ਬੰਗਾ (ਸਮਾਜ ਵੀਕਲੀ) ( ਚਰਨਜੀਤ ਸੱਲ੍ਹਾਂ ) ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੁਸਾਇਟੀ ਬੰਗਾ ਵੱਲੋਂ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਡੇਰਾ ਬਾਬਾ ਨਾਨਕ ਮਨਸੂਰ ਕੇ ਸ਼ਹਿਜ਼ਾਦਾ ਅਤੇ ਪੱਖੋਕੇ ਦੇ ਸਕੂਲਾਂ ਦੇ ਹੜ ਪ੍ਰਭਾਵਿਤ ਪਰਿਵਾਰਾਂ ਦੇ ਵਿਦਿਆਰਥੀਆਂ ਨੂੰ ਸਕੂਲ ਜੂਨੀ ਫੋਰਮ ਅਤੇ ਕੋਟੀਆਂ ਵੰਡੀਆਂ ਗਈਆਂ ਇਸੇ ਤਰ੍ਹਾਂ ਜਿਲਾ ਅੰਮ੍ਰਿਤਸਰ ਦੇ ਪਿੰਡ ਸ਼ਹਿਜ਼ਾਦਾ ਦੇ ਧੁੱਸੀ ਬੰਧ ਤੇ ਵਸਦੇ ਪਰਿਵਾਰਾਂ ਦਾ ਹੜ ਨੇ ਬਹੁਤ ਨੁਕਸਾਨ ਕੀਤਾ ਸੀ ਇਥੋਂ ਤੱਕ ਕਿ ਪਰਿਵਾਰ ਦੇ ਪਸ਼ੂ ਡੰਗਰ ਵੀ ਰੁੜ ਕੇ ਪਾਕਿਸਤਾਨ ਚਲੇ ਗਏ ਸੀ। ਘਰ ਦਾ ਸਮਾਨ ਰੁੜ ਗਿਆ ਸੀ ਜਾਂ ਖਰਾਬ ਹੋ ਗਿਆ ਸੀ। ਉਹਨਾਂ ਨੂੰ ਸਤੰਬਰ 2025 ਵਿੱਚ ਸੁਸਾਇਟੀ ਵੱਲੋਂ ਬੈਡ ਵਗੈਰਾ ਦੀ ਅਤੇ ਵਿਦਿਆਰਥੀਆਂ ਨੂੰ ਫੀਸਾਂ ਸਟੇਸ਼ਨਰੀ ਆਦਿ ਮਦਦ ਦਿੱਤੀ ਗਈ ਸੀ ਹੁਣ ਠੰਡ ਦਾ ਮੌਸਮ ਹੁਣ ਕਾਰਨ ਗਰਮ ਕੋਟੀਆਂ ਦਿੱਤੀਆਂ ਗਈਆਂ ਕੜਾਕੇ ਦੀ ਠੰਡ ਤੋਂ ਬਚਣ ਲਈ ਵਿਦਿਆਰਥੀਆਂ ਨੂੰ ਅਤੇ ਹੋਰ ਲੋੜਵੰਦ ਵਿਅਕਤੀਆਂ ਨੂੰ ਕੁੱਲ 430 ਗਰਮ ਕੋਟੀਆਂ ਵੰਡੀਆਂ ਗਈਆਂ ਜਿਨਾਂ ਦੀ ਸੇਵਾ ਰਿਟਾਇਰ ਲੈਕਚਰਾਰ ਸਰਦਾਰ ਮਲਕੀਤ ਸਿੰਘ , ਉਨਾਂ ਦੇ ਬੇਟੇ ਸਰਦਾਰ ਅਮਰਜੀਤ ਸਿੰਘ ਡੁਲਕੂ ਅਤੇ ਹਰਵਿੰਦਰ ਸਿੰਘ ਡੁਲਕੂ ਪਿੰਡ ਕਾਹਮਾ ਵੱਲੋਂ ਦਿੱਤੀ ਗਈ ਇਹ ਪਰਿਵਾਰ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੋਸਾਇਟੀ ਨੂੰ ਪਹਿਲਾ ਵੀ ਭਰਪੂਰ ਸਹਿਯੋਗ ਦਿੰਦਾ ਰਿਹਾ ਹੈ ।ਸੁਸਾਇਟੀ ਮੈਂਬਰਾਂ ਵੱਲੋਂ ਇਸ ਪਰਿਵਾਰ ਦਾ ਤਹਿ ਦਿਲੋਂ ਧੰਨਵਾਦ ਕੀਤਾ ਗਿਆ ਇੱਥੇ ਵਰਨਣ ਯੋਗ ਹੈ ਕਿ ਸਤੰਬਰ 2025 ਵਿੱਚ ਵੀ ਸ਼ਹੀਦ ਭਗਤ ਸਿੰਘ ਸਿੱਖਿਆ ਸੇਵਾ ਸੋਸਾਇਟੀ ਬੰਗਾ ਵੱਲੋਂ ਗੁਰਦਾਸਪੁਰ ਅਤੇ ਅੰਮ੍ਰਿਤਸਰ ਦੇ ਕੁਝ ਪਿੰਡਾਂ ਦੇ ਹੜ ਪ੍ਰਭਾਵਿਤ ਪਰਿਵਾਰਾਂ ਦੇ ਵਿਦਿਆਰਥੀਆਂ ਦੀਆਂ ਫੀਸਾਂ ਸਟੇਸ਼ਨਰੀ ਅਤੇ ਬੋਰਡ ਇਮਤਿਹਾਨਾਂ ਦੀ ਫੀਸ ਆਦਿ ਲਈ ਕੁੱਲ 6ੇ ਲੱਖ ਰੁਪਏ ਦੀ ਮਦਦ ਦਿੱਤੀ ਗਈ ਸੀ। ਸੁਸਾਇਟੀ ਦੀ ਪ੍ਰਧਾਨ ਮਨਜੀਤ ਕੌਰ ਬੋਲਾਂ ਨੇ ਦਾਨੀ ਸੱਜਣਾਂ ਦਾ ਖਾਸ ਕਰਕੇ ਐਗਜੈਕਟਿਵ ਕਮੇਟੀ ਮੈਂਬਰਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਖਾਸ ਕਰਕੇ ਅਮਰਦੀਪ ਬੰਗਾ, ਸਰਬਜੀਤ ਸਿੰਘ ਮੰਗੂਵਾਲ, ਬਲਵੀਰ ਸਿੰਘ ,ਪਾਬਲਾ ਹਰਜਿੰਦਰ ਸਿੰਘ ਰਾਜੂ,ਗੁਰਮੀਤ ਸਿੰਘ ਨੌਰਾ ,ਡਾਕਟਰ ਬਲਵਿੰਦਰ ਸਿੰਘ ਬੰਦੇਸਾ ,ਮਾਸਟਰ ਰਮੇਸ਼ ਸਰਵਥੀ ,ਸਰਪੰਚ ਪਰਮਜੀਤ ਸਿੰਘ, ਸ਼੍ਰੀਮਤੀ ਚਰਨਜੀਤ ਕੌਰ ਬੋਲਾ ,ਰਿਟਾਇਰ ਮੇਜਰ ਜਨਰਲ ਜਸਵੀਰ ਕੌਰ ਗਰੇਵਾਲ ,ਮੈਡਮ ਬਲਵਿੰਦਰ ਕੌਰ ਪੱਧਰ ਜਿਨਾਂ ਸਾਰਿਆਂ ਨੇ ਹੜ ਪੀੜਤਾਂ ਇਲਾਕੇ ਵਿੱਚ ਜਾ ਕੇ ਹੜ ਪੀੜਤਾਂ ਤੱਕ ਪਹੁੰਚ ਕਰਨ ਲਈ ਖਰਾਬ ਮੌਸਮ ਦਾ ਸਾਹਮਣਾ ਕਰਦੇ ਹੋਏ ਵੀ ਪੂਰਾ ਸਹਿਯੋਗ ਦਿੱਤਾ ਜਿਨ੍ਹਾਂ ਸਾਰਿਆਂ ਦੇ ਸਹਿਯੋਗ ਸਦਕਾ ਹੀ ਸੁਸਾਇਟੀ ਸੇਵਾ ਦੇ ਫਰਜ ਨੂੰ ਅੰਜਾਮ ਦੇ ਸਕੇ ਸਭ ਦਾ ਵਿਸ਼ੇਸ਼ ਧੰਨਵਾਦ ਕੀਤਾ। ਮੈਡਮ ਮਨਜੀਤ ਕੌਰ ਬੋਲਾਂ ਨੇ ਕਿਸਾਨਾਂ ਦੀ ਦਾਦ ਦਿੰਦੇ ਹੋਏ ਦੱਸਿਆ ਕਿ ਅਗਸਤ, ਸਤੰਬਰ ਅਤੇ ਅੰਮ੍ਰਿਤਸਰ ਅਤੇ ਗੁਰਦਾਸਪੁਰ ਦੇ ਜਿਹੜੇ ਪਿੰਡਾਂ ਵਿੱਚ ਚਾਰੇ ਪਾਸੇ ਹੜਾਂ ਦਾ ਪਾਣੀ ਜਾ ਫਿਰ ਰੇਤ ਦੇ ਢੇਰ ਦਿਖਾਈ ਦਿੰਦੇ ਸਨ ਅਤੇ ਲਗਦਾ ਸੀ ਹਾਲੇ ਇੱਕ ਦੋ ਸਾਲ ਹੋਰ ਫਸਲ ਬੀਜ ਨਹੀਂ ਜਾ ਸਕੇਗੀ ਉੱਥੇ ਅੱਜ ਕੁਝ ਨੂੰ ਛੱਡ ਕੇ ਬਥੇਰੇ ਇਲਾਕੇ ਚ ਫਸਲ ਲਹਿਰਾ ਰਹੀ ਹੈ ਇਹ ਸਭ ਕਿਸਾਨਾਂ ਦੀ ਹਿੰਮਤ ਸਮਾਜਸੇਵੀ ਧਾਰਮਿਕ ਸੰਸਥਾਵਾਂ ਦੇ ਉਦਮ ਸਦਕਾ ਹੀ ਹੋ ਸਕਿਆ ਹੈ ਪਰਮਾਤਮਾ ਕਰੇ ਜਿਹੜੇ ਖੇਤ ਹਾਲੇ ਵੀ ਬੀਜਣ ਯੋਗ ਨਹੀਂ ਹੋਏ ਉਹ ਛੇਤੀ ਤੋਂ ਛੇਤੀ ਖੇਤੀ ਯੋਗ ਹੋ ਜਾਣ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly



