*ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਿਜ਼ ਫਰੀਦਕੋਟ ਦੇ ਵਾਈਸ ਚਾਂਸਲਰ ਡਾ ਰਜੀਵ ਸੂਦ ਵਿਸ਼ੇਸ਼ ਤੌਰ ਤੇ ਪਹੁੰਚੇ
ਫ਼ਰੀਦਕੋਟ (ਸਮਾਜ ਵੀਕਲੀ) ਸਾਂਝ ਬਲੱਡ ਵੈਲਫੇਅਰ ਕਲੱਬ ਰਜਿ ਫਰੀਦਕੋਟ ਦੇ ਸਰਪ੍ਰਸਤ ਰਾਜਨ ਦੂਆ ਰੋੜੀਕਪੂਰਾ ਦੇ ਜਨਮ ਦਿਨ ਮੌਕੇ ਖੂਨਦਾਨ ਕੈਂਪ ਸਰਦਾਰ ਜਸਵਿੰਦਰ ਸਿੰਘ ਢਿੱਲੋਂ ਮੈਮੋਰੀਅਲ ਵੈਲਫੇਅਰ ਸੁਸਾਇਟੀ (ਰਜਿ:) ਪੰਜਾਬ ਅਤੇ ਭਾਈ ਘਨੱਈਆ ਯੂਥ ਕਲੱਬ ਫਰੀਦਕੋਟ ਦੇ ਸਹਿਯੋਗ ਨਾਲ ਸਾਂਝ ਬਲੱਡ ਵੈਲਫੇਅਰ ਕਲੱਬ ਰਜਿ ਫਰੀਦਕੋਟ ਪ੍ਰਧਾਨ ਪੰਕਜ ਦਿਉੜਾ ਦੀ ਦੇਖ ਰੇਖ ਹੇਠ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਫਰੀਦਕੋਟ ਵਿਖੇ ਬਲੱਡ ਬੈਂਕ ਵਿਚ ਖੂਨਦਾਨ ਕੈਂਪ ਲਗਾਇਆ ਗਿਆ ਜਿਸ ਵਿਚ ਵਿਸ਼ੇਸ਼ ਤੌਰ ਤੇ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸੈਂਟਰ ਦੇ ਵਾਈਸ ਚਾਂਸਲਰ ਡਾ ਰਜੀਵ ਸੂਦ ਅਤੇ ਗੁਰੂ ਗੋਬਿੰਦ ਸਿੰਘ ਮੈਡੀਕਲ ਕਾਲਜ ਦੇ ਸੁਪਰਡੈਂਟ ਡਾ ਨੀਤੂ ਕੁੱਕੜ ਪਹੁੰਚੇ ਸਾਂਝ ਬਲੱਡ ਵੈਲਫੇਅਰ ਕਲੱਬ ਰਜਿ ਫਰੀਦਕੋਟ ਵੱਲੋਂ ਵਾਈਸ ਚਾਸਲਰ ਡਾ ਰਜੀਵ ਸੂਦ ਅਤੇ ਸੁਪਰਡੈਂਟ ਡਾ ਨੀਤੂ ਕੱਕੜ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਅਤੇ ਪ੍ਰੈਸ ਸਕੱਤਰ ਅਮਰਜੀਤ ਬਰਾੜ ਰੋੜੀਕਪੂਰਾ ਨੇ ਦੱਸਿਆ ਕਿ ਖੂਨ ਦਾਨ ਕੈਂਪ ਵਿਚ 35 ਦੇ ਕਰੀਬ ਨੋਜਵਾਨਾਂ ਨੇ ਖੂਨ ਦਾਨ ਕੀਤਾ ਅਤੇ ਖੂਨਦਾਨ ਕਰਨ ਵਾਲੇ ਸਮੂਹ ਭਰਾਵਾਂ ਦਾ ਕਲੱਬ ਵੱਲੋਂ ਵਿਸ਼ੇਸ਼ ਸਨਮਾਨ ਕੀਤਾ ਗਿਆ ਗੁਰਜੀਤ ਸਿੰਘ ਹੈਰੀ ਢਿੱਲੋ ਅਤੇ ਸੁਖਵਿੰਦਰ ਸਿੰਘ ਵੱਲੋ ਦੱਸਿਆ ਕਿ ਹਰ ਸਿਹਤਮੰਦ ਵਿਅਕਤੀ ਨੂੰ 18 ਸਾਲ ਤੋ ਲੈ ਕੇ 60 ਸਾਲ ਤੱਕ ਖੂਨਦਾਨ ਕਰਨਾ ਚਾਹੀਦਾ ਹੈ ਖੂਨਦਾਨ ਕਰਨ ਨਾਲ ਆਪਾ ਕਿਸੇ ਦੀ ਕੀਮਤੀ ਜਿੰਦਗੀ ਬਚਾ ਸਕਦੇ ਆ ਇਸ ਮੌਕੇ ਮੀਤ ਪ੍ਰਧਾਨ ਰਾਜਵਿੰਦਰ ਸਿੰਘ, ਖਜਾਨਚੀ ਪਰਦੀਪ ਸਿੰਘ, ਜਨਰਲ ਸਕੱਤਰ ਹਰਪ੍ਰੀਤ ਸਿੰਘ ਵਿਰਕ,ਸੁਖਦੀਪ ਸਿੰਘ,ਮਨੀਸ਼ ਕੁਮਾਰ ਜੈਤੋ,ਧਰਮਪਾਲ ਸਿੰਘ,ਗੁਰਪ੍ਰੀਤ ਸਿੰਘ ਗੋਰਾ ਸਿੰਘ,ਲਖਵਿੰਦਰ ਸਿੰਘ ਲੱਖਾ,ਬਲੱਡ ਬੈਂਕ ਦੇ ਡਾਕਟਰ ਅੰਜਲੀ, ਡਾ ਨਵਰੀਤ ਸਿੰਘ, ਰਘਵੀਰ ਸਿੰਘ ਸਿਮਰ ਆਦਿ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj