HOME ਲੰਮੇ ਸਮੇਂ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਲੈਸਟਰ ਦੇ...

ਲੰਮੇ ਸਮੇਂ ਤੋਂ ਬਾਅਦ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦੁਰ ਸਾਹਿਬ ਲੈਸਟਰ ਦੇ ਸੰਵਿਧਾਨ ਚ ਸੋਧ ਕਰਨ ਲਈ ਵੋਟਾਂ 21 ਨੂੰ

ਕੈਪਸਨ:- 21 ਦਸੰਬਰ ਨੂੰ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਲੈਸਟਰ ਦੇ ਸੰਵਿਧਾਨ ਸ਼ੋਧ ਲਈ ਪੈ ਰਹੀਆਂ ਵੋਟਾਂ ਸਬੰਧੀ ਜਾਣਕਾਰੀ ਦਿੰਦੇ ਹੋਏ ਗੁਰੂ ਘਰ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ ਅਤੇ ਹੋਰ ਕਮੇਟੀ ਮੈਂਬਰ। ਤਸਵੀਰ:-ਸੁਖਜਿੰਦਰ ਸਿੰਘ ਢੱਡੇ
*ਗੁਰੂ ਘਰ ਦੀ ਮੈਂਬਰਸ਼ਿਪ ਮਿਆਦ ਚ ਕੀਤਾ ਜਾਵੇਗਾ ਵਾਧਾ 
*ਪ੍ਰਬੰਧਕ ਕਮੇਟੀ ਦੀ ਮਿਆਦ 2 ਸਾਲ ਤੋਂ ਵਧਾ ਕੇ ਕੀਤੀ ਜਾਵੇਗੀ 3 ਸਾਲ
*60 ਸਾਲ ਤੋਂ ਵਡੇਰੀ ਉਮਰ ਦੇ ਮੈਂਬਰਾਂ (ਵੋਟਰਾਂ)ਦੀ ਮਿਆਦ ਚ ਕੀਤਾ ਜਾਵੇਗਾ ਉਮਰ ਭਰ ਦਾ 
ਲੈਸਟਰ (ਇੰਗਲੈਂਡ)  (ਸਮਾਜ ਵੀਕਲੀ)  (ਸੁਖਜਿੰਦਰ ਸਿੰਘ ਢੱਡੇ)-ਧਾਰਮਿਕ ਸਰਗਰਮੀਆਂ ਚ ਮੋਹਰੀ ਰਹਿਣ ਵਾਲੇ ਇੰਗਲੈਂਡ ਦੇ ਵੱਡੇ ਗੁਰੂ ਘਰਾਂ ਚ ਜਾਣੇ ਜਾਂਦੇ ਲੈਸਟਰ ਦੇ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਈਸਟ ਪਾਰਕ ਰੋਡ ਦਾ ਲੰਮੇ ਸਮੇਂ ਤੋਂ ਬਾਅਦ ਸੰਵਿਧਾਨ ਬਦਲ ਰਿਹਾ ਹੈ। ਇਸ ਸਬੰਧੀ ਅਜੀਤ ਨੂੰ ਜਾਣਕਾਰੀ ਦਿੰਦਿਆਂ ਗੁਰਦੁਆਰਾ ਸਾਹਿਬ ਦੇ ਜਨਰਲ ਸਕੱਤਰ ਸਤਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਸੰਗਤਾਂ ਦੀ ਮੰਗ ਨੂੰ ਮੱਦੇ ਨਜ਼ਰ ਰੱਖਦਿਆਂ ਆਉਣ ਵਾਲੀ 21 ਦਸੰਬਰ ਨੂੰ ਗੁਰੂ ਘਰ ਦੇ ਸੰਵਿਧਾਨ ਚ ਵੱਡੀ ਰਦੋ ਬਦਲ ਕੀਤੀ ਜਾ ਰਹੀ ਹੈ,ਅਤੇ ਕਾਫੀ ਸੁਧਾਰ ਕੀਤੇ ਜਾ ਰਹੇ ਹਨ ।ਉਹਨਾਂ ਦੱਸਿਆ ਕਿ ਇਹ ਸੰਵਿਧਾਨ ਵੋਟਾਂ  ਰਾਹੀਂ ਬਦਲਿਆ ਜਾਵੇਗਾ ਅਤੇ ਇਸ ਸਬੰਧੀ 21 ਦਸੰਬਰ ਨੂੰ ਗੁਰਦੁਆਰਾ ਸਾਹਿਬ ਵਿਖੇ ਸੰਗਤਾਂ ਦੀਆਂ ਵੋਟਾਂ ਪੈਣਗੀਆਂ.। ਉਹਨਾਂ ਦੱਸਿਆ ਕਿ ਇਹਨਾਂ ਵੋਟਾਂ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵੋਟਰ ਮੈਂਬਰ ਹੀ ਆਪਣੀ ਵੋਟ ਦਾ ਇਸਤੇਮਾਲ ਕਰ ਸਕਦੇ ਹਨ। ਉਹਨਾਂ ਦੱਸਿਆ ਕਿ ਇਹਨਾਂ ਚੋਣਾਂ ਨੂੰ ਕਰਾਉਣ  ਲਈ ਇੱਕ ਬੋਰਡ ਦਾ ਗਠਨ ਕੀਤਾ ਜਾਵੇਗਾ, ਜਿਸ ਵਿੱਚ ਗੁਰੂ ਘਰ ਦੀਆਂ ਚੋਣਾਂ ਵਿੱਚ ਭਾਗ ਲੈ ਚੁੱਕੇ ਵੱਖ ਵੱਖ ਗਰੁੱਪਾਂ ਦੇ ਦੋ ਦੋ ਨੁਮਾਇੰਦੇ ਸ਼ਾਮਿਲ ਕੀਤੇ ਜਾਣਗੇ।ਸਤਵਿੰਦਰ ਸਿੰਘ ਦਿਓਲ ਨੇ ਦੱਸਿਆ ਕਿ ਬਦਲ ਰਹੇ ਸੰਵਿਧਾਨ ਮੁਤਾਬਕ ਹੁਣ ਗੁਰੂ ਘਰ ਦੀ ਕਮੇਟੀ ਦੀ ਟਰਮ ਦੋ ਸਾਲ ਤੋਂ ਵਧਾ ਕੇ ਤਿੰਨ ਸਾਲ ਅਤੇ ਮੈਂਬਰਸ਼ਿਪ ਦੀ ਮੁਨਿਆਦ ਦੋ ਸਾਲ ਤੋਂ ਵਧਾ ਕੇ 9 ਸਾਲ ਕੀਤੀ ਜਾਵੇਗੀ ਤੇ 60 ਸਾਲ ਤੋਂ ਵੱਧ ਉਮਰ ਦੇ ਮੈਂਬਰਾਂ ਨੂੰ ਜ਼ਿੰਦਗੀ ਭਰ ਲਈ ਗੁਰਦੁਆਰਾ ਸਾਹਿਬ ਦਾ ਮੈਂਬਰ (ਵੋਟਰ) ਬਣਾਇਆ ਜਾਵੇਗਾ। ਜ਼ਿਕਰਯੋਗ ਹੈ ਕਿ ਇੰਗਲੈਂਡ ਅਤੇ ਯੂਰਪ ਭਰ ਦੀਆਂ ਸਭ ਤੋਂ ਵੱਡੀਆਂ ਪੰਥਕ ਸਟੇਜਾਂ ਚੋਂ ਗੁਰਦੁਆਰਾ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ  ਲੈਸਟਰ ਦੀ ਸਟੇਜ ਸਭ ਤੋਂ ਵੱਡੀਆ ਸਟੇਜਾ ਚੋ  ਮੰਨੀ ਜਾਂਦੀ ਹੈ। ਪਿਛਲੇ ਕੁਝ ਸਾਲਾਂ ਤੋਂ ਇਸ ਗੁਰੂ ਘਰ ਵਿੱਚ ਤੀਰ ਗਰੁੱਪ ਦੀ ਪ੍ਰਬੰਧਕ ਕਮੇਟੀ ਗੁਰੂਘਰ ਦਾ ਪ੍ਰਬੰਧ ਸੰਭਾਲ ਰਹੀ ਹੈ। ਜਿਸ ਦੇ ਬਹੁਤ ਹੀ ਗਿਆਨਵਾਨ ਅਤੇ ਪੜ੍ੇ ਲਿਖੇ ਪੰਥਕ ਅਤੇ ਗੁਰਬਾਣੀ ਦੀ ਸੂਝ ਬੂਝ ਰੱਖਣ ਵਾਲੇ ਨੌਜਵਾਨ ਰਾਜਮਨਵਿੰਦਰ ਸਿੰਘ ਰਾਜਾ ਕੰਗ ਮੁੱਖ ਸੇਵਾਦਾਰ ਚਲੇ ਆ ਰਹੇ ਸਨ, ਪਿਛਲੀਆਂ ਗੁਰੂ ਘਰ ਦੀ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਤੀਰ ਗਰੁੱਪ ਵੱਲੋਂ ਸਰਬਸੰਮਤੀ ਨਾਲ ਪ੍ਰਧਾਨਗੀ ਪਦ ਲਈ ਐਲਾਨੇ ਗਏ ਉਮੀਦਵਾਰ ਗੁਰਨਾਮ ਸਿੰਘ ਨਵਾਂ ਸ਼ਹਿਰ ਇਸ ਵੇਲੇ ਗੁਰੂ ਘਰ ਦੇ ਮੁੱਖ ਸੇਵਾਦਾਰ ਦੀ ਸੇਵਾ ਨਿਭਾ ਰਹੇ ਹਨ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
Previous articleਐਲੋਨ ਮਸਕ ਦੇ ਸਾਥੀ, ਸ਼ਿਵੋਨ ਗਿਲਿਸ ਦਾ ਭਾਰਤ ਨਾਲ ਖਾਸ ਸਬੰਧ ਹੈ। ਉਸਨੇ ਦੱਸਿਆ ਕਿ ਉਸਦੇ ਪੁੱਤਰ ਦਾ ਵਿਚਕਾਰਲਾ ਨਾਮ ‘ਸ਼ੇਖਰ’ ਕਿਉਂ ਹੈ।
Next articleडा. अंबेडकर की भगवद्गीता पर आलोचना