HOME ਗੁਰਦੁਆਰਾ ਚਰਨ ਕੰਵਲ ਜੀਂਦੋਵਾਲ-ਬੰਗਾ ਤੇ ਗੋਬਿੰਦਪੁਰ ਵਿਖੇ ਭੇਟ ਕੀਤੇ ਸੋਨੇ ਦੇ ਚੌਰ...

ਗੁਰਦੁਆਰਾ ਚਰਨ ਕੰਵਲ ਜੀਂਦੋਵਾਲ-ਬੰਗਾ ਤੇ ਗੋਬਿੰਦਪੁਰ ਵਿਖੇ ਭੇਟ ਕੀਤੇ ਸੋਨੇ ਦੇ ਚੌਰ ਸਾਹਿਬ

3
ਫੋਟੋ ਕੈਪਸ਼ਨ ਗੁਰਦੁਆਰਾ ਚਰਨ ਕੰਵਲ ਜੀਂਦੋਵਾਲ-ਬੰਗਾ ਵਿਖੇ ਸਰਦਾਰ ਸੋਹਣ ਸਿੰਘ ਝਿੱਕਾ ਸੋਨੇ ਦਾ ਚੌਰ ਸਾਹਿਬ ਭੇਟ ਕਰਦੇ ਹੋਏ ਅਤੇ ਜਥੇਦਾਰ ਗੁਰਬਖਸ ਸਿੰਘ ਖਾਲਸਾ ਉਹਨਾਂ ਦਾ ਸਨਮਾਨ ਕਰਦੇ ਹੋਏ ਨਾਲ ਹੋਰ ਸੇਵਾਦਾਰ।

