ਨਵੀਂ ਦਿੱਲੀ (ਸਮਾਜ ਵੀਕਲੀ): ਵਸਤਾਂ ਤੇ ਸੇਵਾ ਟੈਕਸ (ਜੀਐੱਸਟੀ) ਰਾਹੀਂ ਇਕੱਠਾ ਹੋਣ ਵਾਲਾ ਮਾਲੀਆ ਜਨਵਰੀ 2022 ’ਚ ਰਿਕਾਰਡ 1.40 ਕਰੋੜ ਰੁਪਏ ਤੱਕ ਪਹੁੰਚ ਗਿਆ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਵਿੱਤੀ ਵਰ੍ਹੇ 2022-23 ਲਈ ਸੰਸਦ ’ਚ ਬਜਟ ਪੇਸ਼ ਕਰਦਿਆਂ ਕਿਹਾ ਕਿ ਜੀਐੱਸਟੀ ਪ੍ਰਬੰਧ ’ਚ ਜ਼ਿਕਰਯੋਗ ਪ੍ਰਗਤੀ ਹੋਈ ਹੈ ਪਰ ਅਜੇ ਵੀ ਕੁਝ ਚੁਣੌਤੀਆਂ ਬਾਕੀ ਹਨ। ਉਨ੍ਹਾਂ ਕਿਹਾ, ‘ਜਨਵਰੀ ਵਿੱਚ ਜੀਐੱਸਟੀ ਤੋਂ ਕੁੱਲ 1,40,986 ਕਰੋੜ ਰੁਪਏ ਮਾਲੀਆ ਇਕੱਠਾ ਹੋਇਆ ਹੈ। ਅਜਿਹਾ ਅਰਥਚਾਰੇ ’ਚ ਵੱਡੇ ਸੁਧਾਰ ਕਾਰਨ ਸੰਭਵ ਹੋ ਸਕਿਆ ਹੈ।’ ਜ਼ਿਕਰਯੋਗ ਹੈ ਕਿ ਲਗਾਤਾਰ ਸੱਤਵੇਂ ਮਹੀਨੇ ’ਚ ਜੀਐੱਸਟੀ ਤੋਂ ਇਕੱਠਾ ਹੋਣ ਵਾਲਾ ਮਾਲੀਆ ਇੱਕ ਲੱਖ ਕਰੋੜ ਰੁਪਏ ਤੋਂ ਵਧ ਰਿਹਾ ਹੈ। ਇਸ ਤੋਂ ਪਹਿਲਾਂ ਅਪਰੈਲ 2021 ’ਚ ਜੀਐੱਸਟੀ ਤੋਂ 1,39,708 ਕਰੋੜ ਰੁਪਏ ਦਾ ਮਾਲੀਆ ਇਕੱਠਾ ਹੋਇਆ ਸੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly