27 ਸਤੰਬਰ ਨੂੰ ਪੰਜਾਬ ਦੇ ਲੋਕਾਂ ਨੂੰ ਭਾਰਤ ਬੰਦ ਵਿੱਚ ਸ਼ਾਮਲ ਹੋਣ ਦੀ ਕੀਤੀ ਅਪੀਲ
ਫਿਲੌਰ/ਜਲੰਧਰ (ਸਮਾਜ ਵੀਕਲੀ)- ਗੁਜਰਾਤ ਦੀ ਮੁਦਰਾ ਬੰਦਰਗਾਹ ਤੇ 2 ਕੰਨਟੇਨਰਾਂ ਰਾਂਹੀ ਪੁੱਜੀ 2988 ਕਿਲੋ ਹੀਰੋਇਨ ਜਿਸ ਦੀ ਕੀਮਤ 21000 ਕਰੋੜ ਦੇ ਕਰੀਬ ਹੈ, ਜੋ ਦੇਸ਼ ਨੂੰ ਤੇ ਨੌਜਵਾਨਾਂ ਨੂੰ ਬਰਬਾਦ ਕਰਨ ਲਈ ਮੰਗਵਾਈ ਗਈ ਸੀ ਇਸ ਮਸਲੇ ਦੀ ਉੱਚ ਪੱਧਰੀ ਜਾਂਚ ਕਰਕੇ ਅਡਾਨੀ ਸਮੂਹ ਦੀ ਇਸ ਵਿੱਚ ਭੂਮਿਕਾ ਦੀ ਵੀ ਜਾਂਚ ਕੀਤੀ ਜਾਣੀ ਚਾਹੀਦੀ ਹੈ, ਇਹ ਸ਼ਬਦ ਬਹੁਜਨ ਸਮਾਜ ਦੇ ਨੌਜਵਾਨ ਆਗੂ ਅੰਮ੍ਰਿਤਪਾਲ ਭੌਂਸਲੇ ਨੇ ਇਕ ਪ੍ਰੈੱਸ ਨੋਟ ਰਾਹੀਂ ਕਹੇ, ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਅਡਾਨੀ ਅੰਬਾਨੀ ਗਰੁੱਪਾ ਨੂੰ ਲਾਹਾ ਦੇਣ ਲਈ ਦੇਸ਼ ਦੇ ਕਿਸਾਨ, ਮਜ਼ਦੂਰ,ਛੋਟੇ ਵਪਾਰੀਆਂ ਅਤੇ ਹਰ ਵਰਗ ਦੇ ਲੋਕਾਂ ਦਾ ਘਾਣ ਕੀਤਾ ਜਾ ਰਿਹਾ ਹੈ, ਅਡਾਨੀ ਸਮੂਹ ਦੀ ਸੰਚਾਲਿਤ ਬੰਦਰਗਾਹ ਤੋਂ ਇੰਨੀ ਵੱਡੀ ਡਰੱਗਜ਼ ਦੀ ਘੇਪ ਦੀ ਬਰਾਮਦਗੀ ਇਕ ਵੱਡੀ ਸਾਜਿਸ਼ ਵੱਲ ਸੰਕੇਤ ਕਰਦੀ ਹੈ ਜੋ ਦੇਸ਼ ਦੀ ਜਵਾਨੀ ਨੂੰ ਖ਼ਤਮ ਕਰਨ ਲਈ ਰਚੀ ਜਾ ਰਹੀ ਹੈ, ਇਸ ਪਹਿਲਾ ਵੀ ਡਰੱਗਜ਼ ਇਸ ਬੰਦਰਗਾਹ ਰਾਹੀਂ ਆਈ ਹੋਵੇਗੀ, ਇਹ ਲੋਕ ਕਿਸ ਤਰ੍ਹਾਂ ਦੇਸ਼ ਅੰਦਰ ਆਪਣਾ ਏਕਾਧਿਕਾਰ ਬਣਾਈ ਰੱਖਣ ਲਈ ਇਹੋ ਜਿਹੇ ਹੱਥਕੰਡੇ ਅਪਨਾ ਰਹੇ ਹਨ , ਉਨ੍ਹਾਂ ਅੱਗੇ ਕਿਹਾ ਕਿ ਕਾਰਪੋਰੇਟ ਘਰਾਣੇ ਪੈਸੇ ਦੀ ਦੁਰਵਰਤੋਂ ਕਰ ਦੇਸ਼ ਵਿੱਚ ਲੋਕਤੰਤਰ ਦਾ ਘਾਣ ਕਰ ਹਰ ਖਿੱਤੇ ਤੇ ਆਪਣਾ ਕਬਜ਼ਾ ਕਰਨਾ ਚਾਹੁੰਦੇ ਹਨ, ਅੰਮ੍ਰਿਤਪਾਲ ਭੌਂਸਲੇ ਨੇ ਅੱਗੇ ਕਿਹਾ ਕਿ ਕੇਂਦਰ ਸਰਕਾਰ ਨੂੰ ਦਿੱਲੀ ਬਾਰਡਰ ਅਤੇ ਦੇਸ਼ ਅੰਦਰ ਸੰਘਰਸ਼ ਕਰ ਰਹੇ ਕਿਸਾਨਾਂ ਦੀਆਂ ਹੱਕੀ ਮੰਗਾਂ ਮੰਨ ਕੇ ਤਿੰਨੇ ਕਾਲੇ ਖੇਤੀ ਕਾਨੂੰਨਾ ਨੂੰ ਵਾਪਸ ਲੈਣਾ ਚਾਹੀਦਾ ਹੈ, ਸ੍ਰੀ ਭੌਂਸਲੇ ਨੇ ਕੇਂਦਰ ਦੀ ਇਸ ਜ਼ਾਲਮ ਸਰਕਾਰ ਦੇ ਖਿਲਾਫ਼ ਪੰਜਾਬ ਦੇ ਲੋਕਾਂ ਨੂੰ ਲਾਮਬੰਦ ਹੋਣ ਦਾ ਸੱਦਾ ਦਿੰਦਿਆਂ 27 ਸਤੰਬਰ ਦੇ ਭਾਰਤ ਬੰਦ ਵਿੱਚ ਸ਼ਾਮਲ ਹੋਣ ਦੀ ਅਪੀਲ ਕੀਤੀ,