ਨਵਾਂਸ਼ਹਿਰ,  (ਸਮਾਜ ਵੀਕਲੀ)  (ਜਤਿੰਦਰ ਪਾਲ ਸਿੰਘ ਕਲੇਰ )-ਗੁਰਦੁਆਰਾ ਪਾਤਸਾਹੀ ਛੇਵੀਂ ਚਰਨ ਕੰਵਲ ਸਾਹਿਬ ਜੀਂਦੋਵਾਲ-ਬੰਗਾ ਅਤੇ ਗੋਬਿੰਦਪੁਰ ਵਿਖੇ ਸਰਦਾਰ ਸੋਹਣ ਸਿੰਘ ਝਿੱਕਾ ਇੰਗਲੈਂਡ ਨਿਵਾਸੀ ਵਲੋਂ ਆਪਣੇ ਭਰਾ ਅਜੀਤ ਸਿੰਘ ਅਤੇ ਦਾਦੀ ਮਹਾਂ ਕੌਰ ਦੀ ਯਾਦ ਵਿੱਚ ਚੌਰ ਸਾਹਿਬ ਭੇਟ ਕੀਤੇ ਗਏ। ਸ਼੍ਰੋਮਣੀ ਕਮੇਟੀ ਦੇ ਮੁੱਖ ਬੁਲਾਰੇ ਜਥੇਦਾਰ ਗੁਰਬਖਸ਼ ਸਿੰਘ ਖਾਲਸਾ ਨੇ ਉਨਾਂ ਦਾ ਧੰਨਵਾਦ ਕਰਦੇ ਹੋਏ ਗੁਰੂ ਸਾਹਿਬ ਦੀ ਬਖਸ਼ਿਸ਼ ਸਿਰੋਪਾਓ ਨਾਲ ਉਨਾਂ ਦਾ ਸਨਮਾਨ ਕੀਤਾ। ਜਥੇਦਾਰ ਗੁਰਬਖਸ ਸਿੰਘ ਖਾਲਸਾ ਨੇ ਕਿਹਾ ਕਿ ਆਦਿ ਕਾਲ ਤੋਂ ਹੀ ਚੱਲੀ ਆ ਰਹੀ ਪ੍ਰੰਮਪਰਾ ਅਨੁਸਾਰ ਗੁਰੂ ਘਰ ਦੇ ਸ਼ਰਧਾਵਾਨ ਸਿੱਖ ਸਰਦਾਰ ਸੋਹਣ ਸਿੰਘ ਝਿੱਕਾ ਨੇ ਆਪਣੇ ਪਰਿਵਾਰ ਦੇ ਵਿਛੜੇ ਪਿਆਰਿਆਂ ਦੀ ਯਾਦ ਵਿਚ ਆਪਣੀ ਕਿਰਤ ਕਮਾਈ ਵਿੱਚੋ ਸੋਨੇ ਦੇ ਚੌਰ ਸਾਹਿਬ ਭੇਟ ਕਰਕੇ ਆਪਣੇ ਸਨੇਹ ਅਤੇ ਗੁਰੂ ਸਾਹਿਬ ਪ੍ਰਤੀ ਆਪਣੀ ਸ਼ਰਧਾ ਭਾਵਨਾ ਦਾ ਪ੍ਰਗਟਾਵਾ ਕੀਤਾ ਹੈ। ਜਿਕਰਯੋਗ ਹੈ ਕਿ ਇਸ ਪਹਿਲਾਂ ਵੀ ਸਰਦਾਰ ਸੋਹਣ ਸਿੰਘ ਝਿੱਕਾ ਇੰਗਲੈਂਡ ਨਿਵਾਸੀ ਹੋਰ ਵੀ ਵੱਧ-ਵੱਧ ਗੁਰੂ ਘਰਾਂ ਵਿਚ ਸੋਨੇ ਦੇ ਚੌਰ ਸਾਹਿਬ ਤੇ ਕੀਮਤੀ ਸੁਗਾਤਾਂ ਭੇਟ ਕਰ ਚੁੱਕੇ ਹਨ। ਇਸ ਸਮੇ ਗੁਰਦੁਆਰਾ ਚਰਨ ਕੰਵਲ ਸਾਹਿਬ ਦੇ ਮੈਨੇਜਰ ਹਰਭਜਨ ਸਿੰਘ, ਕਥਾਵਾਚਕ ਗਿਆਨੀ ਪਲਵਿੰਦਰ ਸਿੰਘ, ਜਥੇਦਾਰ ਹਰਦੀਪ ਸਿੰਘ ਕੋਟ ਰਾਝਾ, ਜਥੇਦਾਰ ਪੰਜਾਬ ਸਿੰਘ ਸੁੱਜੋਵਾਲ, ਡਾ. ਕਸ਼ਮੀਰ ਸਿੰਘ ਢਿੱਲੋਂ, ਸੂਬੇਦਾਰ ਫਤਿਹ ਸਿੰਘ, ਹਰਦੀਪ ਸਿੰਘ ਗਹੂੰਣ, ਸਰਬਜੀਤ ਸਿੰਘ ਕਾਹਮਾ, ਕਮਲਜੀਤ ਸਿੰਘ ਗੋਬਿੰਦਪੁਰ ਅਤੇ ਧਰਮ ਸਿੰਘ ਗੋਬਿੰਦਪੁਰ ਆਦਿ ਗੁਰੂ ਘਰ ਦੇ ਸੇਵਾਦਾਰ ਵੀ ਹਾਜ਼ਰ ਸਨ।

‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly

Previous articleਭਾਜਪਾ ਦਫ਼ਤਰ ‘ਤੇ ਗ੍ਰਨੇਡ ਹਮਲਾ ਸੁਰੱਖਿਆ ‘ਤੇ ਉੱਠੇ ਸਵਾਲ ਇਹ ਘਿਣਾਉਣੀ ਹਰਕਤ ਕਰਨ ਵਾਲੇ ਦੋਸ਼ੀਆਂ ਨੂੰ ਫੜ ਕੇ ਸਖ਼ਤ ਤੋਂ ਸਜ਼ਾ ਦਿੱਤੀ ਜਾਵੇ :ਐਡਵੋਕੇਟ ਰਾਜਵਿੰਦਰ ਲੱਕੀ
Next article19 ਅਪ੍ਰੈਲ ਨੂੰ ਗਜਟਿਡ ਐਂਡ ਨਾਨ ਗਜਟਿਡ ਐਸ ਸੀ, ਬੀ ਸੀ ਇਮਪਲੋਈਜ ਵੈਲਫੇਅਰ ਫੈਡਰੇਸ਼ਨ ਦੇ ਸਥਾਪਨਾ ਦਿਵਸ ਵਿੱਚ ਬਲਾਚੌਰ ਤੋਂ ਵੱਡੀ ਗਿਣਤੀ ਵਿੱਚ ਸਾਥੀ ਸ਼ਾਮਿਲ ਹੋਣਗੇ ਹਰੀ ਸਿੰਘ ਰੱਕੜ ਅਤੇ ਬਲਵੰਤ ਸਿੰਘ