(ਸਮਾਜ ਵੀਕਲੀ)-ਦੇਸ਼ ਵਿੱਚ ਗਰੀਬ ਅਤੇ ਅਮੀਰ ਦੇ ਵਿੱਚਕਾਰ ਦਿਨੋ-ਦਿਨ ਪਾੜਾ ਵੱਧਦਾ ਜਾ ਰਿਹਾ ਹੈ।ਵਿਸ਼ਵ ਅਸਮਾਨਤਾ ਰਿਪੋਰਟ ਦੇ ਤਾਜ਼ਾ ਅੰਕੜਿਆਂ ਅਨੁਸਾਰ ਸਾਲ 2021 ਵਿੱਚ ਦੇਸ਼ ਦੀ ਕੁਲ ਰਾਸ਼ਟਰੀ ਆਮਦਨ ਦਾ ਲੱਗਭਗ 20 ਫੀਸਦੀ ਹਿੱਸਾ ਸਿਰਫ ਇਕ ਫੀਸਦੀ ਲੋਕਾਂ ਦੇ ਕੋਲ ਹੈ।ਦੂਜੇ ਪਾਸੇ ਆਬਾਦੀ ਦੇ ਹੇਠਲੇ ਅੱਧੇ ਹਿੱਸੇ ਨੂੰ ਕੁੱਲ ਰਾਸ਼ਟਰੀ ਆਮਦਨ ਦਾ ਸਿਰਫ 13,1 ਫ਼ੀਸਦੀ ਹਿੱਸਾ ਮਿਲ ਰਿਹਾ ਹੈ।ਇਸ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਆਰਥਿਕ ਸੁਧਾਰਾਂ ਅਤੇ ਉਦਾਰੀਕਰਨ ਦਾ ਲਾਭ ਆਰਥਿਕ ਤੌਰ ‘ਤੇ ਖੁਸ਼ਹਾਲ ਲੋਕਾਂ ਵਿਚੋਂ ਸਿਰਫ ਇੱਕ ਫ਼ੀਸਦੀ ਲੋਕਾਂ ਨੂੰ ਹੀ ਮਿਲਿਆ ਹੈ।ਇਸ ਦੇ ਕਾਰਨ ਹੀ ਹੇਠਲੇ ਵਰਗ ਦੇ ਲੋਕ ਗਰੀਬ ਹੋ ਗਏ।
ਇਹ ਵਿਸ਼ਵ ਅਸਮਾਨਤਾ ਰਿਪੋਰਟ ਫ਼ਰਾਂਸ ਦੀ ਇਕ ਲੈਬ ਦੁਆਰਾ ਤਿਆਰ ਕੀਤੀ ਗਈ ਹੈ।ਇਹ ਲੈਬ ਦੁਨੀਆ ਵਿੱਚ ਅਸਮਾਨਤਾ ਦੇ ਵਿਕਾਸ ਨੂੰ ਬਹੁਤ ਨੇੜਿਓ ਜਾਣਦੀ ਹੈ।ਇਸ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਭਾਰਤ ਵਿੱਚ ਗਰੀਬੀ ਅਤੇ ਅਸਮਾਨਤਾ ਦਾ ਪਾੜਾ ਲਗਾਤਾਰ ਵੱਡਾ ਹੋ ਰਿਹਾ ਹੈ।ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਸਾਲ 2021 ਵਿੱਚ ਭਾਰਤ ਵਿੱਚ ਇਕ ਫ਼ੀਸਦੀ ਅਮੀਰਾਂ ਕੋਲ ਦੇਸ਼ ਦੀ ਕੁਲ ਆਮਦਨ ਦਾ 22 ਫ਼ੀਸਦੀ ਹਿੱਸਾ ਹੈ,ਜਦ ਕਿ ਚੋਟੀ ਦੇ 10 ਫ਼ੀਸਦੀ ਅਮੀਰਾਂ ਕੋਲ ਕੁੱਲ ਆਮਦਨ ਦਾ 57 ਫ਼ੀਸਦੀ ਹਿੱਸਾ ਹੈ,ਜਦ ਕਿ ਸਾਲ 2020 ‘ਚ ਭਾਰਤ ਦੇ ਇੱਕ ਫ਼ੀਸਦੀ ਅਮੀਰਾਂ ਕੋਲ ਦੇਸ਼ ਦੀ ਕੁੱਲ ਆਮਦਨ ਦਾ 22 ਫ਼ੀਸਦੀ ਹਿੱਸਾ ਸੀ।ਆਖਰ ਵਾਲੇ 10 ਫ਼ੀਸਦੀ ਅਤੇ ਹੇਠਲੇ 50 ਫ਼ੀਸਦੀ ਆਬਾਦੀ ਲਈ ਆਮਦਨੀ ਅੰਤਰ 1 ਤੋਂ 22 ਫ਼ੀਸਦੀ ਦੇ ਵਿਚਕਾਰ ਸੀ।
ਭਾਰਤ ਵਿੱਚ ਸਾਲ 2021 ਨੂੰ ਬਾਲਗ ਆਬਾਦੀ ਲਈ ਰਾਸ਼ਟਰੀ ਔਸਤ 2,04,200 ਰੁਪਏ ਸਾਲਾਨਾ ਹੈ।ਹਾਲਾਂਕਿ ਰਿਪੋਰਟ ਵਿੱਚ ਇਹ ਵੀ ਕਿਹਾ ਹੈ ਕਿ ਰਾਸ਼ਟਰੀ ਔਸਤ ਆਮਦਨ ਅਸਮਾਨਤਾ ਦੇ ਅੰਕੜਿਆਂ ਲਈ ਕਵਰ ਵਜੋਂ ਕੰਮ ਕਰਦੀ ਹੈ।ਇਹ ਅਸਮਾਨਤਾ ਦੀ ਅਸਲ ਸਥਿਤੀ ਨੂੰ ਛੁਪਾਉਂਦਾ ਹੈ ਅਤੇ ਲੋਕ ਔਸਤ ਆਮਦਨ ਦੇ ਅੰਕੜੇ ਦੇਖ ਖੁਸ਼ ਹੋ ਜਾਂਦੇ ਹਨ।ਰਿਪੋਰਟ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਭਾਰਤ ਦੁਨੀਆ ਵਿੱਚ ਸੱਭ ਤੋਂ ਵੱਧ ਅਸਮਾਨਤਾ ਵਾਲੇ ਦੇਸ਼ਾਂ ਵਿੱਚ,ਦੱਖਣੀ ਅਫਰੀਕਾ ਅਤੇ ਬ੍ਰਜ਼ੀਲ ਵਿੱਚ ਭਾਰਤ ਨਾਲੋਂ ਵੱਧ ਆਮਦਨੀ ਅਸਮਾਨਤਾ ਹੈ।ਦੱਖਣੀ ਅਫ਼ਰੀਕਾ ਵਿੱਚ ਸਿਖਰਲੇ 10 ਫ਼ੀਸਦੀ ਅਤੇ ਹੇਠਲੇ 50 ਫ਼ੀਸਦੀ ਵਿਚਕਾਰ ਆਮਦਨੀ ਦਾ ਅੰਤਰ 63 ਫ਼ੀਸਦੀ ਹੈ,ਜਦੋਂ ਕਿ ਅਮੀਰਾਂ ਦੀ ਵਿਸ਼ਵ ਪ੍ਰਤੀਸ਼ਤ ਵਿੱਚੋਂ 5,5 ਫ਼ੀਸਦੀ ਹੈ।ਸਾਲ 2018 ਦੀ ਵਿਸ਼ਵ ਅਸਮਾਨਤਾ ਦੇ ਰੂਪ ਵਿੱਚ,ਭਾਰਤ ਵਿੱਚ ਅਸਮਾਨਤਾ ਜ਼ਾਰੀ ਹੈ।
ਦੇਖਿਆ ਜਾਵੇ ਤਾਂ ਭਾਰਤ ਵਿੱਚ ਅਸਮਾਨਤਾ ਦੀ ਮੌਜੂਦਾ ਸਥਿਤੀ ਸਾਲ 2018 ਤੋਂ ਪਹਿਲਾਂ ਵਾਂਗ ਹੀ ਬਣੀ ਹੋਈ ਹੈ ਕਿਉਕਿ 2018 ਦੀ ਵਿਸ਼ਵ ਅਸਮਾਨਤਾ ਰਿਪੋਰਟ ਵਿੱਚ ਵੀ ਭਾਰਤ ਦੇ ਸਿਖਰਲੇ ਇੱਕ ਫ਼ੀਸਦੀ ਲੋਕਾਂ ਨੇ ਕੁੱਲ ਆਮਦਨ ਦੇ 22 ਫ਼ੀਸਦੀ ਹਿੱਸੇ ‘ਤੇ ਕਬਜ਼ਾ ਕੀਤਾ ਸੀ,ਜਦ ਕਿ ਸਾਲ 2014 ਵਿੱਚ ਚੋਟੀ ਦੇ 10 ਅਮੀਰਾਂ ਦਾ ਪ੍ਰਤੀਸ਼ਤ ਰਾਸ਼ਟਰੀ ਆਮਦਨ ਦਾ ਲਗਭਗ 56 ਫ਼ੀਸਦੀ ਹਿੱਸਾ ਸੀ।ਇਹ ਅੰਕੜੇ ਦਰਸਾਉਂਦੇ ਹਨ ਕਿ ਸਾਲ 2018 ਤੋਂ ਹੁਣ ਤੱਕ ਅਮੀਰ ਅਤੇ ਗਰੀਬ ਵਿਚਕਾਰ ਆਮਦਨੀ ਦੀ ਵੰਡ ਘੱਟ ਜਾਂ ਘੱਟ ਇਕ ਹੀ ਪੱਧਰ ‘ਤੇ ਰਹੀ ਹੈ।ਇਸ ਦੇ ਬਾਵਜੂਦ ਇਹ ਮੰਨਣਾ ਕੋਈ ਅਤਿਕਥਨੀ ਨਹੀਂ ਹੋਵੇਗੀ ਕਿ ਭਾਰਤ ਵਿੱਚ ਦੌਲਤ ਦੀ ਅਸਮਾਨਤਾ ਵੱਧਦੀ ਜਾ ਰਹੀ ਹੈ।ਅੱਜ ਹੇਠਲੇ ਵਰਗ ਦੇ 50 ਫ਼ੀਸਦੀ ਪਰਿਵਾਰਾਂ ਦੇ ਕੋਲ ਲਗਭਗ ਨਾ-ਮਾਤਰ ਦੌਲਤ ਹੈ।ਮੱਧ-ਵਰਗ ਦੀ ਜਨਤਾ ਗਰੀਬ ਹੈ ਅਤੇ ਕੁੱਲ ਦੌਲਤ ਦਾ 29,5 ਫ਼ੀਸਦੀ ਰੱਖਦਾ ਹੈ,ਜਦ ਕਿ ਚੋਟੀ ਦੇ 10 ਫ਼ੀਸਦੀ ਕੋਲ 65 ਫ਼ੀਸਦੀ ਅਤੇ ਇਕ ਫ਼ੀਸਦੀ ਕੋਲ ਕੁੱਲ ਜਾਇਦਾਦ ਦਾ 53 ਫ਼ੀਸਦੀ ਹੈ।
