ਸਮਾਜ ਵੀਕਲੀ ਯੂ ਕੇ-
ਫਿਲੌਰ/ਅੱਪਰਾ (ਦੀਪਾ)- ਗੁਰਦੁਆਰਾ ਗੁਰੂ ਨਾਨਕ ਸਿੰਘ ਸਭਾ ਪਿੰਡ ਛੋਕਰਾਂ ਵਿਖੇ ਬੱਚਿਆਂ ਦੀ ਧਾਰਮਿਕ ਪ੍ਰੀਖਿਆ ਲਈ ਗਈ । ਸਿੱਖ ਪ੍ਰਚਾਰਕ ਮਨਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਹਰ ਐਤਵਾਰ ਬੱਚਿਆਂ ਦੀ ਗੁਰਮਤਿ ਕਲਾਸ ਲਗਾਈ ਜਾਂਦੀ ਹੈ ਜਿਸ ਵਿੱਚ ਬੱਚਿਆਂ ਨੂੰ ਗੁਰਬਾਣੀ ਸੰਥਿਆਂ ਸਿੱਖ ਇਤਿਹਾਸ ਬਾਰੇ ਦੱਸਿਆ ਜਾਂਦਾ ਹੈ ਤੇ ਬੱਚਿਆਂ ਨੂੰ ਕਵਿਤਾ ਲੈਕਚਰ ਸਿਖਾਏ ਜਾਂਦੇ ਹਨ ਇਹ ਉਪਰਾਲਾ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਹਿਯੋਗ ਨਾਲ ਠਾਕੁਰ ਸਿੰਘ ਜੀ ਮਾਨ ਵਲੋਂ ਕਰਵਾਇਆ ਜਾ ਰਿਹਾ ਹੈ । ਗੁਰਮਤਿ ਕਲਾਸ ਦੌਰਾਨ ਬੱਚਿਆਂ ਲਈ ਵਿਸ਼ੇਸ਼ ਤੌਰ ਤੇ ਖਾਣਪੀਣ ਦਾ ਵੀ ਇੰਤਜ਼ਾਮ ਕੀਤਾ ਜਾਂਦਾ ਹੈ। ਇਸ ਦੌਰਾਨ ਗ੍ਰੰਥੀ ਅਵਤਾਰ ਸਿੰਘ ,ਸਰਬਜੀਤ ਸਿੰਘ ਜੀਤਾ, ਸੁਖਵਿੰਦਰ ਸਿੰਘ ਸੁੱਖਾ ਅਤੇ ਠਾਕੁਰ ਸਿੰਘ ਮਾਨ ਹਾਜ਼ਰ ਸਨ ।