ਗੁਜਰਾਤ: ਜ਼ਿੰਬਾਬਵੇ ਤੋਂ ਪਰਤਿਆ ਬਜ਼ੁਰਗ ਓਮੀਕਰੋਨ ਤੋਂ ਪੀੜਤ

ਅਹਿਮਦਾਬਾਦ (ਸਮਾਜ ਵੀਕਲੀ) : ਗੁਜਰਾਤ ਦੇ ਜਾਮਨਗਰ ਸ਼ਹਿਰ ਵਿੱਚ ਜ਼ਿੰਬਾਬਵੇ ਤੋਂ ਪਰਤਿਆ 72 ਸਾਲਾਂ ਦਾ ਬਜ਼ੁਰਗ ਓਮੀਕਰੋਨ ਤੋਂ ਪੀੜਤ ਪਾਇਆ ਗਿਆ ਹੈ। ਸਿਹਤ ਵਿਭਾਗ ਅਨੁਸਾਰ ਇਹ ਬਜ਼ੁਰਗ ਵਿਅਕਤੀ ਵੀਰਵਾਰ ਨੂੰ ਕਰੋਨਾ ਪੀੜਤ ਪਾਇਆ ਗਿਆ ਸੀ ਤੇ ਲੈਬਾਰਟਰੀ ਵਿੱਚ ਜਾਂਚ ਲਈ ਭੇਜੇ ਗਏ ਉਸ ਦੇ ਸੈਂਪਲਾਂ ਤੋਂ ਪਤਾ ਲੱਗਾ ਹੈ ਕਿ ਉਹ ਕਰੋਨਾ ਦੇ ਸਰੂਪ ਓਮੀਕਰੋਨ ਤੋਂ ਪੀੜਤ ਹੈ। ਗੁਜਰਾਤ ਦੇ ਸਿਹਤ ਕਮਿਸ਼ਨਰ ਜੈ ਪ੍ਰਕਾਸ਼ ਸ਼ਿਵਹਰੇ ਨੇ ਬਜ਼ੁਰਗ ਦੇ ਓਮੀਕਰੋਨ ਪੀੜਤ ਹੋਣ ਦੀ ਪੁਸ਼ਟੀ ਕੀਤੀ ਹੈ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article40 ਸਾਲ ਦੇ ਈਐੈੱਸਆਈ ਮੈਂਬਰਾਂ ਲਈ ਸਿਹਤ ਜਾਂਚ ਪ੍ਰੋਗਰਾਮ ਸ਼ੁਰੂ
Next articleਅਣਵੰਡੇ ਆਂਧਰਾ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਕੇ. ਰੋਸੱਈਆ ਦਾ ਦੇਹਾਂਤ