ਹਰੇ

ਮੀਨਾ ਮਹਿਰੋਕ

(ਸਮਾਜ ਵੀਕਲੀ)

ਹਰ ਰੋਜ਼ ਅਸੀਂ
ਨਾ ਜਾਣੇ
ਕਿੰਨੇ ਹੀ ਚਿਹਰੇ ਦੇਖਦੇ ਆਂ !!
ਪਰ
ਕੁਝ ਇੱਕ ਚਿਹਰੇ ਹੁੰਦੇ
ਜੋ ਸਾਡੇ ਲਈ ਅਜ਼ੀਜ ਹੋ ਜਾਂਦੇ !!

ਕਿਸੇ ਦੀਆਂ ਬੋਲਦੀਆਂ ਅੱਖਾਂ
ਕਿਸੇ ਦੇ ਚੁੱਪ ਬੁੱਲ੍ਹ
ਕਿਸੇ ਦੀ ਦਿਲਕਸ਼ ਅਦਾ
ਕਿਸੇ ਦਾ ਬੋਲਣਾ,ਚੱਲਣਾ,ਹੱਸਣਾ !!

ਕਿੰਨਾ ਕੁਝ !
ਕਿੰਨਾ ਹੀ ਕੁਝ
ਰਾਹੇ-ਬ-ਰਾਹੇ
ਗੱਲੇਬਾਤੇ
ਸਾਡੇ ਦਿਲ ਨੂੰ ਟੁੰਬ ਜਾਂਦਾ !!

ਇਹ ਇਨਸਾਨ ਵੀ ਕਿੰਨਾ ਅਮੀਰ ਹੁੰਦਾ
ਕਿਉਂਕਿ ਇਸ ਦੇ ਹਿੱਸੇ ਇਹ ਅਹਿਸਾਸ ਆਏ ਹੁੰਦੇ ਨੇ !!

ਅਹਿਸਾਸ ਮੁਹੱਬਤ ਦੇ
ਮੋਹ ਦੇ
ਪਿਆਰ ਦੇ
ਲਗਾਵ ਦੇ
ਆਪਣੇਪਨ ਦੇ
ਸੱਚੀ !
ਆਪਾਂ ਸਾਰੇ ਕਿੰਨੇ ਅਮੀਰ ਆਂ !!!!

ਮੀਨਾ ਮਹਿਰੋਕ

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਛੱਲਾ (95% ਸਿਖਿਆਰਥੀਆਂ ਦੀ ਤਰਜਮਾਨੀ)
Next articleਆਮਦਨ ਕਰ ਦਰਾਂ ਤੇ ਸਲੈਬਾਂ ’ਚ ਕੋਈ ਬਦਲਾਅ ਨਹੀਂ