ਚੰਡੀਗੜ੍ਹ (ਸਮਾਜ ਵੀਕਲੀ) ਅੰਮ੍ਰਿਤਸਰ:ਗੁਰਭਿੰਦਰ ਗੁਰੀ :- ਗੁਰੂ ਨਗਰੀ ਦੀ ਧੀ ਗੁਰ ਅੰਮ੍ਰਿਤ ਕੌਰ ਰਾਏਪੁਰੀ ਨੇ “ਮਿਸ ਗ੍ਰੈਂਡ ਪੰਜਾਬ” ਦਾ ਖਿਤਾਬ ਜਿੱਤ ਕੇ ਨਾ ਸਿਰਫ ਆਪਣੇ ਪਰਿਵਾਰ ਦਾ ਸਿਰ ਉੱਚਾ ਕੀਤਾ ਹੈ, ਸਗੋਂ ਸਾਰੇ ਪੰਜਾਬ ਦਾ ਮਾਣ ਵਧਾਇਆ ਹੈ। ਇਹ ਖਿਤਾਬ ਉਨ੍ਹਾਂ ਨੂੰ ਇਕ ਭਵਿਆ ਕ੍ਰਾਉਨਿੰਗ ਸਮਾਰੋਹ ਦੌਰਾਨ ਪ੍ਰਦਾਨ ਕੀਤਾ ਗਿਆ। ਇਸ ਮੁਕਾਬਲੇ ਵਿੱਚ ਪੰਜਾਬ ਭਰ ਤੋਂ ਆਈਆਂ ਕਈ ਪ੍ਰਤਿਭਾਸ਼ਾਲੀ ਪ੍ਰਤਿਯੋਗੀਆਂ ਵਿੱਚੋਂ ਗੁਰ ਅੰਮ੍ਰਿਤ ਕੌਰ ਨੇ ਆਪਣੇ ਆਤਮ-ਵਿਸ਼ਵਾਸ, ਸੁੰਦਰਤਾ ਅਤੇ ਬੁੱਧੀਮਾਨੀ ਨਾਲ ਜੱਜਾਂ ਨੂੰ ਪ੍ਰਭਾਵਿਤ ਕਰਦਿਆਂ ਇਹ ਤਾਜ ਆਪਣੇ ਨਾਮ ਕੀਤਾ। ਜਾਣਕਾਰੀ ਮੁਤਾਬਕ, ਗੁਰ ਅੰਮ੍ਰਿਤ ਕੌਰ ਕਾਫੀ ਸਮੇਂ ਤੋਂ ਮਾਡਲਿੰਗ ਅਤੇ ਬਿਊਟੀ ਪੇਜੈਂਟਸ ਨਾਲ ਜੁੜੀਆਂ ਹੋਈਆਂ ਹਨ ਅਤੇ ਕਈ ਖਿਤਾਬ ਪਹਿਲਾਂ ਵੀ ਆਪਣੇ ਨਾਮ ਕਰ ਚੁੱਕੀਆਂ ਹਨ। ਛੋਟੀ ਉਮਰ ਤੋਂ ਹੀ ਉਨ੍ਹਾਂ ਨੇ ਇਸ ਖੇਤਰ ਵਿੱਚ ਆਪਣੀ ਪਛਾਣ ਬਣਾਉਣੀ ਸ਼ੁਰੂ ਕਰ ਦਿੱਤੀ ਸੀ। ਖ਼ਾਸ ਗੱਲ ਇਹ ਹੈ ਕਿ ਹੁਣ ਗੁਰ ਅੰਮ੍ਰਿਤ ਕੌਰ ਪੰਜਾਬ ਦੀ ਨੁਮਾਇੰਦਗੀ ਰਾਸ਼ਟਰੀ ਪੱਧਰ ‘ਤੇ “ਮਿਸ ਗ੍ਰੈਂਡ ਇੰਡੀਆ” ਮੁਕਾਬਲੇ ਵਿੱਚ ਕਰਨਗੀਆਂ, ਜਿਸ ਨਾਲ ਉਨ੍ਹਾਂ ਨੂੰ ਦੇਸ਼ ਪੱਧਰ ‘ਤੇ ਆਪਣੀ ਪ੍ਰਤਿਭਾ ਦਿਖਾਉਣ ਦਾ ਮੌਕਾ ਮਿਲੇਗਾ। ਇਸ ਜਿੱਤ ਨਾਲ ਗੁਰੂ ਨਗਰੀ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਹੈ। ਪਰਿਵਾਰਕ ਮੈਂਬਰਾਂ, ਦੋਸਤਾਂ ਅਤੇ ਸਥਾਨਕ ਵਸਨੀਕਾਂ ਵੱਲੋਂ ਉਨ੍ਹਾਂ ਨੂੰ ਵਧਾਈਆਂ ਦਿੱਤੀਆਂ ਜਾ ਰਹੀਆਂ ਹਨ। ਗੁਰ ਅੰਮ੍ਰਿਤ ਕੌਰ ਦੀ ਇਹ ਉਪਲਬਧੀ ਪੰਜਾਬ ਦੀਆਂ ਨੌਜਵਾਨ ਕੁੜੀਆਂ ਲਈ ਪ੍ਰੇਰਣਾ ਹੈ ਕਿ ਜੇ ਮਨ ਵਿੱਚ ਹੌਸਲਾ ਹੋਵੇ ਤਾਂ ਹਰ ਮੰਜ਼ਿਲ ਹਾਸਲ ਕੀਤੀ ਜਾ ਸਕਦੀ ਹੈ।
‘ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly



