ਸਮਾਜ ਵੀਕਲੀ
ਕਦੇ ਵੇਲਾ ਸੀ ਕਿ ਸਕੂਲ ਬੱਸ ਦਾ ਇੰਤਜ਼ਾਰ ਕਰ ਰਹੇ ਬੱਚਿਆਂ ਦੇ ਹੱਥਾਂ ਵਿੱਚ ਕਿਤਾਬਾਂ ਹੁੰਦੀਆਂ ਸਨ। ਉਹ ਸਮੇਂ ਦਾ ਸਦਉਪਯੋਗ ਕਰਦਿਆਂ ਸਕੂਲ ਬੱਸ ਦੇ ਸਫ਼ਰ ਵਿੱਚ ਵੀ ਆਪਣੇ ਗਿਆਨ ਵਿੱਚ ਵਾਧਾ ਕਰਨ ਲਈ ਕੁਝ ਨਾ ਕੁਝ ਪੜਦੇ ਰਹਿੰਦੇ ਸਨ।
ਪਰ ਅੱਜਕੱਲ ਸਕੂਲ ਬੱਸ ਵੇਲੇ ਲਗਭਗ ਹਰ ਬੱਚੇ ਦੇ ਹੱਥ ਵਿੱਚ ਮੋਬਾਈਲ ਹੁੰਦਾ ਹੈ ਤੇ ਉਹ ਸੋਸ਼ਲ ਮੀਡੀਆ ਦੇ ਮੱਕੜਜਾਲ ਵਿੱਚ ਉਲਝਿਆ ਹੁੰਦਾ ਹੈ। ਮੈਂ ਯਕੀਨ ਨਾਲ ਕਹਿ ਸਕਦਾ ਹਾਂ ਕਿ ਉਸ ਵੇਲੇ ਉਹ ਗਿਆਨ ਦੇ ਸਾਗਰ ਵਿੱਚ ਨਹੀਂ ਬਲਕਿ ਮਨ ਪਰਚਾਵੇ ਦੇ ਸਮੁੰਦਰ ਵਿੱਚ ਹੀ ਚੁੱਭੀ ਲਾ ਰਿਹਾ ਹੁੰਦਾ ਹੈ। ਉਸਨੂੰ ਛੱਡਣ ਆਈ ਮਾਂ ਜਾਂ ਪਿਤਾ ਵੱਲ ਵੀ ਉਸਦਾ ਕੋਈ ਖਾਸ ਧਿਆਨ ਨਹੀਂ ਹੁੰਦਾ। ਮਾਂ ਬਾਪ ਹੀ ਉਸਨੂੰ ਬਾਏ-ਬਾਏ ਕਹਿਣ ਦੀ ਯਾਦ ਦਿਲਾਉਂਦੇ ਹਨ।
ਇਸ ਵਿਸ਼ੇ ਸਬੰਧੀ ਲਿਖਣ ਨੂੰ ਤਾਂ ਮੇਰਾ ਹੋਰ ਵੀ ਬਹੁਤ ਜੀਅ ਕਰਦਾ ਹੈ ਪਰ ਮੈਨੂੰ ਇੰਝ ਜਾਪਦਾ ਹੈ ਕਿ ਅੱਜਕੱਲ ਪਾਠਕਾਂ ਨੂੰ ਬਹੁਤਾ ਲਮੇਰਾ ਪੜਨ ਦੀ ਆਦਤ ਨਹੀਂ ਹੈ। ਇਸ ਲਈ ਖਿਮਾ ਦਾ ਜਾਚਕ ਹਾਂ।
ਸੱਚਮੁੱਚ ! ਹਰ ਵਿਕਾਸ ਵਿੱਚ ਵਿਨਾਸ਼ ਵੀ ਛੁਪਿਆ ਹੁੰਦਾ ਹੈ।
ਕੁਲਦੀਪ ਸਿੰਘ ਬਾਦਸ਼ਾਹਪੁਰੀ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly