ਗੁਰਚਰਨ ਰਾਮਪੁਰੀ ਕਵਿਤਾ ਪੁਰਸਕਾਰ ਅਰਤਿੰਦਰ ਸੰਧੂ ਨੂੰ ਦਿੱਤਾ ਜਾਵੇਗਾ

ਮਾਛੀਵਾੜਾ ਸਾਹਿਬ (ਸਮਾਜ ਵੀਕਲੀ) ਬਲਬੀਰ ਸਿੰਘ ਬੱਬੀ :- ਪੰਜਾਬੀ ਲਿਖਾਰੀ ਸਭਾ ਰਾਮਪੁਰ  ਵੱਲੋ ਚੌਥਾ ਗੁਰਚਰਨ  ਰਾਮਪੁਰੀ ਪੁਰਸਕਾਰ-2024 ਅਰਤਿੰਦਰ  ਸੰਧੂ ਨੂੰ ਦਿੱਤਾ ਜਾਵੇਗਾ। ਇਹ ਜਾਣਕਾਰੀ ਦਿੰਦਿਆਂ ਸਭਾ ਦੇ ਪ੍ਰਧਾਨ  ਅਨਿਲ ਫ਼ਤਿਹਗੜ੍ਹ  ਜੱਟਾਂ ਨੇ ਦੱਸਿਆ  ਕਿ ਇਸ ਸਨਮਾਨ  ਵਿਚ  ਪੱਚੀ  ਹਜ਼ਾਰ  ਰੁਪਏ  ਅਤੇ ਸਨਮਾਨ  ਚਿੰਨ੍ਹ  ਸ਼ਾਮਲ  ਹੈ। ਸਭਾ ਦੇ ਜਨਰਲ ਸਕੱਤਰ  ਬਲਵੰਤ ਮਾਂਗਟ  ਨੇ ਦੱਸਿਆ  ਕਿ 6 ਅਕਤੂਬਰ, 2024 ਨੂੰ ਪੰਜਾਬੀ ਲਿਖਾਰੀ ਸਭਾ ਰਾਮਪੁਰ  ਦੀ ਲਾਇਬ੍ਰੇਰੀ ਦੇ ਸੈਮੀਨਾਰ  ਹਾਲ ਵਿੱਚ ਹੋ ਰਹੇ ਇਸ ਸਨਮਾਨ  ਸਮਾਗਮ ਦੀ ਪ੍ਰਧਾਨਗੀ ਸਾਹਿਤ  ਅਕਾਦੇਮੀ ਪੁਰਸਕਾਰ  ਵਿਜੇਤਾ ਨਾਵਲਿਸਟ, ਚਿੰਤਕ ਅਤੇ ਸ਼ਾਇਰ ਡਾ.ਮਨਮੋਹਨ ਕਰਨਗੇ। ਡਾ . ਸੁਰਿੰਦਰ ਕੁਮਾਰ ਦਵੇਸ਼ਵਰ,  ਸਾਬਕਾ ਪ੍ਰੋਫੈਸਰ ਪੰਜਾਬ  ਯੂਨੀਵਰਿਟੀ ਚੰਡੀਗੜ੍ਹ ਸਮਾਗਮ  ਦੇ ਮੁੱਖ  ਮਹਿਮਾਨ  ਹੋਣਗੇ।  ਸ਼੍ਰੀਮਤੀ ਗੁਰਦੀਪ  ਕੌਰ  ਜੀਵਨ ਸਾਥਣ  ਕਹਾਣੀਕਾਰ  ਸੁਖਜੀਤ  ਵਿਸ਼ੇਸ਼  ਮਹਿਮਾਨ ਅਤੇ ਅਮਨ ਧੂਰੀ ਗੁਰਚਰਨ ਰਾਮਪੁਰੀ ਪਰਿਵਾਰ  ਦੀ ਨੁਮਾਇੰਦਗੀ  ਕਰਨਗੇ। ਸਭਾ ਦੇ ਸਰਪ੍ਰਸਤ  ਸੁਰਿੰਦਰ  ਰਾਮਪੁਰੀ ਨੇ ਦੱਸਿਆ ਕਿ ਅਰਤਿੰਦਰ  ਸੰਧੂ ਦੇ ਪੰਦਰਾਂ ਕਾਵਿ-ਸੰਗ੍ਰਹਿ ਛਪ ਚੁੱਕੇ ਹਨ। ਇਕ ਕਾਵਿ-ਸੰਗ੍ਰਹਿ  ਸ਼ਾਹਮੁਖੀ ਵਿਚ  ਪ੍ਰਕਾਸ਼ਿਤ  ਹੋਇਆ ਹੈ। ਇਕ ਵਾਰਤਕ ਪੁਸਤਕ,  ਤਿਨ ਅਨੁਵਾਦ ,ਅਤੇ ਤਿੰਨ ਸੰਪਾਦਿਤ  ਪੁਸਤਕਾਂ ਛਪ ਚੁੱਕੀਆਂ ਹਨ। ਅਰਤਿੰਦਰ  ਸੰਧੂ ਸਾਲ 2012 ਤੋਂ ਤਿਮਾਹੀ ਮੈਗਜ਼ੀਨ  ‘ਏਕਮ’ ਦੀ ਸੰਪਾਦਨਾ ਕਰ ਰਹੇ ਹਨ। ਸਭਾ ਦੇ ਮੀਤ ਪ੍ਰਧਾਨ  ਅਮਰਿੰਦਰ  ਸੋਹਲ  ਨੇ ਦੱਸਿਆ ਕਿ  ਇਸ ਸਮੇਂ ਹੋ ਰਹੇ ਕਵੀ ਦਰਬਾਰ  ਵਿਚ ਹਾਜ਼ਰ ਕਵੀ ਆਪਣੀਆ ਕਵਿਤਾਵਾਂ ਸੁਣਾਉਣਗੇ। ਇਸ ਸਮੇਂ ਗੁਰਦਿਆਲ ਦਲਾਲ,  ਨੀਤੂ ਰਾਮਪੁਰ, ਬਲਦੇਵ  ਝੱਜ, ਕਮਲਜੀਤ  ਨੀਲੋ,ਜੋਰਾਵਰ ਸਿੰਘ  ਪੰਛੀ,ਪ੍ਰੀਤ ਸੰਦਲ ਅਤੇ ਪ੍ਰਭਜੋਤ  ਰਾਮਪੁਰ  ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article,ਪੀਂਘ ਦੇ ਹੁਲਾਰੇ
Next articleਕੇ. ਐਮ. ਵੀ. ਕਾਲਜ ਦਾ ਵਿਰਸਾ ਘਰ: ਪੰਜਾਬੀ ਸਭਿਆਚਾਰ ਦੀ ਇੱਕ ਝਲਕ