ਦੇਸ਼ ਵਿੱਚ ਲੋਕਾਂ ਦੀ ਔਸਤ ਦੌਲਤ $ 4200 ਹੈ ਜੋ ਇਸ ਸਮੇਂ ਇੱਕ ਡਾਲਰ ਦੇ 75 ਰੁਪਏ ਮੰਨ ਕੇ ਚੱਕੀਏ ਤਾਂ 3,45,000 ਰੁਪਏ ਦੇ ਕਰੀਬ ਹੈ,ਜਦ ਕਿ ਮੱਧ ਵਰਗ ਦੀ ਔਸਤ ਸੰਮਤੀ ਦੀ ਕੀਮਤ $26,400 ਹੈ,ਜੋ ਕਿ ਰੁਪਏ ਵਿੱਚ ਲੱਗਭਗ 19,80,000 ਰੁਪਏ ਬਣਦੀ ਹੈ।ਚੋਟੀ ਦੇ 10 ਫ਼ੀਸਦੀ ਲੋਕਾਂ ਕੋਲ ਔਸਤਨ ਆਮਦਨ $ 2,31,300 ਹੈ,ਜੋ ਕਿ ਰੁਪਈਆ ਵਿੱਚ 1,73,47,500 ਬਣਦੀ ਹੈ,ਅਤੇ ਇੱਕ ਪ੍ਰਤੀਸ਼ਤ ਦੇ ਕੋਲ ਔਸਤਨ 61 ਲੱਖ ਡਾਲਰ ਹੈ ਜੋ ਕਿ ਰੁਪਈਆ ਵਿੱਚ ਲੱਗਭਗ 45,75,00,000 ਰਕਮ ਬਣਦੀ ਹੈ।ਇਸ ਰਿਪੋਰਟ ਦੇ ਅਨੁਸਾਰ ਭਾਰਤ ਵਿੱਚ ਅਸਮਾਨਤਾ ਦਾ ਲੈਵਲ ਬ੍ਰਿਟਿਸ਼ ਸਮੇਂ ਤੋਂ ਵੀ ਜਿਆਦਾ ਹੈ।ਉਸ ਸਮੇਂ ਸਿਰਫ 10 ਪ੍ਰਤੀਸ਼ਤ ਅਬਾਦੀ ਦੇ ਕੋਲ ਰਾਸ਼ਟਰੀ ਆਮਦਨ ਦਾ ਤਕਰੀਬਨ 50 ਪ੍ਰਤੀਸ਼ਤ ਹਿੱਸਾ ਹੈ।ਆਜਾਦੀ ਤੋਂ ਬਾਅਦ ਇਹ ਹਿੱਸੇਦਾਰੀ ਘੱਟ ਕੇ 35 ਤੋਂ 40 ਫੀਸਦੀ ਰਹਿ ਗਈ।
ਅੱਸੀ ਦੇ ਦਹਾਕੇ ਦੇ ਅੱਧ ਵਿੱਚ ਉਦਾਰੀਕਰਨ ਦੀਆਂ ਨੀਤੀਆਂ ਦੀ ਵਜ਼ਾ ਦੇ ਕਾਰਨ ਦੁਨੀਆਂ ਭਰ ਵਿੱਚ ਆਮਦਨ ਅਤੇ ਸੰਮਤੀ ਦੀ ਅਸਮਾਨਤਾ ਵੱਧੀ ਹੈ।ਆਰਥਿਕ ਸੁਧਾਰਾਂ ਦਾ ਲਾਭ ਸਿਰਫ ਇਕ ਪ੍ਰਤੀਸਤ ਲੋਕਾਂ ਨੂੰ ਹੀ ਮਿਲਿਆ ਹੈ,ਜਦ ਕਿ ਥੱਲੇ ਵਾਲੇ ਲੈਵਲ ਅਤੇ ਘੱਟ ਆਮਦਨੀ ਵਾਲੇ ਲੋਕਾਂ ਨੂੰ ਸੱਭ ਤੋਂ ਘੱਟ ਲਾਭ ਮਿਲਿਆ ਅਤੇ ਗਰੀਬੀ ਦੀ ਸਥਿਤੀ ਪਹਿਲਾਂ ਵਾਂਗ ਹੀ ਰਹੀ।ਜਿਕਰਯੋਗ ਹੈ ਕਿ ਇਸ ਰਿਪੋਰਟ ਵਿੱਚ ਸਰਕਾਰ ਵਲੋਂ ਜਾਰੀ ਅੰਕੜਿਆਂ ਦੀ ਪਾਰਦਰਸ਼ਤਾ ‘ਤੇ ਵੀ ਸਵਾਲ ਚੁੱਕੇ ਗਏ ਹਨ ।
ਕੁਝ ਸੂਬੇ ਜਿਵੇਂਬਿਹਾਰ,ਝਾਰਖੰਡ,ਉੜੀਸਾ,ਮੱਧ-ਪ੍ਰਦੇਸ,ਉਤਰ ਪ੍ਰਦੇਸ ਆਦਿ ਕੁਪੌਸ਼ਣ ਦੀ ਸਮੱਸਿਆ ਤੋਂ ਕਾਫੀ ਪ੍ਰਭਾਵਿਤ ਹਨ।ਗਰੀਬੀ ਕਾਰਨ ਇਨਾਂ ਸੂਬਿਆਂ ਵਿੱਚ ਕੁਪੋਸ਼ਣ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ।ਸੰਨ 2011 ਦੀ ਮਰਦਮ-ਸ਼ੁਮਾਰੀ ਦੇ ਅਨੁਸਾਰ ਦੇਸ਼ ਵਿੱਚ 47,2 ਬੱਚੇ ਸਨ।ਜਿੰਨਾਂ ਵਿੱਚੋਂ 97 ਮਿਲੀਅਨ ਕੁਪੋਸਿ਼ਤ ਸਨ,ਫਿਲਹਾਲ ਇਹ ਗਿਣਤੀ ਹੋਰ ਵੀ ਵੱਧ ਗਈ ਹੈ।ਕੁਪੋਸਿ਼ਤ ਹੋਣ ਤੋਂ ਬਾਅਦ ਬੱਚਿਆਂ ਦੀ ਬੀਮਾਰੀ ਨਾਲ ਲੜਣ ਦੀ ਸਮਰੱਥਾ ਜਾਂ ਉਨਾਂ ਦੇ ਸਰੀਰ ਦੀ ਸ਼ਕਤੀ ਦਿਨੋ-ਦਿਨ ਕਮਜ਼ੋਰ ਹੋ ਜਾਂਦੀ ਹੈ ਅਤੇ ਬੱਚਾ ਖਸਰਾ,ਨਿਮੋਨੀਆ,ਪੀਲੀਆ,ਮਲੇਰੀਆ ਆਦਿ ਦਾ ਸਿ਼ਕਾਰ ਹੋ ਜਾਂਦਾ ਹੈ।ਕੁਪੋਸਿ਼ਤ ਬੱਚਿਆਂ ਵਾਲੇ ਦੇਸ਼ਾਂ ਵਿਚੋਂ ਭਾਰਤ ਦੀ ਸਥਿਤੀ ਬਹੁਤ ਖਰਾਬ ਹੈ।ਲੱਗਭਗ 835 ਮਿਲੀਅਨ ਲੋਕ ਪੇਂਡੂ ਭਾਰਤ ਵਿੱਚ ਰਹਿੰਦੇ ਹਨ।ਪੇਂਡੂ ਖੇਤਰ ਵਿੱਚ ਰੁਜ਼ਗਾਰ ਦੇ ਰੂਪ ਵਿੱਚ ਖੇਤੀ ਤੋਂ ਇਲਾਵਾ ਹੋਰ ਕੋਈ ਚਾਰਾ ਨਹੀ ਹੈ।ਕਾਟੋਜ ਅਤੇ ਛੋਟੇ ਉਦਯੋਗਾਂ ਦੇ ਨਾ ਹੋਣ ਕਰਕੇ ਲੋਕਾਂ ਦੀ ਨਿਰਭਰਤਾ ਸਿਰਫ ਖੇਤੀਬਾੜੀ ਉਤੇ ਹੀ ਨਿਰਭਰ ਕਰਦਾ ਹੈ,ਜਿਸ ਕਾਰਨ ਖੇਤੀ ਖੇਤਰ ਵਿੱਚ ਘੱਟ ਰੁਜ਼ਗਾਰ ਦੀ ਸਥਿਤੀ ਬਣੀ ਹੋਈ ਹੈ ।
।ਇਕ ਬੰਦੇ ਦਾ ਕੰਮ ਕਰਨ ਲਈ ਕਈ ਬੰਦੇ ਇਕੱਠੇ ਹੋ ਕੇ ਕੰਮ ਕਰ ਰਹੇ ਹਨ।ਅੱਜ ਖੇਤੀ ਦੇ ਖੇਤਰ ਵਿੱਚ ਦੋ ਵਕਤ ਦੀ ਰੋਟੀ ਚਲਾਉਣੀ ਔਖੀ ਹੋਈ ਪਈ ਹੈ।ਦਜੇ ਪਾਸੇ ਕਰੀਬ 139 ਕਰੋੜ ਵਾਲੀ ਅਬਾਦੀ ਵਾਲੇ ਇਸ ਦੇਸ਼ ਵਿੱਚ ਜਿਆਦਾਤਰ ਲੋਕਾਂ ਦਾ ਘਰ ਘਰ ਦਾ ਸੁਪਨਾ ਵੀ ਪੂਰਾ ਨਹੀ ਹੋ ਰਿਹਾ ਹੈ।ਜਿੰਦਗੀ ਵਿੱਚ ਅਜਿਹੇ ਲੋਕਾਂ ਦੇ ਘਰ ਦਾ ਰਸਤਾ,ਫੁੱਟਪਾਥ,ਪਾਰਕ,ਪਿੰਡ ਦਾ ਉਜਾੜ ਖੇਤਰ ਜਾਂ ਰੁੱਖ ਆਦਿ ਹੰੁਦਾ ਹਨ।ਔਕਸਫੈਮ ਦਾ ਟਾਈਮ ਟੂ ਕੇਅਰ ਦਾ ਸਰਵੈ ਇਹ ਦਰਸਾਉਨਦਾ ਹੈ ਕਿ ਭਾਰਤੀ ਅਰਬਪਤੀਆ ਕੋਲ ਦੇਸ਼ ਦੇ ਕੁੱਲ ਬਜ਼ਟ ਨਾਲੋਂ ਜਿਆਦਾ ਦੌਲਤ ਹੈ।ਇਹਨਾਂ ਇਕ ਫੀਸਦੀ ਅਮੀਰ ਲੋਕਾਂ ਕੋਲ ਦੇਸ਼ ਦੀ ਘੱਟ ਆਮਦਨ ਵਾਲੇ 70 ਫੀਸਦੀ ਲੋਕਾਂ,ਭਾਵ 973 ਮਿਲੀਅਨ ਲੋਕਾਂ ਨਾਲੋਂ ਚਾਰ ਗੁਣਾਂ ਜਿਆਦਾ ਦੌਲਤ ਹੈ।
ਅਜਿਹੇ ਸਮੇਂ ਅੰਦਰ ਲੋੜ ਹੈ ਕਿ ਵਿਸ਼ਵ ਅਸਮਾਨਤਾ ਰਿਪੋਰਟ ‘ਤੇ ਸੰਵੇਦਨਸ਼ੀਲਤਾ ਦਿਖਾਉਦੇ ਹੋਏ ਸਰਕਾਰ ਗਰੀਬ ਅਤੇ ਅਮੀਰ ਦੇ ਵੱਧ ਰਹੇ ਪਾੜੇ ਨੂੰ ਪੂਰਾ ਕਰਨ ਲਈ ਪ੍ਰਭਾਵੀ ਕਦਮ ਚੁੱਕੇ ਨਹੀ ਤਾਂ ਆਉਣ ਵਾਲੇ ਦਿਨਾਂ ਵਿੱਚ ਇਹ ਪਾੜਾ ਹੋਰ ਵੀ ਚੌੜਾ ਹੰੁਦਾ ਦਿਖਾਈ ਦੇ ਰਿਹਾ ਹੈ।ਆਮ ਆਦਮੀ ਅਤੇ ਭਾਰਤ ਵਰਗੇ ਲੋਕ ਭਲਾਈ ਦੇਸ਼ ਲਈ ਚੰਗਾ ਨਹੀ ਹੋਵੇਗੀ।
ਪੇਸ਼ਕਸ਼:-ਅਮਰਜੀਤ ਚੰਦਰ 9417600014
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly