ਬਲਾਚੌਰ (ਸਮਾਜ ਵੀਕਲੀ) (ਜਤਿੰਦਰ ਪਾਲ ਸਿੰਘ ਕਲੇਰ ) ਜਿਲਾ ਸ਼ਹੀਦ ਭਗਤ ਸਿੰਘ ਨਗਰ ਦੀ ਤਹਿਸੀਲ ਬਲਾਚੌਰ ਵਿਖੇ 19 ਅਪ੍ਰੈਲ ਨੂੰ ਦੇਸ਼ ਭਗਤ ਯਾਦਗਾਰ ਜਲੰਧਰ ਵਿਖੇ ਕਰਵਾਏ ਜਾ ਰਹੇ ਜਥੇਬੰਦੀ ਦੇ 31ਵੇਂ ਸਥਾਪਨਾ ਦਿਨ ਸਬੰਧੀ ਸਮਾਗਮ ਵਾਸਤੇ ਮੀਟਿੰਗ ਕੀਤੀ ਗਈ| ਜਿਸ ਵਿੱਚ ਵਿਸ਼ੇਸ਼ ਤੌਰ ਤੇ ਸਟੇਟ ਚੇਅਰਮੈਨ ਸਰਦਾਰ ਜਸਵੀਰ ਸਿੰਘ ਪਾਲ ਉਪ ਚੇਅਰਮੈਨ ਸ੍ਰੀ ਬਲਰਾਜ ਕੁਮਾਰ ਜੀ ਅਤੇ ਪੰਜਾਬ ਦੇ ਪ੍ਰਧਾਨ ਕੁਲਵਿੰਦਰ ਸਿੰਘ ਬੋਦਲ ਵਿਸ਼ੇਸ਼ ਤੌਰ ਤੇ ਪਹੁੰਚੇ| ਉਹਨਾਂ ਨੇ ਜਿੱਥੇ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਸੈਂਨਟ ਦੀਆਂ ਚੋਣਾਂ ਸਬੰਧੀ ਵਿਚਾਰ ਕੀਤੀ ਤੇ ਉੱਥੇ ਹੀ ਨਾਲ 19 ਅਪ੍ਰੈਲ ਨੂੰ ਕਰਵਾਏ ਜਾ ਰਹੇ ਜਥੇਬੰਦੀ ਦੇ ਸਥਾਪਨਾ ਦਿਵਸ ਤੇ ਵੀ ਵਿਚਾਰ ਕੀਤੀ ਤੇ ਵੱਧ ਤੋਂ ਵੱਧ ਗਿਣਤੀ ਵਿੱਚ ਸ਼ਾਮਿਲ ਹੋਣ ਲਈ ਕਿਹਾ ਤੇ ਨਾਲ ਹੀ ਨਾਲ ਸਮਾਜ ਦੇ ਭੱਖਦੇ ਮਸਲਿਆਂ ਸਬੰਧੀ ਵੀ ਵਿਚਾਰ ਚਰਚਾ ਕੀਤੀ ਤੇ ਉਹਨਾਂ ਦੇ ਹੱਲ ਲਈ ਸੰਘਰਸ਼ ਕਰਨ ਲਈ ਵੀ ਤਿਆਰ ਰਹਿਣ ਵਾਸਤੇ ਕੀ ਕਿਹਾ| ਪੰਜਾਬ ਦੇ ਪ੍ਰਧਾਨ ਬੋਦਲ ਜੀ ਨੇ ਵੀ ਪਿੰਡ ਪੱਧਰ ਤੱਕ ਯੂਨਿਟ ਕਾਇਮ ਕਰਨ ਲਈ ਕਿਹਾ ਤੇ ਇਸ ਦੇ ਨਾਲ ਹੀ ਹੋਰ ਬੁਲਾਰਿਆਂ ਵਿੱਚ ਭੁਪਿੰਦਰ ਸਿੰਘ ਜਿਲਾ ਪ੍ਰਧਾਨ ਰਾਮ ਲੁਭਾਇਆ ਕਲਸੀ ਕੈਸ਼ੀਅਰ ਬੂਟਾ ਸਿੰਘ ਮਾਹਿਲ ਸਕੱਤਰ ਪਿੰਸੀਪਲ ਦਿਲਬਾਗ ਸਿੰਘ, ਹਰੀ ਸਿੰਘ,ਕੇਵਲ ਰਾਮ, ਰਵਿੰਦਰ ਲਾਲੀ ਪ੍ਰਧਾਨ ਅੰਬੇਡਕਰ ਕਲੱਬ ਅਤੇ ਕੇਵਲ ਸਿੰਘ ਆਦਿ ਨੇ ਵੀ ਵਿਚਾਰ ਰੱਖੇ ਅੰਤ ਵਿੱਚ ਸਾਬਕਾ ਜਿਲਾ ਸਿੱਖਿਆ ਅਧਿਕਾਰੀ ਸ੍ਰੀ ਅਮਰਜੀਤ ਖਟਕੜ ਚੇਅਰਮੈਨ ਨੇ ਵੀ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਸਮੂਹ ਜਥੇਬੰਦੀ ਦੇ ਜੁਝਾਰੂ ਸਾਥੀਆਂ ਦੇ ਸ਼ਾਮਿਲ ਹੋਣ ਲਈ ਧੰਨਵਾਦ ਵੀ ਕੀਤਾ ਤੇ ਵੱਧ ਤੋਂ ਵੱਧ ਸਹਿਯੋਗ ਦੇਣ ਵਾਸਤੇ ਕਿਹਾ ਤਾਂ ਕਿ ਉਸ ਪ੍ਰੋਗਰਾਮ ਨੂੰ ਸਫਲ ਬਣਾਇਆ ਜਾ ਸਕੇ ਇਸ ਲਈ ਹੇਠਲੀ ਪੱਧਰ ਤੱਕ ਤਿਆਰੀ ਕਰਨ ਲਈ ਕਿਹਾ ਗਿਆ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਭੁਪਿੰਦਰ ਸਿੰਘ ਜੀ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ ਹੋਰਨਾ ਚ ਬਲਵੰਤ ਸਿੰਘ ਤਹਿਸੀਲ ਪ੍ਰਧਾਨ ਮਨਜੀਤ ਸਿੰਘ ਕਿਰਨ ਜਗਜੀਵਨ ਰਾਮ ਆਦਿ ਹਾਜ਼ਰ ਸਨ|
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



