਂ ਆਪਣੇ ਸਵ:ਪਿਤਾ ਮਹਿਮਾਂ ਸਿੰਘ ਅਤੇ ਮਾਤਾ ਜਸਵੀਰ ਕੌਰ ਦੀ ਯਾਦ ਵਿੱਚ ਗੁਰਦੁਆਰਾ ਕਲਗੀਧਰ ਸਾਹਿਬ ਲਈ 10 ਲੱਖ ਦੀ ਰੁਪਏ ਲਾਗਤ ਨਾਲ ਬਣੀ ਪਾਲਕੀ ਸਾਹਿਬ ਦੀ ਸੇਵਾ ਕਰਵਾਈ ਗਈ ਹੈ ਉਹ ਬਹੁਤ ਹੀ ਮਹਾਨ ਤੇ ਸਲਾਘਾਯੋਗ ਕਾਰਜ ਹੈ।ਉਹਨਾਂ ਕਿਹਾ ਕਿ ਕੁਲਦੀਪ ਸਿੰਘ ਬੁੱਟਰ ਭਾਵੇ ਆਪਣਾ ਕਾਰੋਬਾਰ ਵਿਦੇਸ਼ ਵਿਚ ਕਰ ਰਹੇ ਹਨ। ਪਰ ਬੁੱਟਰ ਪਰਿਵਾਰ ਹਮੇਸ਼ਾ ਲੋੜਵੰਦਾ ਦੀ ਸੇਵਾ ਤੇ ਨਗਰ ਦੀ ਭਲਾਈ ਲਈ ਮੋਹਰੀ ਰੋਲ ਅਦਾ ਕਰ ਰਿਹਾ ਹੈ। ਇਸ ਮੌਕੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਕੁਲਦੀਪ ਸਿੰਘ ਬੁੱਟਰ ਦਾ ਸਿਰਪਾਓ ਦੇ ਕੇ ਵਿਸ਼ੇਸ ਸਨਮਾਨ ਕੀਤਾ ਗਿਆ। ਇਸ ਮੌਕੇ ਗ੍ਰੰਥੀ ਬੂਟਾ ਸਿੰਘ, ਮੀਤ ਪ੍ਰਧਾਨ ਜਸਵਿੰਦਰ ਸਿੰਘ, ਸੈਕਟਰੀ ਪਰਮਜੀਤ ਸਿੰਘ, ਖਜ਼ਨਚੀ ਜਗਤਾਰ ਸਿੰਘ ਗਰੇਵਾਲ, ਭੁਪਿੰਦਰ ਸਿੰਘ,ਨੰਬਰਦਾਰ ਦਲਜੀਤ ਸਿੰਘ, ਸਾਬਕਾ ਸਰਪੰਚ ਚਰਨ ਸਿੰਘ,ਗੁਰਜੰਟ ਸਿੰਘ, ਨੰਬਰਦਾਰ ਸੋਹਣ ਸਿੰਘ, ਪਾਲ ਸਿੰਘ, ਜਗਤਾਰ ਸਿੰਘ, ਕੁਲਦੀਪ ਸਿੰਘ,ਇੰਦਰਪਾਲ ਸਿੰਘ, ਸੋਹਣ ਸਿੰਘ, ਕੁਲਦੀਪ ਸਿੰਘ, ਗੁਰਚਰਨ ਸਿੰਘ,ਅਵਤਾਰ ਸਿੰਘ ਆਦਿ ਹਾਜ਼ਰ ਸਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly


