*ਵਿਕਾਸ ਦੇ ਨਾਂਅ ਹੇਠ ਰੁੱਖਾਂ ’ਤੇ ਚੱਲਦੇ ‘ਆਰੇ’ ਸਾਨੂੰ ਵਿਨਾਸ਼ ਵੱਲ ਧਕੇਲ ਰਹੇ – ਨਾਗਰਾ, ਬੇਦੀ*

ਮਾਤਾ ਹਰਦੇਈ ਸਕੂਲ ਮਾਛੀਵਾੜਾ ਸਾਹਿਬ ਵਿਖੇ ਹਾਕੀ ਕਲੱਬ ਸਮਰਾਲਾ ਨੇ ਲਗਾਏ ਫ਼ਲਦਾਰ ਬੂਟੇ
ਮਾਛੀਵਾੜਾ ਸਾਹਿਬ (ਸਮਾਜ ਵੀਕਲੀ)  ਬਲਬੀਰ ਸਿੰਘ ਬੱਬੀ :- ਜਿੱਥੇ ਅਜੋਕਾ ਇਨਸਾਨ ਵਾਤਾਵਰਨ ਨੂੰ ਪੁਲੀਤ ਕਰਨ ’ਤੇ ਤੁਲਿਆ ਹੋਇਆ ਹੈ, ਉਥੇ ਹੀ ਵਾਤਾਵਰਨ ਪ੍ਰੇਮੀ ਵੱਧ ਤੋਂ ਵੱਧ ਬੂਟੇ ਲਗਾ ਕੇ ਇਸਦੀ ਸ਼ੁੱਧਤਾ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਹੇ ਹਨ। ਇਸੇ ਤਹਿਤ ਹਾਕੀ ਕਲੱਬ ਸਮਰਾਲਾ ਵੱਲੋਂ ਅੱਜ ਸਥਾਨਕ ਮਾਤਾ ਹਰਦਈ ਨੈਸ਼ਨਲ ਕਾਲਜੀਏਟ ਸੀਨੀ: ਸੈਕੰਡਰੀ ਸਕੂਲ ਵਿਖੇ ਫ਼ਲਦਾਰ ਬੂਟੇ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਬਣਾਉਣ ਦਾ ਸੱਦਾ ਦਿੱਤਾ ਗਿਆ। ਇਸ ਮੌਕੇ ਕਲੱਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ ਅਤੇ ਸਰਪ੍ਰਸਤ ਗੁਰਨਾਮ ਸਿੰਘ ਨਾਗਰਾ ਨੇ ਕਿਹਾ ਕਿ ਅੱਜ ਦੇ ਸਮੇਂ ਦੀ ਲੋੜ ਬਣ ਚੁੱਕੀ ਹੈ ਹਰੇਕ ਮਨੁੱਖ ਬੂਟੇ ਲਗਾ ਕੇ ਉਨ੍ਹਾਂ ਨੂੰ ਪਾਲਣ ਦਾ ਜ਼ਿੰਮਾ ਆਪਣੇ ਸਿਰ ਲਵੇ। ਕਿਉਂਕਿ ਦਿਨ-ਬ-ਦਿਨ ਵਿਕਾਸ ਦੇ ਨਾਂਅ ’ਤੇ ਵੱਡੇ-ਵੱਡੇ ਰੁੱਖਾਂ ’ਤੇ ਚੱਲਦੇ ਆਰੇ ਸਾਨੂੰ ਵਿਨਾਸ਼ ਦੀ ਤਰਫ਼ ਲਿਜਾ ਰਹੇ ਹਨ, ਜੋ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਲਈ ਬਹੁਤ ਘਾਤਕ ਸਿੱਧ ਹੋਣਗੇ। ਉਨ੍ਹਾਂ ਕਿਹਾ ਕਿ ਹਰੇਕ ਮਨੁੱਖ ਨੂੰ ਆਪਣੇ ਘਰ੍ਹਾਂ ’ਚ ਫ਼ਲਦਾਰ ਬੂਟੇ ਲਗਾ ਲੈਣੇ ਚਾਹੀਦੇ ਹਨ, ਕਿਉਂਕਿ ਫ਼ਲਾਂ ਅਤੇ ਛਾਂ ਦੀ ਲੋੜ ਕੇਵਲ ਇਨਸਾਨ ਨੂੰ ਹੀ ਨਹੀਂ, ਸਗੋਂ ਕੁਦਰਤ ਦੇ ਵਣਜਾਰੇ ਪੰਛੀਆਂ ਨੂੰ ਵੀ ਹੈ।
     ਉਨ੍ਹਾਂ ਦੱਸਿਆ ਕਿ ਹਾਲ ਹੀ ਵਿੱਚ ਸਾਡੀ ਸੰਸਥਾ ਵੱਲੋਂ ਪਿੰਡ ਭੰਗਲਾਂ ਦੀ ਪੰਚਾਇਤ ਦੇ ਸਹਿਯੋਗ ਨਾਲ ਤੀਜਾ ਜੰਗਲ ‘150 ਪਿੱਪਲਾਂ’ ਦੇ ਬੂਟੇ ਲਗਾ ਕੇ ਤਿਆਰ ਕੀਤਾ ਗਿਆ ਹੈ, ਜੋ ਆੳਣ ਵਾਲੇ ਸਾਲਾਂ ਵਿਚ ਨੇੜਲੇ ਪਿੰਡਾਂ ਲਈ ਆਕਸੀਜ਼ਨ ਦਾ ਕੇਂਦਰ ਬਣੇਗਾ। ਅਜਿਹੇ ਜੰਗਲ ਹਰੇਕ ਪਿੰਡ ਦਾ ਸ਼ਿੰਗਾਰ ਹੋਣੇ ਚਾਹੀਦੇ ਹਨ, ਜਿਨ੍ਹਾਂ ਦੀ ਬਦੌਲਤ ਇੱਕ ਚੰਗਾ ਵਾਤਾਵਰਨ ਸਿਰਜਿਆ ਜਾ ਸਕੇਗਾ। ਇਸ ਮੌਕੇ ਸਕੂਲ ਪ੍ਰਿੰਸੀਪਲ ਬਲਜੀਤ ਸਿੰਘ ਉਟਾਲ ਨੇ ਹਾਕੀ ਕਲੱਬ ਸਮਰਾਲਾ ਦੇ ਬੇਮਿਸਾਲ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਸਾਨੂੰ ਇਨ੍ਹਾਂ ਤੋਂ ਸੇਧ ਲੈ ਕੇ ਵੱਧ ਤੋਂ ਵੱਧ ਰੁੱਖ ਲਗਾ ਕੇ ਪਾਲਣੇ ਚਾਹੀਦੇ ਹਨ। ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ ਬੇਦੀ, ਸਰਪਸ੍ਰਤ ਗੁਰਨਾਮ ਸਿੰਘ ਨਾਗਰਾ, ਜਨ: ਸਕੱਤਰ ਅੰਮ੍ਰਿਤਪਾਲ, ਗੁਰਮੀਤ ਸਿੰਘ, ਕੁਲਜਿੰਦਰ ਸਿੰਘ, ਹਰਬੰਸ ਲਾਲ ਚਾਨਣਾ ਅਤੇ ਮੇਵਾ ਸਿੰਘ ਤੋਂ ਇਲਾਵਾ ਸਕੂਲ ਸਟਾਫ਼ ਪ੍ਰਿੰ. ਬਲਜੀਤ ਸਿੰਘ, ਰਵਿੰਦਰ ਕੌਰ, ਹਰਿੰਦਰ ਕੌਰ, ਕਮਲਜੀਤ ਕੌਰ, ਰੂਹੀ ਸ਼ਰਮਾ, ਨਰਿੰਦਰ ਸਿੰਘ, ਕਾਜਲ, ਸਿਮਰਜੀਤ ਕੌਰ, ਹਰਿੰਦਰਦੀਪ ਸ਼ਰਮਾ, ਮਨਜੋਤ ਕੌਰ, ਸੰਤੋਸ਼ ਗੁਪਤਾ, ਕਨਿਕਾ, ਨਰਿੰਦਰ ਸਿੰਘ, ਜੋਤੀ ਕੁਮਾਰੀ ਅਤੇ ਸਕੂਲ ਵਿਦਿਆਰਥਣਾਂ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਸਾਂਝੇ ਮੁਲਾਜ਼ਮ ਅਤੇ ਪੈਨਸ਼ਨਰ ਫਰੰਟ ਵੱਲੋਂ ਜ਼ੋਰਦਾਰ ਨਾਅਰੇਬਾਜ਼ੀ ਕਰਦਿਆਂ ਮੁੱਖ ਮੰਤਰੀ ਦਾ ਪੁਤਲਾ ਫੂਕਿਆ
Next articleਭਾਰਤੀ ਕਿਸਾਨ ਯੂਨੀਅਨ ਪੰਜਾਬ ਹੋਏ ਭਾਰੀ ਵਾਧੇ ਨਾਲ ਯੂਨੀਅਨ ਵਿੱਚ ਖੁਸ਼ੀ ਦੀ ਲਹਿਰ ਦੋੜੀ,ਸੂਬਾ ਪ੍ਰਧਾਨ ਫੁਰਮਾਨ ਸਿੰਘ ਸੰਧੂ ਨੇ ਕੀਤੀ ਸ਼ਿਰਕਤ , ਦਿਤੀਆਂ ਵਧਾਈਆਂ