ਗੁਰਦੀਪ ਸੈਣੀ ਪੰਜਾਬੀ ਗ਼ਜ਼ਲ ਦੀ ਅਹਿਮ ਪ੍ਰਾਪਤੀ – ਹਰਚੰਦਪੁਰੀ,ਵਰਿਆਣਵੀ,
ਜਗਦੀਸ਼ ਰਾਣਾ
ਜਲੰਧਰ (ਸਮਾਜ ਵੀਕਲੀ) (ਰਮੇਸ਼ਵਰ ਸਿੰਘ) ਪੰਜਾਬੀ ਜ਼ੁਬਾਨ ਦੇ ਚਰਚਿਤ ਗ਼ਜ਼ਲਕਾਰ ਗੁਰਦੀਪ ਸਿੰਘ ਸੈਣੀ ਦੀ ਗ਼ਜ਼ਲ ਪੁਸਤਕ ਔੜ ਤੇ ਬਰਸਾਤ ਦਾ ਦੂਜਾ ਸੰਸਕਰਣ ਲੋਕ ਅਰਪਣ ਕਰਦੇ ਹੋਏ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ (ਰਜਿ.) ਦੇ ਪ੍ਰਧਾਨ ਪਵਨ ਹਰਚੰਦਪੁਰੀ, ਜਨ ਸਕੱਤਰ ਪ੍ਰੋ.ਸੰਧੂ ਵਰਿਆਮਣਵੀ ਅਤੇ ਦਫ਼ਤਰ ਸਕੱਤਰ ਜਗਦੀਸ਼ ਰਾਣਾ ਨੇ ਕਿਹਾ ਗੁਰਦੀਪ ਸਿੰਘ ਸੈਣੀ ਦੀ ਗ਼ਜ਼ਲ ਲੋਕ ਮੁੱਦਿਆਂ ਨੂੰ ਉਭਾਰਦੀ ਹੈ ਅਤੇ ਲੋਕ ਮਸਲਿਆਂ ਤੇ ਸਵਾਲ ਖੜ੍ਹੇ ਕਰਦੀ ਹੈ।ਉਸ ਦੀ ਗ਼ਜ਼ਲ ਵਿਚ ਲੋਕਾਈ ਦੇ ਦੁੱਖਾਂ ਤਕਲੀਫ਼ਾਂ ਦਾ ਫ਼ਿਕਰ ਹੈ ਤੇ ਸ਼ਾਇਰੀ ਉਹ ਹੀ ਵਧੇਰੇ ਪਸੰਦ ਕੀਤੀ ਜਾਂਦੀ ਹੈ ਜਿਸ ਵਿਚ ਲੋਕਾਈ ਦੀਆਂ ਲੋੜਾਂ ਥੁੜ੍ਹਾਂ ਦਾ ਜ਼ਿਕਰ ਤੇ ਫ਼ਿਕਰ ਹੋਵੇ।ਪਵਨ ਹਰਚੰਦਪੁਰੀ ਪ੍ਰੋ.ਸੰਧੂ ਵਰਿਆਣਵੀ ਅਤੇ ਜਗਦੀਸ਼ ਰਾਣਾ ਨੇ ਅੱਗੋਂ ਕਿਹਾ ਕਿ ਇਸੇ ਸਾਲ ਹੀ ਗ਼ਜ਼ਲ ਸੰਗ੍ਰਹਿ ਔੜ ਤੇ ਬਰਸਾਤ ਦਾ ਪਹਿਲਾ ਸੰਸਕਰਣ ਵੀ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਸਹਿਯੋਗ ਨਾਲ਼ ਜਲੰਧਰ ਵਿਖੇ ਲੋਕ ਅਰਪਣ ਕੀਤਾ ਗਿਆ ਸੀ।ਇਸ ਮੌਕੇ ਪੁਸਤਕ ਦੇ ਲੇਖਕ ਗ਼ਜ਼ਲਕਾਰ ਗੁਰਦੀਪ ਸਿੰਘ ਸੈਣੀ ਨੇ ਕਿਹਾ ਕਿ ਕੇਂਦਰੀ ਪੰਜਾਬੀ ਲੇਖਕ ਸਭਾ ਦੇ ਪ੍ਰਧਾਨ ਪਵਨ ਹਰਚੰਦਪੁਰੀ ਅਤੇ ਜਨ. ਸਕੱਤਰ ਪ੍ਰੋ.ਸੰਧੂ ਵਰਿਆਣਵੀ, ਜਗਦੀਸ਼ ਰਾਣਾ,ਅਤੇ ਕੇਂਦਰੀ ਪੰਜਾਬੀ ਲੇਖਕ ਸਭਾ ਸੇਖੋਂ ਦੇ ਮੀਤ ਪ੍ਰਧਾਨ ਗੁਲਜ਼ਾਰ ਸਿੰਘ ਸ਼ੌਂਕੀ ਅਤੇ ਪ੍ਰੱਸਿਧ ਲੇਖਕ ਪਵਨ ਭੰਮੀਆ ਦੀ ਹਾਜ਼ਰੀ ਵਿੱਚ ਔੜ ਤੇ ਬਰਸਾਤ ਦਾ ਦੂਜੀ ਵਾਰ ਲੋਕ ਅਰਪਣ ਹੋਣਾ ਆਪਣੇ ਆਪ ਵਿੱਚ ਹੀ ਮਾਣ ਵਾਲੀ ਗੱਲ ਹੈ।ਸੈਣੀ ਨੇ ਕਿਹਾ ਕਿ ਮੇਰੇ ਪਹਿਲੇ ਹੀ ਗ਼ਜ਼ਲ ਸੰਗ੍ਰਹਿ ਔੜ ਤੇ ਬਰਸਾਤ ਨੂੰ ਉਮੀਦ ਨਾਲੋਂ ਕਿਤੇ ਵੱਧ ਹੁੰਗਾਰਾ ਮਿਲਣ ਨਾਲ਼ ਸਾਹਿਤ ਅਤੇ ਗ਼ਜ਼ਲ ਪ੍ਰਤੀ ਮੇਰੀ ਜਿੰਮੇਵਾਰੀ ਹੋਰ ਵੀ ਵਧੀ ਹੈ। ਇਸ ਮੌਕੇ ਹਰੀਸ਼ ਭੰਡਾਰੀ ਅਤੇ ਹੋਰ ਵੀ ਮੌਜੂਦ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly